ਈ. ਡੀ. ਨੇ ਮਨੀ ਲਾਂਡਰਿੰਗ ਦੇ ਨਵੇਂ ਮਾਮਲੇ ’ਚ ਸੁਕੇਸ਼ ਚੰਦਰਸ਼ੇਖਰ ਨੂੰ ਗ੍ਰਿਫ਼ਤਾਰ ਕੀਤਾ

02/17/2023 1:59:43 PM

ਨਵੀਂ ਦਿੱਲੀ (ਬਿਊਰੋ) – ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਕਥਿਤ ਠੱਗ ਸੁਕੇਸ਼ ਚੰਦਰਸ਼ੇਖਰ ਨੂੰ ਰੇਲੀਗੇਅਰ ਦੇ ਸਾਬਕਾ ਪ੍ਰਮੋਟਰ ਮਲਵਿੰਦਰ ਸੰਘ ਦੀ ਪਤਨੀ ਨੂੰ ਠੱਗਣ ਨਾਲ ਜੁੜੇ ਮਨੀ ਲਾਂਡਰਿੰਗ ਦੇ ਇਕ ਨਵੇਂ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ।

ਇਹ ਖ਼ਬਰ ਵੀ ਪੜ੍ਹੋ - ਪ੍ਰਸਿੱਧ ਅਦਾਕਾਰ ਅਮ੍ਰਿਤਪਾਲ ਛੋਟੂ ਦਾ ਹੋਇਆ ਦਿਹਾਂਤ

ਦਿੱਲੀ ਦੀ ਇਕ ਅਦਾਲਤ ਨੇ ਮਨੀ ਲਾਂਡਰਿੰਗ ਰੋਕਥਾਮ ਕਾਨੂੰਨ (ਪੀ. ਐੱਮ. ਐੱਲ. ਏ.) ਤਹਿਤ ਉਸ ਨੂੰ 9 ਦਿਨ ਲਈ ਡਾਇਰੈਕਟੋਰੇਟ ਦੀ ਹਿਰਾਸਤ ਵਿਚ ਭੇਜ ਦਿੱਤਾ ਹੈ। ਚੰਦਰਸ਼ੇਖਰ ’ਤੇ ਲਾਏ ਗਏ ਨਵੇਂ ਦੋਸ਼ ਉਸ 3.5 ਕਰੋੜ ਰੁਪਏ ਨਾਲ ਸੰਬੰਧਤ ਹਨ, ਜੋ ਮਲਵਿੰਦਰ ਸਿੰਘ ਦੀ ਪਤਨੀ ਜਪਨਾ ਨੇ ਕਥਿਤ ਤੌਰ ’ਤੇ ਦਿੱਤੇ ਸਨ। ਉਸ ਨੂੰ ਕਿਹਾ ਗਿਆ ਸੀ ਕਿ ਇਸ ਧਨ ਦੀ ਵਰਤੋਂ ਉਸ ਦੇ ਪਤੀ ਨੂੰ ਜ਼ਮਾਨਤ ਦਿਵਾਉਣ ਲਈ ਕੀਤੀ ਜਾਵੇਗੀ।

ਇਹ ਖ਼ਬਰ ਵੀ ਪੜ੍ਹੋ - ਬੁਰਜ ਖਲੀਫਾ 'ਤੇ ਦਿਖਾਇਆ ਗਿਆ ਫ਼ਿਲਮ 'ਸ਼ਹਿਜ਼ਾਦਾ' ਦਾ ਟਰੇਲਰ , ਕਾਰਤਿਕ ਬੋਲੇ- ਫੁੱਲ ਸ਼ਹਿਜ਼ਾਦੇ ਵਾਲੀ ਫੀਲ

ਮਲਵਿੰਦਰ ਸਿੰਘ ਮੌਜੂਦਾ ਵਿਚ ਰੇਲੀਗੇਅਰ ਫਿਨਵੈਸਟ ਲਿਮਟਿਡ ਵਿਚ ਧਨ ਦੀ ਕਥਿਤ ਹੇਰਾਫੇਰੀ ਨਾਲ ਜੁੜੇ ਇਕ ਮਾਮਲੇ ਵਿਚ ਜੇਲ ਵਿਚ ਹੈ। ਡਾਇਰੈਕਟੋਰੇਟ ਨੇ ਚੰਦਰਸ਼ੇਖਰ ਨੂੰ ਪਹਿਲਾਂ ਮਲਵਿੰਦਰ ਸਿੰਘ ਦੇ ਭਰਾ ਸ਼ਿਵਿੰਦਰ ਸਿੰਘ ਦੀ ਪਤਨੀ ਅਦਿਤੀ ਸਿੰਘ ਨਾਲ ਕਥਿਤ ਠੱਗੀ ਨੂੰ ਲੈ ਕੇ ਇਕ ਪੀ. ਐੱਮ. ਐੱਲ. ਏ. ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਸੀ।


ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


sunita

Content Editor

Related News