ਸ਼੍ਰੀਦੇਵੀ ਦੀ ਧੀ ਖੁਸ਼ੀ ਕਪੂਰ ਨੇ ਰੈੱਡ ਸਵਿਮਸੂਟ 'ਚ ਕਰਵਾਇਆ ਬੋਲਡ ਫੋਟੋਸ਼ੂਟ, ਤਸਵੀਰਾਂ ਵਾਇਰਲ

06/29/2021 6:01:09 PM

ਮੁੰਬਈ: ਬਾਲੀਵੁੱਡ ਦੀ ਮਸ਼ਹੂਰ ਸਵ. ਅਦਾਕਾਰਾ ਸ਼੍ਰੀਦੇਵੀ ਦੀ ਛੋਟੀ ਧੀ ਖੁਸ਼ੀ ਕਪੂਰ ਦੀਆਂ ਹਾਲ ਹੀ 'ਚ ਤਾਜ਼ਾ ਤਸਵੀਰਾਂ ਵਾਇਰਲ ਹੋ ਰਹੀਆਂ ਹਨ ਜੋ ਪ੍ਰਸ਼ੰਸਕਾਂ ਵਲੋਂ ਖ਼ੂਬ ਪਸੰਦ ਕੀਤੀਆਂ ਜਾ ਰਹੀਆਂ ਹਨ। ਉਸ ਨੇ ਆਪਣੇ ਫੋਟੋਸ਼ੂਟ ਦੀਆਂ ਕੁਝ ਤਸਵੀਰਾਂ ਇੰਸਟਾਗ੍ਰਾਮ 'ਤੇ ਸਾਂਝੀਆਂ ਕੀਤੀਆਂ ਹਨ ਜਿਸ ਵਿੱਚ ਉਹ ਬਹੁਤ ਖ਼ੂਬਸੂਰਤ ਲੱਗ ਰਹੀ ਹੈ।

PunjabKesari
ਅਦਾਕਾਰਾ ਜਾਨਹਵੀ ਕਪੂਰ ਦੀ ਭੈਣ ਖੁਸ਼ੀ ਕਪੂਰ ਨੂੰ ਫੈਸ਼ਨ ਦਾ ਬਹੁਤ ਸੌਂਕ ਹੈ। ਖੁਸ਼ੀ ਕਪੂਰ ਦੀ ਤਸਵੀਰ ਉਨ੍ਹਾਂ ਦੀ ਮਾਂ ਸ਼੍ਰੀਦੇਵੀ ਨਾਲ ਮਿਲਦੀ ਜੁਲਦੀ ਹੈ। ਉਹ ਬਹੁਤ ਖ਼ੂਬਸੂਰਤ ਲੱਗ ਰਹੀ ਹੈ। 

PunjabKesari
ਖੁਸ਼ੀ ਕਪੂਰ ਆਪਣੀਆਂ ਤਾਜ਼ਾ ਤਸਵੀਰਾਂ ਵਿਚ ਲਾਲ ਰੰਗ ਦੀ ਲੈਦਰ ਦੀ ਡਰੈੱਸ ਵਿਚ ਦਿਖਾਈ ਦੇ ਰਹੀ ਹੈ। ਖੁਸ਼ੀ ਨੇ ਇਨ੍ਹਾਂ ਤਸਵੀਰਾਂ ਨੂੰ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਕਰੀਬ ਕੁੱਝ ਟਾਈਮ ਪਹਿਲਾਂ ਸ਼ੇਅਰ ਕੀਤੀ ਸੀ ਜਿਸ' ਤੇ ਕਰੀਬ ਇੱਕ ਲੱਖ ਤੋਂ ਉੱਪਰ ਲਾਈਕ ਆ ਚੁੱਕੇ ਹਨ। 

PunjabKesari
 ਪ੍ਰਸ਼ੰਸਕਾਂ ਦੇ ਨਾਲ-ਨਾਲ ਖੁਸ਼ੀ ਦੇ ਚਚੇਰੇ ਭਰਾ, ਸ਼ਨਾਇਆ ਕਪੂਰ ਅਤੇ ਸੋਨਮ ਕਪੂਰ  ਨੇ ਵੀ ਖੁਸ਼ੀ ਦੀਆਂ ਤਸਵੀਰਾਂ 'ਤੇ ਟਿੱਪਣੀ ਕੀਤੀ ਹੈ। 

PunjabKesari
ਮੀਡੀਆ ਰਿਪੋਰਟਾਂ ਦੇ ਅਨੁਸਾਰ ਖੁਸ਼ੀ ਕਪੂਰ ਨਿਊ ਯਾਰਕ ਦੀ ਅਕੈਡਮੀ ਵਿੱਚ ਪੜ੍ਹ ਰਹੀ ਹੈ। ਖੁਸ਼ੀ ਆਪਣੀ ਮਾਂ ਸ਼੍ਰੀਦੇਵੀ ਅਤੇ ਭੈਣ ਜਾਨਹਵੀ ਕਪੂਰ ਦੀ ਤਰ੍ਹਾਂ ਅਭਿਨੇਤਰੀ ਬਣਨਾ ਚਾਹੁੰਦੀ ਹੈ।

PunjabKesari


Aarti dhillon

Content Editor

Related News