ਜੈਕਲੀਨ ਨਾਲ ਨਿੱਜੀ ਤਸਵੀਰਾਂ ਲੀਕ ਹੋਣ ’ਤੇ ਪ੍ਰੇਸ਼ਾਨ ਠੱਗ ਸੁਕੇਸ਼, ਜੇਲ੍ਹ ਤੋਂ ਚਿੱਠੀ ਲਿਖ ਆਖੀ ਇਹ ਗੱਲ
Saturday, Feb 05, 2022 - 09:23 AM (IST)

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਜ਼ ਦਾ ਨਾਂ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਵਿਵਾਦਾਂ ’ਚ ਹੈ। ਠੱਗ ਸੁਕੇਸ਼ ਚੰਦਰਸ਼ੇਖਰ ਨਾਲ ਉਸ ਦੀਆਂ ਵਾਇਰਲ ਹੋਈਆਂ ਨਿੱਜੀ ਤਸਵੀਰਾਂ ਨੇ ਹਰ ਕਿਸੇ ਦੇ ਹੋਸ਼ ਉਡਾ ਦਿੱਤੇ ਸਨ। ਇਨ੍ਹਾਂ ਤਸਵੀਰਾਂ ਦੇ ਲੀਕ ਹੋਣ ਤੋਂ ਬਾਅਦ ਜੈਕਲੀਨ ਨੇ ਇਕ ਪੋਸਟ ’ਚ ਲੋਕਾਂ ਨੂੰ ਨਿੱਜਤਾ ਦੀ ਅਪੀਲ ਕੀਤੀ ਸੀ।
ਇਹ ਖ਼ਬਰ ਵੀ ਪੜ੍ਹੋ : ਅਸ਼ਲੀਲ ਫ਼ਿਲਮਾਂ ਦੇ ਮਾਮਲੇ ’ਚ ਫਸੇ ਰਾਜ ਕੁੰਦਰਾ ਨੇ ਪਤਨੀ ਸ਼ਿਲਪਾ ਸ਼ੈੱਟੀ ਦੇ ਨਾਂ ਕੀਤੇ 5 ਫਲੈਟਸ, ਇੰਨੇ ਕਰੋੜ ਹੈ ਕੀਮਤ
ਜੈਕਲੀਨ ਤੋਂ ਬਾਅਦ ਹੁਣ ਸੁਕੇਸ਼ ਚੰਦਰਸ਼ੇਖਰ ਨੇ ਵੀ ਇਨ੍ਹਾਂ ਤਸਵੀਰਾਂ ’ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਮੀਡੀਆ ਨੂੰ ਲਿਖੀ ਚਿੱਠੀ ’ਚ ਠੱਗ ਸੁਕੇਸ਼ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੀਆਂ ਤਸਵੀਰਾਂ ਨੂੰ ਲੀਕ ਕਰਨਾ ਉਨ੍ਹਾਂ ਦੀ ਨਿੱਜਤਾ ’ਚ ਮੁਸੀਬਤ ਪਾਉਣ ਵਰਗਾ ਹੈ।
ਚਿੱਠੀ ’ਚ ਸੁਕੇਸ਼ ਨੇ ਲਿਖਿਆ ਹੈ ਕਿ ਉਸ ਨੂੰ ਤਸਵੀਰਾਂ ਦੇ ਲੀਕ ਹੋਣ ਦੀ ਜਾਣਕਾਰੀ ਖ਼ਬਰ ਰਾਹੀਂ ਮਿਲੀ ਤੇ ਇਹ ਜਾਣ ਕੇ ਉਸ ਨੂੰ ਦੁੱਖ ਹੋਇਆ ਕਿ ਉਸ ਦੀਆਂ ਨਿੱਜੀ ਤਸਵੀਰਾਂ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਜਾ ਰਿਹਾ ਹੈ।
ਚਿੱਠੀ ’ਚ ਸੁਕੇਸ਼ ਨੇ ਮੰਗ ਕੀਤੀ ਹੈ ਕਿ ਲੋਕ ਇਨ੍ਹਾਂ ਤਸਵੀਰਾਂ ਨੂੰ ਗਲਤ ਤਰੀਕੇ ਨਾਲ ਵਾਇਰਲ ਨਾ ਕਰਨ ਕਿਉਂਕਿ ਇਹ ਉਨ੍ਹਾਂ ਦੀ ਨਿੱਜਤਾ ਨਾਲ ਜੁੜਿਆ ਹੈ। ਸੁਕੇਸ਼ ਨੇ ਇਸ ਚਿੱਠੀ ’ਚ ਸਾਫ-ਸਾਫ ਲਿਖਿਆ ਹੈ ਕਿ ਜੈਕਲੀਨ ਲਈ ਉਸ ਦੇ ਦਿਲ ’ਚ ਖ਼ਾਸ ਜਗ੍ਹਾ ਹੈ। ਸੁਕੇਸ਼ ਨੇ ਮੰਗ ਕੀਤੀ ਹੈ ਕਿ ਲੋਕ ਜੈਕਲੀਨ ਨੂੰ ਗਲਤ ਤਰੀਕੇ ਨਾਲ ਪੇਸ਼ ਕਰਨ ਦੀ ਕੋਸ਼ਿਸ਼ ਨਾ ਕਰਨ ਕਿਉਂਕਿ ਉਸ ਲਈ ਇਹ ਸਭ ਕੁਝ ਇੰਨਾ ਆਸਾਨ ਨਹੀਂ ਹੋਵੇਗਾ ਤੇ ਉਹ ਗਲਤ ਨਹੀਂ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।