ਪੰਜਾਬੀ ਗਾਇਕ ਸੁਖੀ ਨੂੰ ਮਿਲਿਆ ਦੁਬਈ ਦਾ ਗੋਲਡਨ ਵੀਜ਼ਾ, ਸਾਂਝੀ ਕੀਤੀ ਖ਼ਾਸ ਪੋਸਟ

01/29/2022 1:18:39 PM

ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਤੇ ਮਿਊਜ਼ਿਕ ਡਾਇਰੈਕਟਰ ਸੁੱਖੀ ਨੂੰ ਦੁਬਈ ਦਾ ਗੋਲਡਨ ਵੀਜ਼ਾ ਮਿਲ ਗਿਆ ਹੈ। ਇਸ ਗੱਲ ਦੀ ਜਾਣਕਾਰੀ ਖ਼ੁਦ ਸੁੱਖੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟਸ ’ਤੇ ਦਿੱਤੀ ਹੈ।

ਸੁੱਖੀ ਨੇ ਸਈਦ ਅਲ ਜਨਾਹੀ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਸ ਨਾਲ ਕੈਪਸ਼ਨ ’ਚ ਸੁੱਖੀ ਨੇ ਲਿਖਿਆ, ‘ਜਿਸ ਦੇਸ਼ ਨੂੰ ਬੇਤਹਾਸ਼ਾ ਪਿਆਰ ਕਰਦਾ ਹਾਂ, ਉਸ ਵਲੋਂ ਗੋਲਡਨ ਵੀਜ਼ਾ ਹਾਸਲ ਕਰਕੇ ਮੈਂ ਮਾਣ ਮਹਿਸੂਸ ਕਰ ਰਿਹਾ ਹਾਂ। ਮੈਂ ਇਸ ਖ਼ੂਬਸੂਰਤ ਦੇਸ਼ ਨੂੰ ਦੇਖ ਕੇ ਹੈਰਾਨ ਹਾਂ ਕਿ ਕਿਵੇਂ ਇਹ ਇੰਨੇ ਮੌਕੇ ਦੇ ਰਿਹਾ ਹੈ। ਭਵਿੱਖ ਇਸੇ ’ਚ ਹੈ ਤੇ ਮੈਂ ਇਸ ਦਾ ਹਿੱਸਾ ਬਣ ਕੇ ਖ਼ੁਸ਼ੀ ਮਹਿਸੂਸ ਕਰ ਰਿਹਾ ਹਾਂ।’

ਇਹ ਖ਼ਬਰ ਵੀ ਪੜ੍ਹੋ : ਸ਼ਹਿਨਾਜ਼ ਗਿੱਲ ਨੇ ਸ਼ਾਈਨਿੰਗ ਸਾੜ੍ਹੀ ’ਚ ਕਰਵਾਇਆ ਫੋਟੋਸ਼ੂਟ, ਦਿਸਿਆ ਦਿਲਕਸ਼ ਅੰਦਾਜ਼

ਸੁੱਖੀ ਨੇ ਅੱਗੇ ਲਿਖਿਆ, ‘ਦੁਬਈ ਫ਼ਿਲਮ ਤੇ ਟੀ. ਵੀ. ਕਮਿਸ਼ਨ ਦਾ ਬਹੁਤ ਧੰਨਵਾਦ, ਜੋ ਗਾਇਕਾਂ ਤੇ ਕ੍ਰਿਏਟਿਵ ਲੋਕਾਂ ਦਾ ਸਮਰਥਨ ਕਰ ਰਹੇ ਹਨ।’

ਦੱਸ ਦੇਈਏ ਕਿ ਦੁਬਈ ਗੋਲਡਨ ਵੀਜ਼ਾ ’ਚ ਬਾਹਰਲੇ ਦੇਸ਼ਾਂ ਦੇ ਲੋਕ ਦੁਬਈ ’ਚ ਜਾ ਕੇ ਰਹਿ ਸਕਦੇ ਹਨ, ਉਥੇ ਕੰਮ ਕਰ ਸਕਦੇ ਹਨ ਤੇ ਪੜ੍ਹਾਈ ਕਰ ਸਕਦੇ ਹਨ। ਉਨ੍ਹਾਂ ਨੂੰ 100 ਫੀਸਦੀ ਬਿਜ਼ਨੈੱਸ ਓਨਰਸ਼ਿਪ ਦਿੱਤੀ ਜਾਂਦੀ ਹੈ। ਇਹ 10 ਸਾਲਾਂ ਦਾ ਵੀਜ਼ਾ ਹੁੰਦਾ ਹੈ।

ਸੁੱਖੀ ਤੋਂ ਪਹਿਲਾਂ ਬਹੁਤ ਸਾਰੇ ਪੰਜਾਬੀ ਤੇ ਹਿੰਦੀ ਫ਼ਿਲਮ ਤੇ ਸੰਗੀਤ ਜਗਤ ਦੇ ਸਿਤਾਰਿਆਂ ਨੂੰ ਦੁਬਈ ਵਲੋਂ ਗੋਲਡਨ ਵੀਜ਼ਾ ਦਿੱਤਾ ਜਾ ਚੁੱਕਾ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News