‘ਪਠਾਨ’ ਲਈ ਸ਼ਾਹਰੁਖ਼ ਨੇ ਕਿਵੇਂ ਕੀਤੇ ਲੰਮੇ ਵਾਲ? ਪ੍ਰਸ਼ੰਸਕ ਦੇ ਪੁੱਛੇ ਸਵਾਲ ਦਾ ਅਦਾਕਾਰ ਨੇ ਦਿੱਤਾ ਇਹ ਜਵਾਬ

Thursday, Mar 03, 2022 - 12:03 PM (IST)

‘ਪਠਾਨ’ ਲਈ ਸ਼ਾਹਰੁਖ਼ ਨੇ ਕਿਵੇਂ ਕੀਤੇ ਲੰਮੇ ਵਾਲ? ਪ੍ਰਸ਼ੰਸਕ ਦੇ ਪੁੱਛੇ ਸਵਾਲ ਦਾ ਅਦਾਕਾਰ ਨੇ ਦਿੱਤਾ ਇਹ ਜਵਾਬ

ਮੁੰਬਈ (ਬਿਊਰੋ)– ਬਾਲੀਵੁੱਡ ਦੇ ਕਿੰਗ ਖ਼ਾਨ ਨੇ ਪ੍ਰਸ਼ੰਸਕਾਂ ਨੂੰ ਸਰਪ੍ਰਾਈਜ਼ ਦਿੰਦਿਆਂ ਆਪਣੀ ਆਗਾਮੀ ਫ਼ਿਲਮ ‘ਪਠਾਨ’ ਦਾ ਐਲਾਨ ਕਰ ਦਿੱਤਾ ਹੈ। ਇਸ ਫ਼ਿਲਮ ਤੋਂ ਖ਼ੁਦ ਦਾ ਲੁੱਕ ਵੀ ਰਿਲੀਜ਼ ਕੀਤਾ ਹੈ। ਸ਼ਾਹਰੁਖ਼ ਖ਼ਾਨ ਦੇ ਪ੍ਰਸ਼ੰਸਕ ਖ਼ੁਸ਼ੀ ਨਾਲ ਫੁੱਲੇ ਨਹੀਂ ਸਮਾ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : ਡਰੱਗਜ਼ ਕੇਸ ’ਚ ਸ਼ਾਹਰੁਖ ਖ਼ਾਨ ਦੇ ਪੁੱਤਰ ਆਰੀਅਨ ਖ਼ਾਨ ਨੂੰ ਮਿਲੀ ਕਲੀਨ ਚਿੱਟ

ਆਖਿਰ ਪ੍ਰਸ਼ੰਸਕਾਂ ਨੂੰ ਸ਼ਾਹਰੁਖ਼ ਖ਼ਾਨ ਨੇ ਵੱਡੇ ਪਰਦੇ ’ਤੇ ਆਪਣਾ ਦੀਦਾਰ ਕਰਵਾ ਹੀ ਦਿੱਤਾ ਹੈ। ਕਿਹਾ ਜਾ ਰਿਹਾ ਹੈ ਕਿ ਫ਼ਿਲਮ ਅਗਲੇ ਸਾਲ 2023 ਨੂੰ ਰਿਲੀਜ਼ ਹੋਵੇਗੀ। ਸਿਨੇਮਾਘਰਾਂ ’ਚ ਇਹ ਫ਼ਿਲਮ 25 ਫਰਵਰੀ, 2023 ’ਚ ਦਸਤਕ ਦੇਵੇਗੀ।

ਇਸ ਸਪਾਈ ਥ੍ਰਿਲਰ ਫ਼ਿਲਮ ’ਚ ਸ਼ਾਹਰੁਖ਼ ਖ਼ਾਨ ਦੀਪਿਕਾ ਪਾਦੁਕੋਣ ਤੇ ਜੌਨ ਅਬ੍ਰਾਹਮ ਨਾਲ ਸਕ੍ਰੀਨ ਸਾਂਝੀ ਕਰਦੇ ਨਜ਼ਰ ਆਉਣਗੇ। ਇੰਨਾ ਹੀ ਨਹੀਂ, ਸ਼ਾਹਰੁਖ਼ ਖ਼ਾਨ ਨੇ ਆਪਣੇ ਪ੍ਰਸ਼ੰਸਕਾਂ ਨਾਲ ਲੰਮੇ ਸਮੇਂ ਬਾਅਦ ਗੱਲਬਾਤ ਕੀਤੀ ਹੈ। ਸ਼ਾਹਰੁਖ਼ ਖ਼ਾਨ ਆਪਣਾ ਹੈਸ਼ਟੈਗ #AskSRK ਚਲਾਉਂਦੇ ਹਨ, ਜਿਥੇ ਪ੍ਰਸ਼ੰਸਕ ਆਪਣਾ ਸਵਾਲ ਅਦਾਕਾਰ ਨੂੰ ਬੇਝਿਜਕ ਪੁੱਛਦੇ ਹਨ।

ਇਸ ਦੌਰਾਨ ਪ੍ਰਸ਼ੰਸਕਾਂ ਨੇ ਕਈ ਸਵਾਲ ਪੁੱਛੇ ਪਰ ਇਨ੍ਹਾਂ ’ਚੋਂ ਇਕ ਸਵਾਲ ਕਾਫੀ ਚਰਚਾ ਬਟੋਰ ਰਿਹਾ ਹੈ। ਇਕ ਪ੍ਰਸ਼ੰਸਕ ਨੇ ਪੁੱਛਿਆ, ‘ਸਰ, ਪਠਾਨ ਲਈ ਤੁਹਾਨੂੰ ਵਾਲ ਲੰਮੇ ਕਰਨ ’ਚ ਕਿੰਨਾ ਸਮਾਂ ਲੱਗਾ? ਉਮੀਦ ਕਰਦਾ ਹਾਂ ਕਿ ਤੁਸੀਂ ਹੇਅਰ ਐਕਸਟੈਂਸ਼ਨ ਦੀ ਵਰਤੋਂ ਨਹੀਂ ਕੀਤੀ ਹੋਵੇਗੀ ਜਾਂ ਕੀਤੀ ਹੈ?’

PunjabKesari

ਇਸ ’ਤੇ ਸ਼ਾਹਰੁਖ਼ ਨੇ ਆਪਣੇ ਪ੍ਰਸ਼ੰਸਕ ਨੂੰ ਜਵਾਬ ਦਿੰਦਿਆਂ ਲਿਖਿਆ, ‘ਭਾਈ ਜਦੋਂ ਮੇਰੇ ਵਰਗੀਆਂ ਜ਼ੁਲਫਾਂ ਹੋਣ ਤਾਂ ਸਮਾਂ ਨਹੀਂ ਲੱਗਦਾ, ਘਰ ਦੀ ਖੇਤੀ ਹੈ ਨਾ।’ ਇਸ ਦੇ ਨਾਲ ਸ਼ਾਹਰੁਖ਼ ਨੇ ਪਠਾਨ ਦਾ ਹੈਸ਼ਟੈਗ ਵੀ ਲਗਾਇਆ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News