''ਸਤ੍ਰੀ 2'' ਦਾ ਦਮਦਾਰ ਟ੍ਰੇਲਰ ਰਿਲੀਜ਼, ਵੇਖ ਰੌਗਟੇ ਹੋ ਜਾਣਗੇ ਖੜ੍ਹੇ

Friday, Jul 19, 2024 - 11:09 AM (IST)

''ਸਤ੍ਰੀ 2'' ਦਾ ਦਮਦਾਰ ਟ੍ਰੇਲਰ ਰਿਲੀਜ਼, ਵੇਖ ਰੌਗਟੇ ਹੋ ਜਾਣਗੇ ਖੜ੍ਹੇ

ਮੁੰਬਈ : ਸਾਲ 2018 'ਚ ਰਿਲੀਜ਼ ਹੋਈ ਹੌਰਰ ਕਾਮੇਡੀ ਫ਼ਿਲਮ 'ਸਤ੍ਰੀ' ਦੇ ਸੀਕਅਲ 'ਸਤ੍ਰੀ 2' ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਦਰਸ਼ਕ ਰਾਜਕੁਮਾਰ ਰਾਓ ਅਤੇ ਸ਼ਰਧਾ ਕਪੂਰ ਸਟਾਰਰ ਹੌਰਰ ਕਾਮੇਡੀ ਫ਼ਿਲਮ ਦੇ ਸੀਕਵਲ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। 

ਇਹ ਖ਼ਬਰ ਵੀ ਪੜ੍ਹੋ - ਗਾਇਕ ਕਰਨ ਔਜਲਾ ਪੰਜਾਬ ਦੇ ਖਿਡਾਰੀ ਲਈ ਬਣਿਆ ਮਸੀਹਾ, ਚੁਕਾਇਆ 9 ਲੱਖ ਦਾ ਕਰਜ਼ਾ

ਦੱਸ ਦੇਈਏ ਕਿ ਇਹ ਫ਼ਿਲਮ ਅਗਸਤ 2024 'ਚ ਵੀ ਰਿਲੀਜ਼ ਹੋਣ ਜਾ ਰਹੀ ਹੈ। ਅਜਿਹੇ 'ਚ ਦਰਸ਼ਕਾਂ ਨੂੰ ਫ਼ਿਲਮ ਲਈ ਜ਼ਿਆਦਾ ਇੰਤਜ਼ਾਰ ਨਹੀਂ ਕਰਨਾ ਪਵੇਗਾ। ਇਸ ਵਾਰ ਅਮਰ ਕੌਸ਼ਿਕ ਦੁਆਰਾ ਨਿਰਦੇਸ਼ਿਤ ਅਤੇ ਮੈਡੋਕ ਫਿਲਮਜ਼ ਦੁਆਰਾ ਪੇਸ਼ ਕੀਤੀ ਗਈ ਫ਼ਿਲਮ 'ਸਤ੍ਰੀ 2' 'ਚ ਵੀ ਨਵੇਂ ਚਿਹਰੇ ਨਜ਼ਰ ਆਉਣਗੇ। ਪਹਿਲੇ ਭਾਗ 'ਚ ਰਾਜਕੁਮਾਰ ਰਾਓ, ਅਭਿਸ਼ੇਕ ਬੈਨਰਜੀ, ਸ਼ਰਧਾ ਕਪੂਰ, ਫਲੋਰਾ ਸੈਣੀ (ਮਹਿਲਾ) ਅਤੇ ਪੰਕਜ ਤ੍ਰਿਪਾਠੀ ਨੇ ਆਪਣੀ ਹੌਰਰ ਕਾਮੇਡੀ ਨਾਲ ਦਰਸ਼ਕਾਂ ਨੂੰ ਖੁਸ਼ ਕੀਤਾ ਸੀ। ਹੁਣ ਵਰੁਣ ਧਵਨ ਅਤੇ ਤਮੰਨਾ ਭਾਟੀਆ 'ਸਤ੍ਰੀ 2' 'ਚ ਐਂਟਰੀ ਕਰ ਚੁੱਕੇ ਹਨ। ਦੱਸਿਆ ਜਾ ਰਿਹਾ ਹੈ ਕਿ ਫ਼ਿਲਮ 'ਚ ਦੋਵਾਂ ਦੀ ਖਾਸ ਭੂਮਿਕਾ ਹੈ। ਇਸ ਦੇ ਨਾਲ ਹੀ ਫ਼ਿਲਮ 'ਸਤ੍ਰੀ 2' 'ਚ ਅਕਸ਼ੈ ਕੁਮਾਰ ਦੀ ਖ਼ਾਸ ਭੂਮਿਕਾ ਵੀ ਦੱਸੀ ਜਾ ਰਹੀ ਹੈ।

ਦੱਸ ਦੇਈਏ ਕਿ 'ਸਤ੍ਰੀ 2' 15 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਦਿਨ ਬਾਕਸ ਆਫਿਸ 'ਤੇ ਇੱਕ ਨਹੀਂ ਸਗੋਂ ਕਈ ਫ਼ਿਲਮਾਂ ਰਿਲੀਜ਼ ਹੋਣਗੀਆਂ। ਅਕਸ਼ੈ ਕੁਮਾਰ ਦੀ 'ਖੇਲ-ਖੇਲ ਮੇਂ' ਅਤੇ ਜਾਨ ਅਬ੍ਰਾਹਮ ਦੀ 'ਵੇਦਾ' ਵੀ 15 ਅਗਸਤ ਨੂੰ ਬਾਕਸ ਆਫਿਸ 'ਤੇ ਰਿਲੀਜ਼ ਹੋਵੇਗੀ।

ਇਹ ਖ਼ਬਰ ਵੀ ਪੜ੍ਹੋ - ਗਾਇਕ ਕਰਨ ਔਜਲਾ ਨਾਲ ਇੰਝ ਵਾਪਰਿਆ ਭਿਆਨਕ ਹਾਦਸਾ, ਤਸਵੀਰਾਂ ਵੇਖ ਕੰਬ ਜਾਵੇਗੀ ਰੂੰਹ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News