ਮਹਾਮਾਰੀ ’ਚ ਸਭ ਤੋਂ ਵੱਧ ਕਮਾਈ ਕਰਨ ਵਾਲੀ ਫ਼ਿਲਮ ਬਣੀ ‘ਸਪਾਈਡਰਮੈਨ : ਨੋ ਵੇ ਹੋਮ’
Tuesday, Dec 28, 2021 - 12:40 PM (IST)
ਮੁੰਬਈ (ਬਿਊਰੋ)– ‘ਸਪਾਈਡਰਮੈਨ : ਨੋ ਵੇ ਹੋਮ’ ਵਰਲਡਵਾਈਡ ਬਾਕਸ ਆਫਿਸ ’ਤੇ 1 ਅਰਬ ਡਾਲਰ ਤੋਂ ਵੱਧ ਕਮਾਈ ਕਰਨ ਵਾਲੀ ਮਹਾਮਾਰੀ ਦੇ ਸਮੇਂ ਦੀ ਪਹਿਲੀ ਫ਼ਿਲਮ ਬਣ ਗਈ ਹੈ। ਇਸ ਦੇ ਨਾਲ ਹੀ ਕਮਾਈ ਦੇ ਮਾਮਲੇ ’ਚ ਇਹ ਸਾਲ 2021 ਦੀ ਸਭ ਤੋਂ ਵੱਡੀ ਫ਼ਿਲਮ ਵੀ ਬਣ ਗਈ ਹੈ।
ਇਸ ਨੇ ਚੀਨ ਦੀ ਕੋਰੀਆਈ ਯੁੱਧ ’ਤੇ ਬਣੀ ਫ਼ਿਲਮ ‘ਦਿ ਬੈਟਲ ਆਫ ਲੇਕ ਚਾਂਗਜ਼ਿਨ’ ਨੂੰ ਪਿੱਛੇ ਛੱਡ ਦਿੱਤਾ ਹੈ, ਜਿਸ ਨੇ ਦੁਨੀਆ ਭਰ ’ਚ 905 ਮਿਲੀਅਨ ਡਾਲਰ ਤੋਂ ਵੱਧ ਦੀ ਕਮਾਈ ਕੀਤੀ ਸੀ।
ਇਹ ਖ਼ਬਰ ਵੀ ਪੜ੍ਹੋ : ਸਿੰਗਾ ਨੇ ਆਪਣੀ ਮਿਹਨਤ ਨਾਲ ਖਰੀਦੀ ਤੀਜੀ ਕਾਰ, 60 ਲੱਖ ਤੋਂ ਵੱਧ ਹੈ ਕੀਮਤ
ਮੀਡੀਆ ਡਾਟਾ ਮਾਹਿਰ ਫਰਮ ਕੌਮਸਕੋਰ ਮੁਤਾਬਕ ਇਸ ਤੋਂ ਪਹਿਲਾਂ 1 ਅਰਬ ਡਾਲਰ ਤੋਂ ਵੱਧ ਦੀ ਕਮਾਈ ਕਰਨ ਵਾਲੀ ਫ਼ਿਲਮ 2019 ’ਚ ਆਈ ‘ਸਟਾਰ ਵਾਰਸ : ਦਿ ਰਾਈਜ਼ ਆਫ ਸਕਾਈਵੌਕਰ’ ਸੀ।
ਦੋ ਸਾਲ ਪਹਿਲਾਂ ਮਹਾਮਾਰੀ ਸ਼ੁਰੂ ਹੋਣ ਤੋਂ ਬਾਅਦ ਤੋਂ ਕੋਈ ਹੋਰ ਹਾਲੀਵੁੱਡ ਫ਼ਿਲਮ ‘ਸਟਾਰ ਵਾਰਸ’ ਦੇ ਬਾਕਸ ਆਫਿਸ ਕਲੈਕਸ਼ਨ ਦੇ ਆਲੇ-ਦੁਆਲੇ ਵੀ ਨਹੀਂ ਆ ਸਕੀ ਸੀ।
ਇਹ ਖ਼ਬਰ ਵੀ ਪੜ੍ਹੋ : ਸ਼ਹਿਨਾਜ਼ ਗਿੱਲ ਨੂੰ ਲੈ ਕੇ ਆਸਿਮ ਰਿਆਜ਼ ਨੇ ਅਜਿਹਾ ਕੀ ਬੋਲ ਦਿੱਤਾ ਕਿ ਲੋਕਾਂ ਨੇ ਕਰ ਦਿੱਤਾ ਟਰੋਲ
ਇਸ ਵੀਕੈਂਡ ’ਤੇ ਮਾਰਵਲ ਸਿਨੇਮੈਟਿਕ ਯੂਨੀਰਵਸ ਦੀ ਇਸ ਫ਼ਿਲਮ ਨੇ ਬਾਕਸ ਆਫਿਸ ’ਤੇ 1.05 ਬਿਲੀਅਨ ਡਾਲਰ ਦੀ ਕਮਾਈ ਕੀਤੀ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।