ਦਿਲਜੀਤ ਦੋਸਾਂਝ ਦੇ ਬਾਈਕਾਟ ''ਤੇ ਸੂਫੀ ਗਾਇਕਾ ਜੋਤੀ ਨੂਰਾ ਦਾ ਬਿਆਨ
Friday, Jun 27, 2025 - 03:47 PM (IST)

ਜਲੰਧਰ (ਸੋਨੂੰ)- ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਦੀ ਨਵੀਂ ਫਿਲਮ 'ਸਰਦਾਰ ਜੀ 3' ਵਿੱਚ ਪਾਕਿਸਤਾਨੀ ਅਦਾਕਾਰਾ ਹਨੀਆ ਆਮਿਰ ਨੂੰ ਕਾਸਟ ਕਰਨ 'ਤੇ ਵੱਡਾ ਵਿਵਾਦ ਖੜ੍ਹਾ ਹੋ ਗਿਆ ਹੈ, ਜਿਸ ਮਗਰੋਂ ਦਿਲਜੀਤ ਦਾ ਬਾਈਕਾਟ ਕਰਨ ਦੀ ਮੰਗ ਉਠ ਰਹੀ ਹੈ।
ਇਸੇ ਦਰਮਿਆਨ ਜਲੰਧਰ ਵਿਚ ਇਕ ਇਵੈਂਟ ਵਿਚ ਪੁੱਜੀ ਸੂਫੀ ਗਾਇਕਾ ਜੋਤੀ ਨੂਰਾਂ ਨੂੰ ਇਸ ਮਾਮਲੇ ਸਬੰਧੀ ਸਵਾਲ ਕੀਤਾ ਗਿਆ ਸੀ, ਜਿਸ 'ਤੇ ਉਨ੍ਹਾਂ ਕਿਹਾ ਇਹ ਸਹੀ ਤਾਂ ਨਹੀਂ ਹੈ ਪਰ ਉਨ੍ਹਾਂ ਦੀਆਂ (ਦਿਲਜੀਤ ਦੀਆਂ) ਆਪਣੀ ਕੁੱਝ ਮਜ਼ਬੂਰੀਆਂ ਹੋਣਗੀਆਂ। ਸਾਨੂੰ ਇਸ ਮਾਮਲੇ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਹੈ। ਉਨ੍ਹਾਂ ਅਗੇ ਕਿਹਾ ਕਿ ਅੱਲ੍ਹਾ ਸਭ ਨੂੰ ਬੁਲੰਦੀਆਂ ਤੱਕ ਪਹੁੰਚਾਏ। ਜਦੋਂ ਤੱਕ ਬੰਦਾ ਜਿੰਦਾ ਹੈ ਉਸ ਦਾ ਬਾਈਕਾਟ ਨਹੀਂ ਕਰਨਾ ਚਾਹੀਦਾ ਅਤੇ ਜਿਹੜੀ ਵੀ ਫੀਲਡ ਵਿਚ ਉਹ ਕੰਮ ਕਰ ਰਿਹਾ ਹੈ ਕਰਦਾ ਰਹੇ।