ਸ਼ਾਰਟ ਡਰੈੱਸ ’ਚ ਨਜ਼ਰ ਆਈ ਤੇਜਸਵੀ, ਕਰਨ ਨਾਲ ਰੈੱਡ ਕਾਰਪੇਟ ’ਤੇ ਦਿੱਤੇ ਜ਼ਬਰਦਸਤ ਪੋਜ਼

Friday, Jun 17, 2022 - 03:54 PM (IST)

ਸ਼ਾਰਟ ਡਰੈੱਸ ’ਚ ਨਜ਼ਰ ਆਈ ਤੇਜਸਵੀ, ਕਰਨ ਨਾਲ ਰੈੱਡ ਕਾਰਪੇਟ ’ਤੇ ਦਿੱਤੇ ਜ਼ਬਰਦਸਤ ਪੋਜ਼

ਬਾਲੀਵੁੱਡ ਡੈਸਕ: ਅਦਾਕਾਰਾ ਕਰਨ ਕੁੰਦਰਾ ਅਤੇ ਤੇਜਸਵੀ ਪ੍ਰਕਾਸ਼ ‘ਬਿਗ ਬਾਸ 15’ ’ਚ ਇਕੱਠੇ ਨਜ਼ਰ ਆਉਣ ਤੋਂ ਬਾਅਦ ਸੁਰਖੀਆਂ ’ਚ ਹਨ। ਦੋਵਾਂ ਦੇ ਰਿਲੇਸ਼ਨਸ਼ਿਪ ਦੀਆਂ ਚਰਚਾਵਾਂ ਸੋਸ਼ਲ ਮੀਡੀਆ ’ਤੇ ਅਕਸਰ ਰਹਿੰਦੀਆਂ ਹਨ। ਬਿਗ ਬਾਸ ਤੋਂ ਬਾਅਦ ਵੀ ਦੋਵਾਂ ਦਾ ਪਿਆਰ ਬਰਕਰਾਰ ਹੈ। ਇਸ ਜੋੜੇ ਨੂੰ ਅਕਸਰ ਆਊਟਿੰਗ 'ਤੇ ਇਕੱਠੇ ਦੇਖਿਆ ਜਾਂਦਾ ਹੈ ਹਾਲ ਹੀ ’ਚ ਇਸ ਜੋੜੀ ਨੂੰ ਬੀਤੀ ਰਾਤ ‘ਪਿੰਕਵਿਲਾ ਸਟਾਈਲ ਆਈਕਨਜ਼’ ਅਵਾਰਡ ਨਾਈਟ ’ਚ ਇਕੱਠੇ ਦੇਖਿਆ ਗਿਆ ਸੀ, ਜਿੱਥੇ ਦੋਵਾਂ ਦੀ ਸ਼ਾਨਦਾਰ ਜੋੜੀ ਸਾਹਮਣੇ ਆਈ ਹੈ।

PunjabKesari

ਇਹ  ਵੀ ਪੜ੍ਹੋ : ਰਣਜੀਤ ਬਾਵਾ ਅਤੇ ਤਰਸੇਮ ਜੱਸੜ ਦੀ ਫ਼ਿਲਮ ‘ਖਾਓ ਪੀਓ ਐਸ਼ ਕਰੋ’ ਤਾਰੀਖ਼ ਦਾ ਐਲਾਨ

ਲੁੱਕ ਦੀ ਗੱਲ ਕਰੀਏ ਤਾਂ ਇਸ ਦੌਰਾਨ ਤੇਜਸਵੀ ਰੈੱਡ ਸ਼ਾਰਟ ਡਰੈੱਸ  ’ਚ ਹੌਟਨੈੱਸ ਦਾ ਤੜਕਾ ਲਗਾਉਦੀ ਨਜ਼ਰ ਆ ਰਹੀ ਹੈ। ਇਸ ਨਾਲ ਤੇਜਸਵੀ ਨੇ ਮੈਚਿੰਗ ਹੀਲ ਪਾਈ ਹੈ।ਮਿਨੀਮਲ ਮੇਕਅੱਪ ਅਤੇ ਖੁੱਲ੍ਹੇ ਵਾਲਾਂ ਨਾਲ ਤੇਜਸਵੀ ਨੇ ਆਪਣੀ ਲੁੱਕ ਨੂੰ ਪੂਰਾ ਕੀਤਾ ਹੈ। 

PunjabKesari

ਇਹ  ਵੀ ਪੜ੍ਹੋ : 'ਸਹੁਰਿਆਂ ਦਾ ਪਿੰਡ ਆ ਗਿਆ' ਫ਼ਿਲਮ ’ਚ ਨਜ਼ਰ ਆਵੇਗੀ ਗੁਰਨਾਮ ਅਤੇ ਸਰਗੁਣ ਦੀ ਜੋੜੀ

ਇਸ ਦੇ ਨਾਲ ਕਰਨ ਕੁੰਦਰਾ ਵਾਈਟ ਸ਼ਰਟ ਨਾਲ ਬਲੈਕ ਕੋਟ-ਪੈਂਟ ’ਚ ਕਾਫ਼ੀ ਡੈਸ਼ਿੰਗ ਲੱਗ ਰਹੇ ਹਨ। ਤੇਜਰਨ ਦੀ ਜੋੜੀ ਰੈੱਡ ਕਾਰਪੇਟ ’ਤੇ ਇਕੱਠੇ ਪੋਜ਼ ਦਿੰਦੇ ਹੋਏ ਕਾਫ਼ੀ ਲਾਈਮਲਾਈਟ ਚੋਰੀ ਕਰਦੀ ਨਜ਼ਰ ਆਈ। ਪ੍ਰਸ਼ੰਸਕਾਂ ਨੂੰ ਇਸ ਜੋੜੀ ਦਾ ਇਹ ਅੰਦਾਜ਼ ਕਾਫ਼ੀ ਪਸੰਦ ਆਇਆ।

PunjabKesari

ਤੁਹਾਨੂੰ ਦੱਸ ਦੇਈਏ ਕਿ ਹਾਲ ਹੀ ’ਚ ਤੇਜਸਵੀ ਪ੍ਰਕਾਸ਼ ਨੇ ਆਪਣਾ 29ਵਾਂ ਜਨਮਦਿਨ ਸੈਲੀਬ੍ਰੇਟ ਕੀਤਾ ਹੈ। ਅਦਾਕਾਰਾ ਨੇ ਗੋਆ ’ਚ ਬੁਆਏਫ੍ਰੈਂਡ ਕਰਨ ਕੁੰਦਰਾ ਨਾਲ ਇਸ ਮੌਕੇ ਦਾ ਜਸ਼ਨ ਮਨਾਇਆ। ਉੱਥੇ ਹੀ ਇਸ ਜੋੜੇ ਦੀਆਂ ਰੋਮਾਂਟਿਕ ਤਸਵੀਰਾਂ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋਈਆਂ ਸਨ।

 


author

Anuradha

Content Editor

Related News