ਸ਼ਰਮਸਾਰ ਪੰਜਾਬ! ਮਾਂ ਦੀਆਂ ਅੱਖਾਂ ਮੂਹਰੇ ਰੋਲ਼ੀ ਮਾਸੂਮ ਧੀ ਦੀ ਪੱਤ, ਰੋਂਦੀਆਂ-ਕੁਰਲਾਉਂਦੀਆਂ ਰਹਿ ਗਈਆਂ ਮਾਂਵਾਂ-ਧੀਆਂ

Saturday, May 24, 2025 - 09:00 AM (IST)

ਸ਼ਰਮਸਾਰ ਪੰਜਾਬ! ਮਾਂ ਦੀਆਂ ਅੱਖਾਂ ਮੂਹਰੇ ਰੋਲ਼ੀ ਮਾਸੂਮ ਧੀ ਦੀ ਪੱਤ, ਰੋਂਦੀਆਂ-ਕੁਰਲਾਉਂਦੀਆਂ ਰਹਿ ਗਈਆਂ ਮਾਂਵਾਂ-ਧੀਆਂ

ਰਾਜਪੁਰਾ (ਹਰਵਿੰਦਰ)- ਰਾਜਪੁਰਾ ਦੇ ਇਕ ਪਿੰਡ ’ਚ ਕਿਰਾਏ ’ਤੇ ਰਹਿ ਰਹੇ ਪ੍ਰਵਾਸੀ ਮਜ਼ਦੂਰ ਦੀ 4 ਸਾਲਾ ਬਾਲੜੀ ਨਾਲ ਜਬਰ-ਜ਼ਿਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਬਾਲੜੀ ਦੀ ਮਾਂ ਦੀ ਸ਼ਿਕਾਇਤ ’ਤੇ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਮੁਲਜ਼ਮ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਲੜਕੀ ਦੀ ਮਾਂ ਆਪਣੇ ਪਤੀ ਅਤੇ ਬੱਚਿਆਂ ਸਮੇਤ ਕਿਰਾਏ ਦੇ ਮਕਾਨ ’ਚ ਰਹਿ ਰਹੀ ਸੀ। ਜਦੋਂ ਉਹ ਅਤੇ ਉਸ ਦਾ ਪਤੀ ਕੰਮ ’ਤੇ ਚਲੇ ਗਏ ਤਾਂ ਉਸ ਦੇ ਨਾਲ ਦੇ ਕਮਰੇ ’ਚ ਰਹਿੰਦੇ 18 ਸਾਲਾ ਨੌਜਵਾਨ ਨੀਤੀਸ਼ ਪੁੱਤਰ ਮਨਚਨ ਮਲਾਹ, ਉਸ ਦੀ 4 ਸਾਲਾ ਬੱਚੀ ਨੂੰ ਕਿਸੇ ਬਹਾਨੇ ਨਾਲ ਆਪਣੇ ਕਮਰੇ ’ਚ ਲੈ ਗਿਆ ਅਤੇ ਅੰਦਰੋਂ ਦਰਵਾਜ਼ਾ ਬੰਦ ਕਰ ਲਿਆ।

ਇਹ ਖ਼ਬਰ ਵੀ ਪੜ੍ਹੋ - ਲਓ ਜੀ! ਪੰਜਾਬ 'ਚ ਇਕ ਹੋਰ ਛੁੱਟੀ ਦਾ ਐਲਾਨ

ਜਦੋਂ ਉਹ ਕੰਮ ਤੋਂ ਵਾਪਸ ਆਈ ਤਾਂ ਉਸ ਨੇ ਵੇਖਿਆ ਕਿ ਉਸ ਦੀ ਬੱਚੀ ਉਸ ਦੇ ਕਮਰੇ ’ਚ ਨਹੀਂ ਸੀ, ਜਦੋਂਕਿ ਉਸ ਦੇ ਗੁਆਂਢੀ ਦਾ ਦਰਵਾਜ਼ਾ ਅੰਦਰੋਂ ਬੰਦ ਸੀ, ਜਦੋਂ ਉਸ ਨੇ ਦਰਵਾਜ਼ਾ ਖਡ਼ਕਾਇਆ ਤਾਂ ਨੀਤੀਸ਼ ਨੇ ਦਰਵਾਜ਼ਾ ਨਹੀਂ ਖੋਲ੍ਹਿਆ, ਜਦੋਂ ਉਸ ਨੇ ਬਾਰੀ ਦੀਆਂ ਝੀਥਾਂ ’ਚੋਂ ਝਾਕਿਆ ਤਾਂ ਮਲਜ਼ਮ ਉਸ ਦੀ ਬੱਚੀ ਨਾਲ ਜਬਰ-ਜ਼ਿਨਾਹ ਕਰ ਰਿਹਾ ਸੀ। ਵਾਰ-ਵਾਰ ਦਰਵਾਜ਼ਾ ਖੜਕਾਉਣ ’ਤੇ ਮੁਲਜ਼ਮ ਦਰਵਾਜ਼ਾ ਖੋਲ੍ਹ ਕੇ ਮੌਕੇ ਤੋਂ ਫਰਾਰ ਹੋ ਗਿਆ।

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਜ਼ਮੀਨਾਂ ਦੀ ਰਜਿਸਟਰੀ ਕਰਵਾਉਣ ਵਾਲਿਆਂ ਲਈ ਵੱਡੀ ਖ਼ਬਰ! ਅੱਜ ਤੋਂ...

ਐੱਸ. ਐੱਚ. ਓ. ਸਿਟੀ ਕਿਰਪਾਲ ਸਿੰਘ ਮੋਹੀ ਨੇ ਦੱਸਿਆ ਕਿ ਲੜਕੀ ਦੀ ਮਾਂ ਦੀ ਸ਼ਿਕਾਇਤ ਦੇ ਆਧਾਰ ’ਤੇ ਨਿਤੀਸ਼ ਪੁੱਤਰ ਮਨਚਨ ਮਲਾਹ ਖ਼ਿਲਾਫ਼ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News