ਰਿਤਿਕ ਰੌਸ਼ਨ ਵਲੋਂ ਬਾਇਓਪਿਕ ''ਚ ਕਿਰਦਾਰ ਨਿਭਾਉਣ ''ਤੇ ਸੌਰਵ ਗਾਂਗੁਲੀ ਨੇ ਰੱਖੀ ਇਹ ਸ਼ਰਤ, ਛਿੜੀ ਨਵੀਂ ਚਰਚਾ

09/16/2020 12:53:23 PM

ਨਵੀਂ ਦਿੱਲੀ (ਬਿਊਰੋ) : ਆਈ. ਪੀ. ਐੱਲ. ਦੀਆਂ ਤਿਆਰੀਆਂ ਦੌਰਾਨ ਬੀ. ਸੀ. ਸੀ. ਆਈ. ਚੀਫ਼ ਸੌਰਵ ਗਾਂਗੁਲੀ ਬਾਲੀਵੁੱਡ ਅਦਕਾਰਾ ਨੇਹਾ ਧੂਪੀਆ ਦੇ ਆਨਲਾਈਨ ਸ਼ੋਅ 'ਨੋ ਫਿਲਟਰ ਨੇਹਾ' ਦੇ ਮਹਿਮਾਨ ਬਣੇ। ਨੇਹਾ ਆਪਣੇ ਸ਼ੋਅ 'ਚ ਵੱਖ-ਵੱਖ ਖ਼ੇਤਰਾਂ ਦੇ ਸੈਲੀਬ੍ਰਿਟੀਜ਼ ਨੂੰ ਬੁਲਾਉਂਦੀ ਹੈ ਅਤੇ ਉਨ੍ਹਾਂ ਨਾਲ ਦਿਲਚਸਪ ਗੱਲਾਂ ਕਰਦੀ ਹੈ। ਕਈ ਵਾਰ ਗੱਲਾਂ-ਗੱਲਾਂ 'ਚ ਖ਼ੁਲਾਸੇ ਵੀ ਹੋ ਜਾਂਦੇ ਹਨ। ਸੌਰਵ ਨੇ ਨੇਹਾ ਦੇ ਸਵਾਲਾਂ ਦੇ ਮਜ਼ੇਦਾਰ ਜਵਾਬ ਦਿੱਤੇ ਅਤੇ ਆਪਣੀ ਹਾਜ਼ਰ ਜਵਾਬੀ ਨਾਲ ਦਿਲ ਜਿੱਤ ਲਏ। ਨੇਹਾ ਨੇ ਜਦੋਂ ਸੌਰਵ ਤੋਂ ਉਨ੍ਹਾਂ ਦੀ ਬਾਇਓਪਿਕ 'ਚ ਰਿਤਿਕ ਰੌਸ਼ਨ ਕੋਲੋਂ ਲੀਡ ਰੋਲ ਨਿਭਾਉਣ ਦੀਆਂ ਖ਼ਬਰਾਂ ਬਾਰੇ ਪੁੱਛਿਆ ਤਾਂ ਦਾਦਾ ਨੇ ਮਜ਼ੇਦਾਰ ਜਵਾਬ ਦਿੱਤਾ।

 
 
 
 
 
 
 
 
 
 
 
 
 
 

One of Indian cricket’s 🏏 most legendary captains, find out all that Dada has to say on the latest episode of #NoFilterNeha season 5, At Home Edition! Exclusively on @jiosaavn pro! Co-produced by @wearebiggirl

A post shared by Neha Dhupia (@nehadhupia) on Sep 15, 2020 at 4:38am PDT

ਨੇਹਾ ਨੇ ਇਸ ਦੀ ਝਲਕ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝੀ ਕੀਤੀ ਹੈ। ਨੇਹਾ ਸੌਰਵ ਨੂੰ ਪੁੱਛਦੀ ਹੈ ਕਿ ਕੀ ਉਨ੍ਹਾਂ ਦੀ ਬਾਇਓਪਿਕ ਬਣ ਰਹੀ ਹੈ? ਸੌਰਵ ਕਹਿੰਦਾ ਹੈ ਕਿ ਕੌਣ ਕਰ ਰਿਹਾ ਹੈ ਤਾਂ ਨੇਹਾ ਦੱਸਦੀ ਹੈ ਕਿ ਰਿਤਿਕ ਰੌਸ਼ਨ ਦੇ ਕਰਨ ਦੀ ਖ਼ਬਰ ਹੈ। ਇਸ 'ਤੇ ਸੌਰਵ ਕਹਿੰਦੇ ਹਨ ਕਿ ਰਿਤਿਕ ਨੂੰ ਇਸ ਲਈ ਮੇਰੇ ਜਿਹਾ ਸਰੀਰ ਬਣਾਉਣਾ ਪਵੇਗਾ। ਇਸ ਸ਼ੋਅ 'ਚ ਇਕ ਰੈਪਿਡ ਸਵਾਲ ਦੇ ਜਵਾਬ 'ਚ ਸੌਰਵ ਦੱਸਦੇ ਹਨ ਕਿ ਯੁਵਰਾਜ ਨੂੰ ਅਦਾਕਾਰੀ ਕਰਨੀ ਚਾਹੀਦੀ ਹੈ। ਨੋ ਫਿਲਟਰ ਨੇਹਾ ਦਾ ਇਹ ਪੰਜਵਾਂ ਸੀਜ਼ਨ ਹੈ। ਨੇਹਾ ਮੌਜੂਦਾ ਕੋਰੋਨਾ ਵਾਇਰਸ ਹਾਲਾਤ ਦੇ ਚੱਲਦਿਆਂ ਘਰ ਤੋਂ ਸ਼ੋਅ ਕਰ ਰਹੀ ਹੈ। ਇਸ ਲਈ ਇਸ ਨੂੰ ਹੋਮ ਐਡਮਿਸ਼ਨ ਕਿਹਾ ਜਾ ਰਿਹਾ ਹੈ। ਸੌਰਵ 19 ਸਤੰਬਰ ਤੋਂ ਸ਼ੁਰੂ ਹੋ ਰਹੇ ਆਈ. ਪੀ. ਐੱਲ. ਲਈ ਫਿਲਹਾਲ ਦੁਬਈ 'ਚ ਹੈ। 

 
 
 
 
 
 
 
 
 
 
 
 
 
 

Bikes 🏍, bows 🏹 and bhoots 👻 we are bringing you all in tonight’s episode of @mtvroadies don’t miss out 7pm tonight only on @mtvindia .. tune in ... #roadiesrevolution #gangneha

A post shared by Neha Dhupia (@nehadhupia) on Sep 12, 2020 at 12:35am PDT

ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਖ਼ਬਰਾਂ ਆਈਆਂ ਸਨ ਕਿ ਰਿਤਿਕ ਰੌਸ਼ਨ ਭਾਰਤੀ ਕ੍ਰਿਕਟ ਦੇ ਮਹਾਨ ਖਿਡਾਰੀ ਰਹੇ ਸੌਰਵ ਦੀ ਬਾਇਓਪਿਕ 'ਚ ਕੰਮ ਕਰਨਗੇ। ਰਿਤਿਕ ਇਸ ਤੋਂ ਪਹਿਲਾਂ ਮੈਥਮੈਟੀਸ਼ੀਅਨ ਆਨੰਦ ਕੁਮਾਰ ਦੀ ਬਾਇਓਪਿਕ 'ਚ ਲੀਡ ਨਿਭਾ ਚੁੱਕੇ ਹਨ। ਇਸ ਫ਼ਿਲਮ 'ਚ ਰਿਤਿਕ ਦੇ ਕੰਮ ਦੀ ਕਾਫ਼ੀ ਤਾਰੀਫ਼ ਹੋਈ ਸੀ। ਰਿਤਿਕ ਆਪਣੀ ਹੋਮ ਪ੍ਰੋਡਕਸ਼ਨ ਕ੍ਰਿਸ਼-4 ਲਈ ਵੀ ਤਿਆਰੀ ਕਰ ਰਹੇ ਹਨ।
 


sunita

Content Editor

Related News