ਆਪਣੀਆਂ ਦਿਲਕਸ਼ ਅਦਾਵਾਂ ਨਾਲ ਪ੍ਰਸ਼ੰਸਕਾਂ ਦੇ ਹੋਸ਼ ਉਡਾ ਦਿੰਦੀ ਹੈ ਸ਼ਾਹਰੁਖ ਖ਼ਾਨ ਦੀ ਧੀ ਸੁਹਾਨਾ, ਦੇਖੋ ਤਸਵੀਰਾਂ

2021-06-15T16:41:05.973

ਮੁੰਬਈ (ਬਿਊਰੋ)– ਬਾਲੀਵੁੱਡ ’ਚ ਸਟਾਰਕਿੱਡਸ ਅਕਸਰ ਚਰਚਾ ’ਚ ਰਹਿੰਦੇ ਹਨ। ਅਜਿਹੀ ਹੀ ਇਕ ਸਟਾਰਕਿੱਡ ਹੈ ਸ਼ਾਹਰੁਖ ਖ਼ਾਨ ਦੀ ਬੇਟੀ ਸੁਹਾਨਾ ਖ਼ਾਨ, ਜੋ ਅਕਸਰ ਸੋਸ਼ਲ ਮੀਡੀਆ ’ਤੇ ਤਸਵੀਰਾਂ ਤੇ ਵੀਡੀਓਜ਼ ਕਾਰਨ ਚਰਚਾ ’ਚ ਰਹਿੰਦੀ ਹੈ। 21 ਸਾਲਾ ਸੁਹਾਨਾ ਦਾ ਗਲੈਮਰੈੱਸ ਅੰਦਾਜ਼ ਉਸ ਦੇ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾਉਣ ’ਚ ਕੋਈ ਕਸਰ ਨਹੀਂ ਛੱਡਦਾ ਹੈ।

PunjabKesari

ਦੱਸ ਦੇਈਏ ਕਿ ਸੁਹਾਨਾ ਇਨ੍ਹੀਂ ਦਿਨੀਂ ਨਿਊਯਾਰਕ ’ਚ ਫ਼ਿਲਮਮੇਕਿੰਗ ਦੀ ਪੜ੍ਹਾਈ ਕਰ ਰਹੀ ਹੈ। ਉਹ ਕਈ ਥਿਏਟਰ ਪਲੇਅ ਦਾ ਹਿੱਸਾ ਰਹਿ ਚੁੱਕੀ ਹੈ ਤੇ ‘ਦਿ ਗ੍ਰੇ ਪਾਰਟ ਆਫ ਬਲਿਊ’ ਨਾਂ ਦੀ ਇਕ ਸ਼ਾਰਟ ਫ਼ਿਲਮ ’ਚ ਵੀ ਕੰਮ ਕਰ ਚੁੱਕੀ ਹੈ।

PunjabKesari

ਸੁਹਾਨਾ ਅਦਾਕਾਰਾ ਬਣਨ ਦਾ ਹੀ ਸੁਪਨਾ ਦੇਖਦੀ ਹੈ, ਇਸ ਲਈ ਉਹ ਅਜੇ ਫ਼ਿਲਮ ਮੇਕਿੰਗ ਦੇ ਗੁਰ ਸਿੱਖ ਰਹੀ ਹੈ।

PunjabKesari

ਸੁਹਾਨਾ ਦੇ ਪਿਤਾ ਸ਼ਾਹਰੁਖ ਖ਼ਾਨ ਨੇ ਇਕ ਇੰਟਰਵਿਊ ’ਚ ਉਸ ਦੀ ਤਾਰੀਫ਼ ਕਰਦਿਆਂ ਕਿਹਾ ਸੀ, ‘ਸੁਹਾਨਾ ਅਦਾਕਾਰਾ ਬਣਨਾ ਚਾਹੁੰਦੀ ਹੈ। ਮੈਂ ਉਸ ਦੇ ਅੰਦਰ ਉਹ ਕਲਾਕਾਰ ਬਣਨ ਦਾ ਜਨੂਨ ਦੇਖਿਆ ਹੈ।

PunjabKesari

ਉਹ ਸਟੇਜ ’ਤੇ ਬਹੁਤ ਚੰਗਾ ਕੰਮ ਕਰਦੀ ਹੈ। ਮੈਂ ਉਸ ਦੀ ਪੇਸ਼ਕਾਰੀ ਵੀ ਦੇਖੀ ਹੈ। ਉਹ ਇਕ ਸਿਨੇਮਾ ਪ੍ਰੇਮੀ ਹੈ ਤੇ ਇੰਡਸਟਰੀ ਦਾ ਹਿੱਸਾ ਬਣਨਾ ਚਾਹੁੰਦੀ ਹੈ।

PunjabKesari

ਸ਼ਾਹਰੁਖ ਖ਼ਾਨ ਨੂੰ ਸੁਹਾਨਾ ਦੇ ਅਦਾਕਾਰਾ ਬਣਨ ’ਚ ਕੋਈ ਪ੍ਰੇਸ਼ਾਨੀ ਨਹੀਂ ਹੈ ਪਰ ਉਹ ਚਾਹੁੰਦੇ ਹਨ ਕਿ ਸੁਹਾਨਾ ਪਹਿਲਾਂ ਆਪਣੀ ਪੜ੍ਹਾਈ ਪੂਰੀ ਕਰੇ ਤੇ ਉਸ ਤੋਂ ਬਾਅਦ ਹੀ ਫ਼ਿਲਮਾਂ ’ਚ ਕੰਮ ਕਰਨ ਬਾਰੇ ਸੋਚੇ।

PunjabKesari

ਉਂਝ ਖ਼ਬਰਾਂ ਹਨ ਕਿ ਸੁਹਾਨਾ ਜਦੋਂ ਵੀ ਫ਼ਿਲਮਾਂ ’ਚ ਐਂਟਰੀ ਕਰੇਗੀ, ਫ਼ਿਲਮਮੇਕਰ ਤੇ ਸ਼ਾਹਰੁਖ ਦੇ ਦੋਸਤ ਕਰਨ ਜੌਹਰ ਹੀ ਉਸ ਨੂੰ ਲਾਂਚ ਕਰਨਗੇ।

PunjabKesari

ਦੱਸਣਯੋਗ ਹੈ ਕਿ ਸੁਹਾਨਾ ਦਾ ਜਨਮ ਸਾਲ 2000 ’ਚ ਹੋਇਆ ਸੀ। ਉਹ ਸ਼ਾਹਰੁਖ-ਗੌਰੀ ਦੀ ਦੂਜੀ ਸੰਤਾਨ ਹੈ। ਉਸ ਤੋਂ ਪਹਿਲਾਂ ਆਰੀਅਨ ਖ਼ਾਨ ਦਾ ਜਨਮ ਹੋਇਆ ਸੀ। ਸੁਹਾਨਾ ਤੋਂ ਬਾਅਦ ਸ਼ਾਹਰੁਖ-ਗੌਰੀ ਦੇ ਘਰ ਬੇਟੇ ਅਬਰਾਮ ਖ਼ਾਨ ਦਾ ਜਨਮ ਹੋਇਆ ਸੀ, ਜੋ ਸਰੋਗੇਸੀ ਨਾਲ ਜਨਮਿਆ ਸੀ।

PunjabKesari

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor Rahul Singh