ਨਾਨੀ ਤੇ ਕੀਰਤੀ ਸਟਾਰਰ ‘ਦੂਸਰਾ’ ਦਾ ਟੀਜ਼ਰ ਲਾਂਚ

01/31/2023 12:18:31 PM

ਮੁੰਬਈ (ਬਿਊਰੋ) - ਵੀਰਲਾਪੱਲੀ ਦੇ ਇਕ ਪੇਂਡੂ ਖੇਤਰ ’ਚੋਂ ਤੁਹਾਡੇ ਲਈ ਵੱਡੇ ਪੱਧਰ ’ਤੇ ਇਕ ਦਮਦਾਰ ਕਹਾਣੀ ਲਿਆਉਂਦੇ ਹੋਏ ਨੈਚੁਰਲ ਸਟਾਰ ਨਾਨੀ ਤੇ ਕੀਰਤੀ ਸੁਰੇਸ਼ ਸਟਾਰਰ ਅਪਕਮਿੰਗ ‘ਦੂਸਰਾ’ ਦਾ ਟੀਜ਼ਰ ਤੁਹਾਡੇ ਸਾਰਿਆਂ ਨੂੰ ਰੋਮਾਂਚ ਕਰਨ ਲਈ ਸਾਹਮਣੇ ਆ ਚੁੱਕਾ ਹੈ। ਸ਼੍ਰੀਕਾਂਤ ਓਡੇਲਾ ਦੁਆਰਾ ਨਿਰਦੇਸ਼ਿਤ ਫ਼ਿਲਮ ਦਾ ਟੀਜ਼ਰ ਮਸ਼ਹੂਰ ਫ਼ਿਲਮ ਨਿਰਮਾਤਾ ਐੱਸ. ਐੱਸ. ਰਾਜਾਮੌਲੀ ਨੇ ਲਾਂਚ ਕੀਤਾ। 

30 ਮਾਰਚ ਨੂੰ ਰਿਲੀਜ਼ ਹੋਣ ਵਾਲੀ ਫ਼ਿਲਮ ਸਿਨੇਮਾਘਰਾਂ ’ਚ ਹਿੱਟ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ। ਫ਼ਿਲਮ ਦਾ ਟੀਜ਼ਰ ਵੀਰਲਾਪੱਲੀ ਦੇ ਪੇਂਡੂ ਸੈੱਟਅੱਪ ’ਚ ਇਕ ‘ਬਾਰ’ ਦੀ ਕਹਾਣੀ ’ਤੇ ਤੰਜ ਕਰਦਾ ਹੈ, ਜਿਸ ਪਿੱਠਭੂਮੀ ਦੇ ਰੂਪ ’ਚ ਸਿੰਗਰੇਨੀ ਕੋਲੇ ਦੀਆਂ ਖਾਣਾਂ ਹਨ, ਜੋ ਲੋਕਾਂ ਨੂੰ ਸਮਾਜਿਕ-ਆਰਥਿਕ ਸਥਿਤੀਆਂ, ਉਨ੍ਹਾਂ ਦੀਆਂ ਰਾਜਨੀਤਿਕ ਇੱਛਾਵਾਂ ਤੇ ਸ਼ਕਤੀ ਸੰਘਰਸ਼ ਨੂੰ ਪ੍ਰਭਾਵਿਤ ਕਰਦੀਆਂ ਹਨ। 

ਟੀਜ਼ਰ ਨੈਚੁਰਲ ਸਟਾਰ ਨਾਨੀ ਦੇ ਸਵੈਗ ਨੂੰ ਦਿਖਾਉਂਦਾ ਹੈ। ਫ਼ਿਲਮ ਦਾ ਟੀਜ਼ਰ ਸਿਨੇਮਾਘਰਾਂ ’ਚ ਬਹੁਤ ਉਤਸ਼ਾਹ ਦੀ ਗਾਰੰਟੀ ਦਿੰਦਾ ਹੈ। ਸ਼੍ਰੀਕਾਂਤ ਓਡੇਲਾ ਦੁਆਰਾ ਨਿਰਦੇਸ਼ਿਤ ਫ਼ਿਲਮ ’ਚ ਨੈਚੁਰਲ ਸਟਾਰ ਨਾਨੀ, ਕੀਰਤੀ ਸੁਰੇਸ਼, ਦੀਕਸ਼ਿਤ ਸ਼ੈਟੀ, ਸਮੂਥਿਰਕਾਨੀ, ਜ਼ਰੀਨਾ ਵਹਾਬ, ਸਾਈ ਕੁਮਾਰ ਤੇ ਰਾਜਸ਼ੇਖਰ ਅਨਿੰਗੀ ਹਨ। ਇਹ ਫ਼ਿਲਮ 30 ਮਾਰਚ, 2023 ਨੂੰ ਤੇਲਗੂ, ਤਾਮਿਲ, ਹਿੰਦੀ, ਕੰਨੜ ਤੇ ਮਲਿਆਲਮ ’ਚ ਸਿਨੇਮਾਘਰਾਂ ’ਚ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ।

ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਰਾਹੀਂ ਸਾਡੇ ਨਾਲ ਜ਼ਰੂਰ ਸਾਂਝੀ ਕਰੋ।


sunita

Content Editor

Related News