ਸੁਖਸ਼ਿੰਦਰ ਸ਼ਿੰਦਾ ਤੇ ਦੀਪ ਜੰਡੂ ਦਾ ਗੀਤ ‘ਬਦਮਾਸ਼ੀ’ ਬਣਿਆ ਚਰਚਾ ਦਾ ਵਿਸ਼ਾ (ਵੀਡੀਓ)
Wednesday, Dec 14, 2022 - 05:41 PM (IST)

ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਸੁਖਸ਼ਿੰਦਰ ਸ਼ਿੰਦਾ ਤੇ ਮਿਊਜ਼ਿਕ ਡਾਇਰੈਕਟਰ ਦੀਪ ਜੰਡੂ ਦਾ ਹਾਲ ਹੀ ’ਚ ਗੀਤ ‘ਬਦਮਾਸ਼ੀ’ ਰਿਲੀਜ਼ ਹੋਇਆ ਹੈ। ਇਸ ਗੀਤ ਨੂੰ ਯੂਟਿਊਬ ’ਤੇ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ : ਮਨਕੀਰਤ ਔਲਖ ਪਹਿਲੀ ਵਾਰ ਆਪਣੇ ਪੁੱਤਰ ਇਮਤਿਆਜ਼ ਨੂੰ ਲਿਆਇਆ ਭਾਰਤ, ਦੇਖੋ ਵੀਡੀਓ
ਗੀਤ ਨੂੰ ਖ਼ਬਰ ਲਿਖੇ ਜਾਣ ਤਕ 4.1 ਮਿਲੀਅਨ ਯਾਨੀ 41 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਗੀਤ ਨੂੰ ਯੂਟਿਊਬ ’ਤੇ ਦੀਪ ਜੰਡੂ ਦੇ ਹੀ ਯੂਟਿਊਬ ਚੈਨਲ ’ਤੇ ਰਿਲੀਜ਼ ਕੀਤਾ ਗਿਆ ਹੈ।
ਗੀਤ ਨੂੰ ਸੁਖਸ਼ਿੰਦਰ ਸ਼ਿੰਦਾ ਤੇ ਦੀਪ ਜੰਡੂ ਦੋਵਾਂ ਵਲੋਂ ਇਕੱਠਿਆਂ ਗਾਇਆ ਗਿਆ ਹੈ। ਗੀਤ ਨੂੰ ਸੰਗੀਤ ਵੀ ਦੀਪ ਜੰਡੂ ਨੇ ਦਿੱਤਾ ਹੈ। ਗੀਤ ਦੇ ਬੋਲ ਮਿੰਟੂ ਹੇਅਰ ਨੇ ਲਿਖੇ ਹਨ, ਉਥੇ ਰੈਪ ਯਾਦ ਤੇ ਓਂਕਾਰ ਮਲਾਹੀ ਵਲੋਂ ਲਿਖਿਆ ਗਿਆ ਹੈ।
ਗੀਤ ਦੀ ਵੀਡੀਓ ਵੀ ਕਾਫੀ ਖ਼ੂਬਸੂਰਤ ਹੈ, ਜਿਸ ਨੂੰ ਚਾਰਲਟਨ ਵਿਜ਼ੂਅਲਜ਼ ਨੇ ਬਣਾਇਆ ਹੈ। ਦੱਸ ਦੇਈਏ ਕਿ ਦੀਪ ਜੰਡੂ ਇਨ੍ਹੀਂ ਦਿਨੀਂ ਭਾਰਤ ’ਚ ਹਨ, ਜਿਥੇ ਉਨ੍ਹਾਂ ਦਾ ਪਹਿਲਾ ਸ਼ੋਅ 15 ਦਸੰਬਰ ਨੂੰ ਜੈਪੁਰ ਵਿਖੇ ਹੋਣ ਜਾ ਰਿਹਾ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।