ਕਰਨ ਔਜਲਾ ਦੇ ਵਿਵਾਦ ’ਤੇ ਬੋਲਿਆ ਰੈਪਰ ਸੁਲਤਾਨ, ਬੋਹੇਮੀਆ ਦਾ ਉਡਾਇਆ ਮਜ਼ਾਕ

Friday, May 27, 2022 - 02:35 PM (IST)

ਚੰਡੀਗੜ੍ਹ (ਬਿਊਰੋ)– ਸੋਸ਼ਲ ਮੀਡੀਆ ’ਤੇ ਕਰਨ ਔਜਲਾ, ਬੋਹੇਮੀਆ ਤੇ ਜੇ ਹਿੰਦ ਦਾ ਵਿਵਾਦ ਹੁਣ ਖੁੱਲ੍ਹ ਕੇ ਸਾਹਮਣੇ ਆ ਗਿਆ ਹੈ। ਜੇ ਹਿੰਦ ਨੇ ਬੀਤੇ ਦਿਨੀਂ ਇਕ ਵੀਡੀਓ ਸਾਂਝੀ ਕੀਤੀ ਹੈ, ਜਿਸ ’ਚ ਉਸ ਨੇ ਕਰਨ ਔਜਲਾ ’ਤੇ ਗੀਤ ਨਾ ਕਰਨ ਦਾ ਇਲਜ਼ਾਮ ਲਗਾਇਆ ਹੈ ਤੇ ਇਹ ਵੀ ਕਿਹਾ ਕਿ ਉਸ ਨੂੰ ਗੀਤ ਬਦਲੇ ਗੀਤ ਕਰਨ ਲਈ ਕਿਹਾ ਗਿਆ ਸੀ ਤੇ ਹੁਣ ਉਹ ਮੈਨਜਮੈਂਟ ਦਾ ਬਹਾਨਾ ਬਣਾ ਰਿਹਾ ਹੈ ਤੇ ਬਿਨਾਂ ਪੈਸਿਆਂ ਦੇ ਗੀਤ ਨਹੀਂ ਕਰ ਰਿਹਾ।

ਇਹ ਖ਼ਬਰ ਵੀ ਪੜ੍ਹੋ : ਬੋਹੇਮੀਆ ਦੇ ਕਰੀਬੀ ਨੇ ਕਰਨ ਔਜਲਾ ’ਤੇ ਲਾਏ ਵੱਡੇ ਇਲਜ਼ਾਮ, ਕਾਲ ਰਿਕਾਰਡਿੰਗ ਕੀਤੀ ਵਾਇਰਲ, ਕੱਢੀਆਂ ਗਾਲ੍ਹਾਂ

ਇਸ ਵਿਵਾਦ ’ਤੇ ਕਰਨ ਔਜਲਾ ਨੇ ਜਿਥੇ ਮਿਡਲ ਫਿੰਗਰ ਦਿਖਾਉਂਦਿਆਂ ਦੀ ਇਕ ਤਸਵੀਰ ਸਾਂਝੀ ਕਰਕੇ ਜੇ ਹਿੰਦ ਤੇ ਬੋਹੇਮੀਆ ਨੂੰ ਜਵਾਬ ਦਿੱਤਾ ਹੈ, ਉਥੇ ਹੁਣ ਰੈਪਰ ਸੁਲਤਾਨ ਨੇ ਵੀ ਕਰਨ ਔਜਲਾ ਦਾ ਸਾਥ ਦਿੰਦਿਆਂ ਜੇ ਹਿੰਦ ਤੇ ਬੋਹੇਮੀਆ ਨੂੰ ਨਿਸ਼ਾਨਾ ਬਣਾਇਆ ਹੈ।

PunjabKesari

ਸੁਲਤਾਨ ਨੇ ਇੰਸਟਾਗ੍ਰਾਮ ਸਟੋਰੀਜ਼ ’ਚ ਬੋਹੇਮੀਆ ਤੇ ਜੇ ਹਿੰਦ ਦਾ ਮਜ਼ਾਕ ਉਡਾਇਆ ਹੈ। ਪਹਿਲੀ ਸਟੋਰੀ ’ਚ ਸੁਲਤਾਨ ਨੇ ਬੈਕਗਰਾਊਂਡ ’ਚ ਕਰਨ ਔਜਲਾ ਦਾ ਗੀਤ ਲਗਾਇਆ ਹੈ। ਦੂਜੀ ਸਟੋਰੀ ’ਚ ਉਸ ਨੇ ਲਿਖਿਆ, ‘‘ਸਦੀ ਦਾ ਸਭ ਤੋਂ ਵੱਡਾ ਜੋਕ ਕਿ ਬੋਹੇਮੀਆ ਤੇ ਜੇ ਹਿੰਦ ਗੈਂਗਸਟਰਸ ਹਨ।’’ ਇਸ ਦੇ ਨਾਲ ਹੀ ਉਸ ਨੇ ਦੋਵਾਂ ਨੂੰ ਬੇਵਕੂਫ ਦੱਸਿਆ ਹੈ।

PunjabKesari

ਤੀਜੀ ਸਟੋਰੀ ’ਚ ਉਸ ਨੇ ਜੇ ਹਿੰਦ ਦੀ ਇੰਸਟਾ ਆਈ. ਡੀ. ਦਾ ਸਕ੍ਰੀਨਸ਼ਾਟ ਸਾਂਝਾ ਕੀਤਾ ਹੈ, ਜਿਸ ’ਚ ਉਸ ਨੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਜੇ ਹਿੰਦ ਨੇ ਉਸ ਨੂੰ ਬਲਾਕ ਕਰ ਦਿੱਤਾ ਹੈ। ਨਾਲ ਹੀ ਮੁੜ ਉਸ ਨੇ ਬੋਹੇਮੀਆ ਨੂੰ ਟੈਗ ਕਰਦਿਆਂ ਗੈਂਗਸਟਰ ਲਿਖਿਆ ਹੈ ਤੇ ਨਾਲ ਹੀ ਹਾਸੇ ਵਾਲੀ ਇਮੋਜੀ ਬਣਾਈ ਹੈ।

ਨੋਟ– ਇਸ ਵਿਵਾਦ ’ਤੇ ਤੁਹਾਡੀ ਕੀ ਪ੍ਰਤੀਕਿਰਿਆ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।


Rahul Singh

Content Editor

Related News