ਬਾਲੀਵੁੱਡ ਦੇ ਉਹ ਮਸ਼ਹੂਰ ਸਿਤਾਰੇ ਜਿਨ੍ਹਾਂ ਦੇ ਵਿਆਹ ਮਗਰੋਂ ਵੀ ਰਹੇ ਅਫੇਅਰ ਬਣੇ ਚਰਚਾ ਦਾ ਵਿਸ਼ਾ

Thursday, Jun 03, 2021 - 10:07 AM (IST)

ਬਾਲੀਵੁੱਡ ਦੇ ਉਹ ਮਸ਼ਹੂਰ ਸਿਤਾਰੇ ਜਿਨ੍ਹਾਂ ਦੇ ਵਿਆਹ ਮਗਰੋਂ ਵੀ ਰਹੇ ਅਫੇਅਰ ਬਣੇ ਚਰਚਾ ਦਾ ਵਿਸ਼ਾ

ਮੰਬਈ-ਫ਼ਿਲਮ ਇੰਡਸਟਰੀ 'ਚ ਹਾਲ ਹੀ ਵਿਚ ਅਦਾਕਾਰਾ ਨਿਸ਼ਾ ਰਾਵਲ ਨੇ ਆਪਣੇ ਪਤੀ ਅਤੇ ਅਦਾਕਾਰ ਕਰਨ ਮਹਿਰਾ 'ਤੇ ਅਫੇਅਰ ਅਤੇ ਘਰੇਲੂ ਹਿੰਸਾ ਵਰਗੇ ਗੰਭੀਰ ਇਲਜ਼ਾਮ ਲਗਾਏ ਹਨ ਜਿਸ ਕਾਰਨ ਉਨ੍ਹਾਂ ਦਾ ਰਿਸ਼ਤਾ ਟੁੱਟਣ ਦੀ ਕਗਾਰ 'ਤੇ ਪਹੁੰਚ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਫ਼ਿਲਮ ਉਦਯੋਗ ਵਿੱਚ ਇਹ ਕੋਈ ਨਵਾਂ ਮਾਮਲਾ ਨਹੀਂ ਹੈ ਇਸ ਤੋਂ ਪਹਿਲਾਂ ਵੀ ਅਜਿਹੀਆਂ ਕਈ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ। ਬਾਲੀਵੁੱਡ 'ਚ ਕਈ ਅਜਿਹੇ ਸਿਤਾਰੇ ਹਨ ਜਿਨ੍ਹਾਂ ਦੇ ਹੋਰ ਕਿਸੇ ਨਾਲ ਸਬੰਧਾਂ ਨੇ ਉਨ੍ਹਾਂ ਦੇ ਘਰ ਤੋੜ ਦਿੱਤੇ। ਆਓ ਨਜ਼ਰ ਮਾਰਦੇ ਹਾਂ ਉਨ੍ਹਾਂ ਸਿਤਾਰਿਆਂ ਦੀ ਜ਼ਿੰਦਗੀ 'ਤੇ ਜਿਨ੍ਹਾਂ ਦੇ ਆਪਣੇ ਸਾਥੀ ਤੋਂ ਇਲਾਵਾ ਕਿਸੇ ਹੋਰ ਨਾਲ ਸਬੰਧਾਂ ਨੇ ਰਿਸ਼ਤਿਆਂ ਵਿੱਚ ਕੁੜੱਤਣ ਭਰ ਦਿੱਤੀ।

PunjabKesari
ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਰਬਾਜ਼ ਖ਼ਾਨ ਦੀ ਪਤਨੀ ਮਲਾਇਕਾ ਅਰੋੜਾ ਨਾਲ ਤਲਾਕ ਹੋਣ ਤੋਂ ਪਹਿਲਾਂ ਹੀ ਅਰਜੁਨ ਕਪੂਰ ਨਾਲ ਸਬੰਧਾਂ ਨੂੰ ਲੈ ਕੇ ਕਾਫ਼ੀ ਖ਼ਬਰਾਂ ਆਈਆਂ ਸਨ। ਹਾਲਾਂਕਿ ਤਲਾਕ ਹੋਣ ਤੋਂ ਤੁਰੰਤ ਬਾਅਦ ਮਲਾਇਕਾ ਅਤੇ ਅਰਜੁਨ ਨੇ ਆਪਣੇ ਸਬੰਧਾਂ ਦੀ ਪੁਸ਼ਟੀ ਕੀਤੀ ਸੀ।

PunjabKesari
ਸਾਬਕਾ ਮਿਸ ਯੂਨੀਵਰਸ ਸੁਸ਼ਮਿਤਾ ਸੇਨ ਦਾ ਨਾਂ ਸ਼ਾਦੀਸ਼ੁਦਾ ਫ਼ਿਲਮ ਨਿਰਮਾਤਾ ਵਿਕਰਮ ਭੱਟ ਨਾਲ ਵੀ ਜੁੜਿਆ ਸੀ। ਸੁਸ਼ਮਿਤਾ ਦਾ ਅਜੇ ਵਿਆਹ ਨਹੀਂ ਹੋਇਆ ਹੈ ਪਰ ਉਹ ਆਪਣੇ ਬੁਆਏਫਰੈਂਡ ਰੋਹਮਨ ਸ਼ਾਲ ਅਤੇ ਦੋਵੇਂ ਧੀਆਂ ਨਾਲ ਇੱਕ ਛੱਤ ਹੇਠ ਰਹਿੰਦੀ ਹੈ।

PunjabKesari
ਅਦਾਕਾਰਾ ਪ੍ਰਿਅੰਕਾ ਅਤੇ ਅਕਸ਼ੈ ਕੁਮਾਰ ਦੇ ਰਿਸ਼ਤੇ ਦੀਆਂ ਕਹਾਣੀਆਂ ਵੀ ਮਨੋਰੰਜਨ ਦੀ ਦੁਨੀਆ ਦੀਆਂ ਸੁਰਖੀਆਂ ਵਿਚ ਰਹੀਆਂ। ਟਵਿੰਕਲ ਖੰਨਾ ਨਾਲ ਵਿਆਹ ਕਰਵਾਉਣ ਤੋਂ ਬਾਅਦ ਵੀ ਅਕਸ਼ੈ ਕੁਮਾਰ ਅਦਾਕਾਰਾ ਪ੍ਰਿਅੰਕਾ ਪ੍ਰਤੀ ਬਹੁਤ ਜ਼ਿਆਦਾ ਆਕਰਸ਼ਤ ਸੀ ਅਤੇ ਉਸ ਨਾਲ ਐਕਸਟਰਾ ਮੈਰੀਟਲ ਅਫੇਅਰ 'ਚ ਵੀ ਰਹੇ।

PunjabKesari
ਬੀ ਟਾਊਨ ਦੇ ਮਾਮਲੇ ਦਾ ਜ਼ਿਕਰ ਹੋਵੇ ਅਤੇ ਰੇਖਾ-ਅਮਿਤਾਭ ਦਾ ਨਾਂ ਨਾ ਆਵੇ ਇਹ ਤਾਂ ਮੁਮਕਿਨ ਹੀ ਨਹੀਂ। ਸਾਰੀਆਂ ਰਿਪੋਰਟਾਂ ਵਿਚ ਇਹ ਦਾਅਵਾ ਕੀਤਾ ਜਾਂਦਾ ਹੈ ਕਿ ਜਯਾ ਬੱਚਨ ਨਾਲ ਵਿਆਹ ਤੋਂ ਬਾਅਦ ਵੀ ਅਮਿਤਾਭ ਬੱਚਨ ਰੇਖਾ ਨੂੰ ਆਪਣੇ ਦਿਲੋਂ ਨਹੀਂ ਕੱਢ ਸਕੇ।

PunjabKesari
ਅਕਸ਼ੈ ਕੁਮਾਰ ਦੇ ਨਾਲ ਹੀ ਪ੍ਰਿਯੰਕਾ ਚੋਪੜਾ ਦਾ ਨਾਂ ਸੁਪਰਸਟਾਰ ਸ਼ਾਹਰੁਖ ਖ਼ਾਨ ਨਾਲ ਵੀ ਜੁੜਿਆ। ਉਨ੍ਹਾਂ ਦਿਨਾਂ ਵਿਚ ਪ੍ਰਿਯੰਕਾ ਮਿਸ ਵਰਲਡ ਦੇ ਸਫਰ ਤਕ ਫਿਲਮਾਂ ਵਿਚ ਆਪਣੇ ਕਰੀਅਰ ਨੂੰ ਚਮਕਾ ਰਹੀ ਸੀ ਅਤੇ ਸ਼ਾਹਰੁਖ ਖ਼ਾਨ ਗੌਰੀ ਨਾਲ ਵਿਆਹੁਤਾ ਜ਼ਿੰਦਗੀ ਦਾ ਆਨੰਦ ਲੈ ਰਹੇ ਸੀ। ਇਸ ਦੇ ਬਾਵਜੂਦ ਸ਼ਾਹਰੁਖ ਖ਼ਾਨ ਪ੍ਰਿਯੰਕਾ ਦੀ ਖੂਬਸੂਰਤੀ ਅਤੇ ਪ੍ਰਤਿਭਾ ਦੇ ਦੀਵਾਨੇ ਸੀ।


author

Aarti dhillon

Content Editor

Related News