ਕੁਲਦੀਪ ਮਾਣਕ ਦੇ ਪੁੱਤਰ ਦੀ ਮਦਦ ਲਈ ਅੱਗੇ ਆਏ ਇਹ ਪੰਜਾਬੀ ਗਾਇਕ, ਪੈਨਸ਼ਨ ਲਾਉਣ ਦਾ ਕੀਤਾ ਐਲਾਨ

7/3/2020 4:02:02 PM

ਜਲੰਧਰ (ਵੈੱਬ ਡੈਸਕ) — ਪੰਜਾਬੀ ਗਾਇਕ ਸੁਖਵਿੰਦਰ ਸੁੱਖੀ ਨੇ ਆਪਣੇ ਫੇਸਬੁੱਕ ਅਕਾਊਂਟ 'ਤੇ ਇੱਕ ਵੀਡੀਓ ਸਾਂਝੀ ਕੀਤੀ ਹੈ। ਦਰਸ਼ਕਾਂ ਵੱਲੋਂ ਇਸ ਵੀਡੀਓ ਨੂੰ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਪੰਜਾਬ ਦੀਆਂ ਲੋਕ ਗਥਾਵਾਂ ਗਾਉਣ ਵਾਲੇ ਪ੍ਰਸਿੱਧ ਗਾਇਕ ਕੁਲਦੀਪ ਮਾਣਕ, ਜਿਨ੍ਹਾਂ ਨੇ ਪੰਜਾਬੀ ਸੰਗੀਤ ਜਗਤ ਨੂੰ ਬਹੁਤ ਸਾਰੇ ਗੀਤ ਦਿੱਤੇ ਹਨ। ਸੁਖਵਿੰਦਰ ਸੁੱਖੀ ਆਪਣੇ ਗਾਇਕ ਸਾਥੀ ਪਾਲੀ ਦੇਤਵਾਲੀਆ ਤੇ ਜਸਵੰਤ ਸੰਦੀਲਾ ਨਾਲ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਦੇ ਘਰ ਪਹੁੰਚੇ। ਜਿੱਥੇ ਉਨ੍ਹਾਂ ਨੇ ਕੁਲਦੀਪ ਮਾਣਕ ਦੇ ਪਰਿਵਾਰ ਵਾਲਿਆਂ ਨਾਲ ਇੱਕ ਖ਼ਾਸ ਮੁਲਾਕਾਤ ਕੀਤੀ। ਉਨ੍ਹਾਂ ਦੀ ਮਿਊਜ਼ਿਕ ਸੰਸਥਾ ਵੱਲੋਂ ਮਾਣਕ ਦੇ ਪਰਿਵਾਰ ਵਾਲਿਆਂ ਨੂੰ ਭੱਤਾ ਦੇਣ ਦੀ ਗੱਲ ਵੀ ਆਖੀ।

ਦੱਸ ਦਈਏ ਕਿ ਪਿਛਲੇ ਲੰਬੇ ਸਮੇਂ ਤੋਂ ਯੁੱਧਵੀਰ ਮਾਣਕ ਬਿਮਾਰ ਚੱਲ ਰਹੇ ਸਨ ਪਰ ਹੁਣ ਪਰਮਾਤਮਾ ਦੀ ਕਿਰਪਾ ਦੇ ਨਾਲ ਯੁੱਧਵੀਰ ਦੀ ਸਿਹਤ 'ਚ ਵੀ ਸੁਧਾਰ ਹੈ। ਵੀਡੀਓ 'ਚ ਯੁੱਧਵੀਰ ਮਾਣਕ ਆਪਣੇ ਮਰਹੂਮ ਪਿਤਾ ਦਾ ਗੀਤ ਗਾਉਂਦੇ ਹੋਏ ਨਜ਼ਰ ਆ ਰਹੇ ਹਨ।

ਦੱਸਣਯੋਗ ਹੈ ਕਿ ਯੁੱਧਵੀਰ ਮਾਣਕ ਨੂੰ ਹਮੇਸ਼ਾ ਪੰਜਾਬੀ ਗਾਇਕ ਮਿਲਣ ਅਤੇ ਉਨ੍ਹਾਂ ਦਾ ਹਾਲ ਜਾਣਨ ਆਉਂਦੇ ਰਹਿੰਦੇ ਹਨ। ਇਸ ਦੌਰਾਨ ਦੀਆਂ ਕਾਫ਼ੀ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ।


sunita

Content Editor sunita