ਭਾਰਤ ਨੂੰ ਆਪਣੀ ਮਾਂ ਦੇ ਰੂਪ ’ਚ ਦੇਖਦਾ ਹੈ ‘ਪਠਾਨ’, ਰਿਲੀਜ਼ ਤੋਂ ਪਹਿਲਾਂ ਸ਼ਾਹਰੁਖ ਨੇ ਖੁੱਲ੍ਹ ਕੇ ਕੀਤੀ ਗੱਲਬਾਤ
Wednesday, Jan 18, 2023 - 04:34 PM (IST)
ਮੁੰਬਈ (ਬਿਊਰੋ)– ਸ਼ਾਹਰੁਖ ਖ਼ਾਨ ਦੀ ਫ਼ਿਲਮ ‘ਪਠਾਨ’ ਨੂੰ ਲੈ ਕੇ ਪ੍ਰਸ਼ੰਸਕਾਂ ’ਚ ਜ਼ਬਰਦਸਤ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਚਾਰ ਸਾਲਾਂ ਦੇ ਲੰਮੇ ਇੰਤਜ਼ਾਰ ਤੋਂ ਬਾਅਦ ਸ਼ਾਹਰੁਖ ‘ਪਠਾਨ’ ਰਾਹੀਂ ਪਰਦੇ ’ਤੇ ਵਾਪਸੀ ਕਰ ਰਹੇ ਹਨ। ਫ਼ਿਲਮ ਨੂੰ ਲੈ ਕੇ ਕਿੰਗ ਖ਼ਾਨ ਦਾ ਕਹਿਣਾ ਹੈ ਕਿ ਉਹ 32 ਸਾਲਾਂ ਤੋਂ ਐਕਸ਼ਨ ਹੀਰੋ ਬਣਨ ਦਾ ਸੁਪਨਾ ਦੇਖ ਰਹੇ ਸਨ। ਹੁਣ ਇਹ ਸੁਪਨਾ ‘ਪਠਾਨ’ ਰਾਹੀਂ ਪੂਰਾ ਹੋਣ ਜਾ ਰਿਹਾ ਹੈ।
‘ਪਠਾਨ’ ਰਿਲੀਜ਼ ਤੋਂ ਪਹਿਲਾਂ ਯਸ਼ਰਾਜ ਫ਼ਿਲਮਜ਼ ਨੇ ਇਕ ਵੀਡੀਓ ਸਾਂਝੀ ਕੀਤੀ ਹੈ। ਇਸ ਵੀਡੀਓ ’ਚ ਕਿੰਗ ਖ਼ਾਨ ਫ਼ਿਲਮ ਨੂੰ ਲੈ ਕੇ ਆਪਣੇ ਦਿਲ ਦੀ ਗੱਲ ਕਹਿੰਦੇ ਦਿਖੇ।
ਇਹ ਖ਼ਬਰ ਵੀ ਪੜ੍ਹੋ : ਸਿਰਫ਼ ਇਸ ਦਿਨ 99 ਰੁਪਏ 'ਚ ਆਪਣੀ ਮਨਪਸੰਦ ਫ਼ਿਲਮ ਵੇਖਣ ਦਾ ਮੌਕਾ, ਪੜ੍ਹੋ ਪੂਰੀ ਖ਼ਬਰ
ਸ਼ਾਹਰੁਖ ਕਹਿੰਦੇ ਹਨ, ‘‘ਮੈਂ 32 ਸਾਲ ਪਹਿਲਾਂ ਫ਼ਿਲਮ ਇੰਡਸਟਰੀ ’ਚ ਇਕ ਐਕਸ਼ਨ ਹੀਰੋ ਬਣਨ ਆਇਆ ਸੀ ਪਰ ਮੈਂ ਨਹੀਂ ਬਣ ਪਾਇਆ ਕਿਉਂਕਿ ਉਨ੍ਹਾਂ ਨੇ ਮੈਨੂੰ ਇਕ ਰੋਮਾਂਟਿਕ ਹੀਰੋ ਬਣਾ ਦਿੱਤਾ। ਮੈਂ ਸਿਰਫ ਐਕਸ਼ਨ ਹੀਰੋ ਬਣਨਾ ਚਾਹੁੰਦਾ ਸੀ। ਮੇਰਾ ਮਤਲਬ ਹੈ ਕਿ ਮੈਂ ‘ਡੀ. ਡੀ. ਐੱਲ. ਜੇ.’ ਨਾਲ ਪਿਆਰ ਕਰਦਾ ਹਾਂ। ਮੈਂ ਰਾਹੁਲ, ਰਾਜ ਤੇ ਉਨ੍ਹਾਂ ਸਾਰੇ ਚੰਗੇ ਲੜਕਿਆਂ ਨੂੰ ਚਾਹੁੰਦਾ ਹਾਂ ਪਰ ਮੈਂ ਹਮੇਸ਼ਾ ਸੋਚਦਾ ਸੀ ਕਿ ਮੈਂ ਇਕ ਐਕਸ਼ਨ ਹੀਰੋ ਹਾਂ, ਇਸ ਲਈ ਮੇਰੇ ਲਈ ਇਹ ਮੇਰਾ ਸੁਪਨਾ ਪੂਰਾ ਹੋਣ ਵਰਗਾ ਹੈ।’’
ਫ਼ਿਲਮ ‘ਪਠਾਨ’ ’ਚ ਆਪਣੇ ਕਿਰਦਾਰ ਬਾਰੇ ਸੁਪਰਸਟਾਰ ਕਹਿੰਦੇ ਹਨ, ‘‘ਪਠਾਨ ਇਕ ਸਿੱਧਾ-ਸਾਦਾ ਲੜਕਾ ਹੈ। ਬਹੁਤ ਸਾਰੀਆਂ ਮੁਸ਼ਕਿਲ ਚੀਜ਼ਾਂ ਕਰਦਾ ਹੈ। ਮੈਨੂੰ ਲੱਗਦਾ ਹੈ ਕਿ ਉਹ ਸ਼ਰਾਰਤੀ ਹੈ। ਉਹ ਮਜ਼ਬੂਤ ਹੈ ਪਰ ਉਹ ਇਸ ਦਾ ਦਿਖਾਵਾ ਨਹੀਂ ਕਰਦਾ ਹੈ। ਉਹ ਭਰੋਸੇਮੰਦ ਹੈ। ਉਹ ਈਮਾਨਦਾਰ ਹੈ ਤੇ ਮੈਨੂੰ ਲੱਗਦਾ ਹੈ ਕਿ ਉਹ ਪੂਰੀ ਤਰ੍ਹਾਂ ਨਾਲ ਭਾਰਤ ਨੂੰ ਆਪਣੀ ਮਾਂ ਦੇ ਰੂਪ ’ਚ ਦੇਖਦਾ ਹੈ।’’
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।