ਸੂਜੈਨ ਖ਼ਾਨ ਨੇ ਸ਼ੇਅਰ ਕੀਤੀ ਖ਼ੂਬਸੂਰਤ ਵੀਡੀਓ, ਪਿਤਾ ਦਾ ਜਨਮਦਿਨ ਮਨਾਉਂਦੀ ਆਈ ਨਜ਼ਰ

2021-07-06T13:11:24.193

ਮੁੰਬਈ : ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਰਿਤਿਕ ਰੋਸ਼ਨ ਦੀ ਪਤਨੀ ਸੂਜੈਨ ਖ਼ਾਨ ਆਪਣੀ ਫਿਟਨੈੱਸ ਨੂੰ ਲੈ ਕੇ ਆਏ ਦਿਨੀਂ ਚਰਚਾ ’ਚ ਰਹਿੰਦੀ ਹੈ। ਉਨ੍ਹਾਂ ਦੀ ਵਰਕ ਆਊਟ ਕਰਦੇ ਹੋਏ ਸੋਸ਼ਲ ਮੀਡੀਆ ’ਤੇ ਤਸਵੀਰਾਂ ਅਤੇ ਵੀਡੀਓ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਇਸ ਦੌਰਾਨ ਸੂਜੈਨ ਖ਼ਾਨ ਦੀ ਇਕ ਵੀਡੀਓ ਸਾਹਮਣੇ ਆਈ ਹੈ ਜਿਸ ’ਚ ਉਹ ਆਪਣੇ ਪਿਤਾ ਸੰਜੈ ਖ਼ਾਨ ਨਾਲ ਦਿਖਾਈ ਦੇ ਰਹੀ ਹੈ।

PunjabKesari

ਵੀਡੀਓ ’ਚ ਦੇਖਿਆ ਜਾ ਸਕਦਾ ਹੈ ਕਿ ਸੰਜੈ ਖ਼ਾਨ ਆਪਣੇ ਸਾਹਮਣੇ ਰੱਖਿਆ ਹੋਇਆ ਕੇਕ ਕੱਟ ਰਹੇ ਹਨ ਜਿਸ ਤੋਂ ਬਾਅਦ ਸਾਰੇ ‘ਹੈਪੀ ਬਰਥ ਟੂ ਯੂ’ ਗਾਉਣ ਲੱਗ ਜਾਂਦੇ ਹਨ। ਵੀਡੀਓ ਨੂੰ ਸੂਜੈਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਸ਼ੇਅਰ ਕੀਤਾ ਹੈ।

 
 
 
 
 
 
 
 
 
 
 
 
 
 
 

A post shared by Sussanne Khan (@suzkr)


ਸੂਜੈਨ ਖ਼ਾਨ ਨੇ ਸ਼ੇਅਰ ਕੀਤੀ ਖ਼ੂਬਸੂਰਤ ਵੀਡੀਓ
ਵੀਡੀਓ ਨੂੰ ਸ਼ੇਅਰ ਕਰਦੇ ਹੋਏ ਸੂਜੈਨ ਨੇ ਇਕ ਵੱਡੀ ਕੈਪਸ਼ਨ ਦਿੱਤੀ ਹੈ ਕਿ ਉਹ ਲਿਖਦੀ ਹੈ, ‘ਮੇਰੀ ਖ਼ੂਬਸੂਰਤ ਫੈਮਿਲੀ ਦਿ ਬੈਸਟ, ਖ਼ਾਸ ਤੌਰ ’ਤੇ ਟੈਲੇਂਟੇਡ, ਕ੍ਰਿਏਟਿਵ ਥਿੰਕਰਸ। ਸੂਜੈਨ ਖ਼ਾਨ ਦੀ ਇਸ ਪੋਸਟ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਦੁਆਰਾ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਉਹ ਇਸ ’ਤੇ ਕੁਮੈਂਟ ਕਰ ਰਹੇ ਹਨ।


Aarti dhillon

Content Editor Aarti dhillon