ਸੂਫ਼ੀ ਗਾਇਕਾ ਸੁਲਤਾਨਾ ਨੂਰਾਂ ਨੂੰ ਵੱਡਾ ਸਦਮਾ, ਘਰ ਪਸਰਿਆ ਮਾਤਮ
Friday, Jan 02, 2026 - 02:24 PM (IST)
ਐਂਟਰਟੇਨਮੈਂਟ ਡੈਸਕ- ਪਾਲੀਵੁੱਡ ਇੰਡਸਟਰੀ ਤੋਂ ਇਕ ਦੁਖਦ ਖ਼ਬਰ ਸਾਹਮਣੇ ਆਈ ਹੈ। ਖਬਰ ਹੈ ਕਿ ਸੂਫ਼ੀ ਗਾਇਕਾ ਸੁਲਤਾਨਾ ਨੂਰਾਂ ਦੇ ਘਰ ਮਾਤਮ ਛਾ ਗਿਆ ਹੈ। ਦਰਅਸਲ ਸੁਲਤਾਨਾ ਨੂਰਾਂ ਦੇ ਦਿਓਰ ਅਫਜ਼ਲ ਦਾ ਦੇਹਾਂਤ ਹੋ ਗਿਆ ਹੈ। ਇਸ ਦੀ ਇੱਕ ਵੀਡੀਓ ਸਾਹਮਣੇ ਆਈ ਹੈ, ਜਿਸ ਵਿੱਚ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਸੁਲਤਾਨਾ ਨੂਰਾਂ ਨੇ ਕਿਹਾ, "ਨੌਜਵਾਨ ਅਫਜ਼ਲ ਇਸ ਦੁਨੀਆਂ ਨੂੰ ਛੱਡ ਕੇ ਚਲੇ ਗਏ ਹਨ। ਅੱਲ੍ਹਾ ਪਾਕ ਉਨ੍ਹਾਂ ਨੂੰ ਜੰਨਤ ਵਿੱਚ ਜਗ੍ਹਾ ਦੇਵੇ।" ਵੀਡੀਓ ਵਿੱਚ ਅਫਜ਼ਲ ਦੀ ਲਾਸ਼ ਨੂੰ ਐਂਬੂਲੈਂਸ ਵਿੱਚ ਲਿਆਂਦਾ ਗਿਆ ਸੀ। ਹਾਲਾਂਕਿ ਅਫਜ਼ਲ ਦੀ ਮੌਤ ਦਾ ਕਾਰਨ ਪਤਾ ਨਹੀਂ ਲੱਗ ਸਕਿਆ ਹੈ।
