‘ਲਾਲ ਸਿੰਘ ਚੱਢਾ’ ਦੀ ਟੀਮ ਲਈ ਖ਼ਾਸ ਸ਼ਾਮ ਆਯੋਜਿਤ
Monday, Aug 28, 2023 - 11:09 AM (IST)

ਮੁੰਬਈ (ਬਿਊਰੋ)– ਸੁਪਰਸਟਾਰ ਆਮਿਰ ਖ਼ਾਨ ਦੀ ਕ੍ਰਿਟੀਕਲੀ ਅਕਲੇਮਡ ‘ਲਾਲ ਸਿੰਘ ਚੱਢਾ’ ਕੁਝ ਸ਼ਾਨਦਾਰ ਫ਼ਿਲਮਾਂ ’ਚੋਂ ਇਕ ਰਹੀ ਹੈ। ਇਹ ਫ਼ਿਲਮ ਸਾਲ 2022 ’ਚ ਰਿਲੀਜ਼ ਹੋਈ ਸੀ।
ਹਾਲਾਂਕਿ ਇਹ ਫ਼ਿਲਮ ਹੌਲੀ-ਹੌਲੀ ਦਰਸ਼ਕਾਂ ਨਾਲ ਜੁੜ ਗਈ ਪਰ ਜਦੋਂ ਕੀਤਾ ਤਾਂ ਇਸ ਨੇ ਪੂਰੀ ਤਰ੍ਹਾਂ ਨਾਲ ਦਿਲਾਂ ’ਤੇ ਰਾਜ ਕੀਤਾ। ਹਾਲ ਹੀ ’ਚ ਇਸ ਫ਼ਿਲਮ ਦੀ ਰਿਲੀਜ਼ ਨੂੰ ਇਕ ਸਾਲ ਪੂਰਾ ਹੋਇਆ ਹੈ, ਜਿਸ ਨੂੰ ਫ਼ਿਲਮ ਦੇ ਮੁੱਖ ਕਲਾਕਾਰ ਨੇ ਆਪਣੇ ਅੰਦਾਜ਼ ’ਚ ਖ਼ਾਸ ਬਣਾਇਆ ਹੈ।
ਇਹ ਖ਼ਬਰ ਵੀ ਪੜ੍ਹੋ : ਸ਼ਾਹਰੁਖ ਦੇ ਘਰ ਦੇ ਬਾਹਰ ਪਹੁੰਚੇ ਪ੍ਰਦਰਸ਼ਨਕਾਰੀ, ਮੁੰਬਈ ਪੁਲਸ ਨੇ ਵਧਾਈ ਸੁਰੱਖਿਆ, ਜਾਣੋ ਕੀ ਹੈ ਪੂਰਾ ਮਾਮਲਾ
ਉਸ ਨੇ ਇਕ ਗੈੱਟ-ਟੂ-ਗੈਦਰ ਦੀ ਮੇਜ਼ਬਾਨੀ ਕੀਤੀ, ਜਿਸ ’ਚ ਸਟਾਰ ਕਾਸਟ, ਕਰਿਊ ਤੇ ਪੂਰੀ ਟੀਮ ਸ਼ਾਮਲ ਹੋਈ। ਇਹ ਈਵੈਂਟ ਇਕ ਖ਼ਾਸ ਪਲ ਸੀ ਕਿਉਂਕਿ ਅਦਵੈਤ ਚੰਦਨ ਵਲੋਂ ਨਿਰਦੇਸ਼ਿਤ ਫ਼ਿਲਮ ਨੇ ਵੱਖ-ਵੱਖ ਓ. ਟੀ. ਟੀ. ਪਲੇਟਫਾਰਮਜ਼ ’ਤੇ ਸ਼ਾਨਦਾਰ ਸਫਲਤਾ ਪ੍ਰਾਪਤ ਕੀਤੀ।
ਉਂਝ ਤਾਂ ਇਹ ਫ਼ਿਲਮ ਰਾਜ ਕਪੂਰ ਸਟਾਰਰ ਫ਼ਿਲਮ ‘ਮੇਰਾ ਨਾਮ ਜੋਕਰ’ ਨਾਲ ਕਾਫੀ ਮਿਲਦੀ-ਜੁਲਦੀ ਹੈ ਕਿਉਂਕਿ ਉਨ੍ਹਾਂ ਵਾਂਗ ‘ਲਾਲ ਸਿੰਘ ਚੱਢਾ’ ਨੂੰ ਵੀ ਪਛਾਣ ਥੋੜ੍ਹੀ ਦੇਰੀ ਨਾਲ ਮਿਲੀ ਪਰ ਉਨੀ ਹੀ ਦਮਦਾਰ ਰਹੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।