ਵਿਗੜੀ ਸਿਹਤ ਦੇ ਚਲਦਿਆਂ ਗਾਇਕ ਸੁੱਖੀ ਹਸਪਤਾਲ ’ਚ ਦਾਖ਼ਲ, ਬਿਆਨ ਕੀਤਾ ਦਰਦ

Tuesday, Aug 31, 2021 - 11:40 AM (IST)

ਵਿਗੜੀ ਸਿਹਤ ਦੇ ਚਲਦਿਆਂ ਗਾਇਕ ਸੁੱਖੀ ਹਸਪਤਾਲ ’ਚ ਦਾਖ਼ਲ, ਬਿਆਨ ਕੀਤਾ ਦਰਦ

ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਤੇ ਮਿਊਜ਼ਿਕ ਡਾਇਰੈਕਟਰ ਸੁੱਖੀ ਪਿਛਲੇ ਕੁਝ ਮਹੀਨਿਆਂ ਤੋਂ ਸੋਸ਼ਲ ਮੀਡੀਆ ਤੋਂ ਦੂਰ ਸਨ। ਸੁੱਖੀ ਨੇ ਮਈ ’ਚ ਆਪਣੇ ਇੰਸਟਾਗ੍ਰਾਮ ’ਤੇ ਆਖਰੀ ਪੋਸਟ ਅਪਲੋਡ ਕੀਤੀ ਸੀ, ਉਸ ਤੋਂ ਬਾਅਦ ਉਸ ਨੇ ਚਾਰ ਦਿਨ ਪਹਿਲਾਂ ਇਕ ਪੋਸਟ ਸਾਂਝੀ ਕਰਕੇ ਵਾਪਸੀ ਬਾਰੇ ਦੱਸਿਆ ਸੀ।

ਇਹ ਖ਼ਬਰ ਵੀ ਪੜ੍ਹੋ : ਕਰੀਨਾ ਦੇ ਪੁੱਤਰ ਤੈਮੂਰ ਨੂੰ ਕਿਊਟਨੈੱਸ ’ਚ ਸਖ਼ਤ ਟੱਕਰ ਦਿੰਦੈ ਸੰਨੀ ਲਿਓਨੀ ਦਾ ਲਾਡਲਾ

ਹੁਣ ਅੱਜ ਇਕ ਹੋਰ ਪੋਸਟ ਸਾਂਝੀ ਕਰਦਿਆਂ ਸੁੱਖੀ ਨੇ ਆਪਣਾ ਦਰਦ ਬਿਆਨ ਕੀਤਾ ਹੈ। ਦਰਅਸਲ ਗਾਇਕ ਸੁੱਖੀ ਦੀ ਸਿਹਤ ਠੀਕ ਨਹੀਂ ਹੈ। ਉਸ ਨੂੰ ਬਹੁਤ ਸਾਰਾ ਦਰਦ ਝੱਲਣਾ ਪੈ ਰਿਹਾ ਹੈ। ਇਸ ਨੂੰ ਲੈ ਕੇ ਉਸ ਨੇ ਆਪਣੇ ਚਾਹੁਣ ਵਾਲਿਆਂ ਨਾਲ ਪੋਸਟ ’ਚ ਆਪ੍ਰੇਸ਼ਨ ਹੋਣ ਦੀ ਵੀ ਗੱਲ ਆਖੀ ਹੈ।

ਸੁੱਖੀ ਨੇ ਪੋਸਟ ’ਚ ਲਿਖਿਆ, ‘ਮੈਂ ਠੀਕ ਨਹੀਂ ਹਾਂ। ਬਹੁਤ ਸਾਰੀ ਤਕਲੀਫ ਦਾ ਸਾਹਮਣਾ ਕਰ ਰਿਹਾ ਹਾਂ। ਅੱਜ ਮੇਰਾ ਆਪ੍ਰੇਸ਼ਨ ਹੋਣ ਜਾ ਰਿਹਾ ਹੈ।’

 
 
 
 
 
 
 
 
 
 
 
 
 
 
 
 

A post shared by Sukhe Muzical Doctorz (ਡੌਕਟਰਜ) (@sukhemuziicaldoctorz)

ਸੁੱਖੀ ਨੇ ਅੱਗੇ ਲਿਖਿਆ, ‘ਗੀਤ ਦਾ ਪੋਸਟਰ ਥੋੜ੍ਹਾ ਲੇਟ ਕਰ ਦਿੱਤਾ ਹੈ। ਮੈਂ ਜਦੋਂ ਠੀਕ ਹੋਇਆ ਤਾਂ ਦੁਬਾਰਾ ਵਾਪਸੀ ਕਰਾਂਗਾ।’

ਦੱਸ ਦੇਈਏ ਕਿ ਸੁੱਖੀ ਦੀ ਇਸ ਪੋਸਟ ’ਤੇ ਉਸ ਦੇ ਚਾਹੁਣ ਵਾਲਿਆਂ ਦੇ ਨਾਲ-ਨਾਲ ਪੰਜਾਬੀ ਸੰਗੀਤ ਜਗਤ ਦੇ ਕਲਾਕਾਰ ਵੀ ਹੌਸਲਾ ਦੇ ਰਹੇ ਹਨ ਤੇ ਉਸ ਦੀ ਚੰਗੀ ਸਿਹਤ ਲਈ ਅਰਦਾਸ ਕਰ ਰਹੇ ਹਨ।

ਨੋਟ– ਸੁੱਖੀ ਦੀ ਇਸ ਪੋਸਟ ’ਤੇ ਆਪਣੀ ਰਾਏ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News