ਛੋਟੇ ਜਿਹੇ ਪਿੰਡ ’ਚੋਂ ਨਿਕਲੀ ਸੁਹਾਨਾ ਦੀ ਚਮਕੀ ਕਿਸਮਤ, ਇਸ ਸੀਰੀਅਲ ’ਚ ਨਿਭਾਅ ਰਹੀ ਅਹਿਮ ਕਿਰਦਾਰ

Thursday, Aug 26, 2021 - 05:10 PM (IST)

ਛੋਟੇ ਜਿਹੇ ਪਿੰਡ ’ਚੋਂ ਨਿਕਲੀ ਸੁਹਾਨਾ ਦੀ ਚਮਕੀ ਕਿਸਮਤ, ਇਸ ਸੀਰੀਅਲ ’ਚ ਨਿਭਾਅ ਰਹੀ ਅਹਿਮ ਕਿਰਦਾਰ

ਮੁੰਬਈ (ਬਿਊਰੋ)– ਭਾਰਤ ਦੇ ਛੋਟੇ-ਛੋਟੇ ਪਿੰਡਾਂ ਤੇ ਸ਼ਹਿਰਾਂ ਤੋਂ ਹਰ ਸਾਲ ਹਜ਼ਾਰਾਂ ਲੜਕੇ-ਲੜਕੀਆਂ ਫ਼ਿਲਮ ਸਟਾਰ ਬਣਨ ਦਾ ਸੁਪਨਾ ਲੈ ਕੇ ਮੁੰਬਈ ਆਉਂਦੇ ਹਨ। ਜਿਥੇ ਕੁਝ ਲੋਕਾਂ ਦੇ ਹੱਥ ਨਿਰਾਸ਼ਾ ਲੱਗਦੀ ਹੈ, ਉਥੇ ਕੁਝ ਦੇ ਸੁਪਨੇ ਸੱਚ ਹੋ ਜਾਂਦੇ ਹਨ। ਅਜਿਹਾ ਹੀ ਇਕ ਸੁਪਨਾ ਸਯਦ ਵਾਲਾ ਪਿੰਡ ਦੀ ਸੁਹਾਨਾ ਵਰਮਾ ਨੇ ਵੀ ਦੇਖਿਆ।

PunjabKesari

ਹੁਣ ਸੁਹਾਨਾ ਨੇ ਇਸ ਸੁਪਨੇ ਨੂੰ ਸੱਚ ਕਰ ਲਿਆ ਹੈ। ਸਯਦ ਵਾਲਾ ਪਿੰਡ ਦੀ ਸੁਹਾਨਾ ਵਰਮਾ ਨੇ ਸਟਾਰ ਭਾਰਤ ’ਤੇ ਆ ਰਹੇ ਟੀ. ਵੀ. ਸੀਰੀਅਲ ‘ਤੇਰਾ ਮੇਰਾ ਸਾਥ ਰਹੇ’ ਦੇ ਮੁੱਖ ਕਿਰਦਾਰ ਸ਼ਕਸ਼ਮ ਦੀ ਪੁਰਾਣੀ ਦੋਸਤ ਦਾ ਕਿਰਦਾਰ ਨਿਭਾਇਆ। ਸ਼੍ਰੀ ਦਲੀਪ ਚੰਦ ਤੇ ਮਾਤਾ ਬਿਮਲਾ ਦੇਵੀ ਦੀ ਬੇਟੀ ਸੁਹਾਨਾ ਵਰਮਾ ਨੈੱਟਫਲਿਕਸ ਦੀ ਇਕ ਵੈੱਬ ਸੀਰੀਜ਼ ’ਚ ਮੁੱਖ ਭੂਮਿਕਾ ਨਿਭਾਅ ਚੁੱਕੀ ਹੈ, ਜੋ ਜਲਦ ਰਿਲੀਜ਼ ਹੋਵੇਗੀ।

PunjabKesari

ਇੰਨਾ ਹੀ ਨਹੀਂ, ਸੁਹਾਨਾ ਵਰਮਾ ਇੰਦੌਰ ਦੇ ਜ਼ਿਲ੍ਹੇ ਧਾਰ ’ਚ ਕਾਸਟਿੰਗ ਡਾਇਰੈਕਟਰ ਦੇ ਤੌਰ ’ਤੇ ਜੱਜ ਦੀ ਭੂਮਿਕਾ ਵੀ ਨਿਭਾਅ ਚੁੱਕੀ ਹੈ। ਇਸ ਤਰ੍ਹਾਂ ਸੁਹਾਨਾ ਵਰਮਾ ਨੇ ਛੋਟੇ ਜਿਹੇ ਪਿੰਡ ਤੋਂ ਉੱਠ ਕੇ ਆਪਣੇ ਸੁਪਨਿਆਂ ਦੀ ਉਡਾਨ ਭਰੀ। ਉਸ ਦਾ ਕਹਿਣਾ ਹੈ ਕਿ ਉਹ ਇਸੇ ਤਰ੍ਹਾਂ ਆਪਣੇ ਮਾਤਾ-ਪਿਤਾ ਤੇ ਪਿੰਡ ਦਾ ਨਾਂ ਰੌਸ਼ਨ ਕਰੇਗੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News