ਪੰਜਾਬੀ ਗਾਇਕ ਸੋਨੀ ਧੁੱਗਾ ਦਾ ਗੀਤ 'ਕੰਟਰੋਵਰਸੀ' ਰਿਲੀਜ਼(ਵੀਡੀਓ)

06/29/2020 5:40:36 PM

ਜਲੰਧਰ(ਬਿਊਰੋ): ਕੈਨੇਡਾ ਰਹਿੰਦੇ ਪੰਜਾਬੀ ਗਾਇਕ ਸੋਨੀ ਧੁੱਗਾ ਦਾ ਨਵਾਂ ਗੀਤ 'ਕੰਟਰੋਵਰਸੀ' ਹਾਲ ਹੀ 'ਚ ਰਿਲੀਜ਼ ਹੋਇਆ ਹੈ। ਇਸ ਗੀਤ ਨੂੰ ਗੀਤਕਾਰ ਦਵਿੰਦਰ ਬੈਨੀਪਾਲ ਤੇ ਗੁਰਮਿੰਦਰ ਮਦੋਕੇ ਨੇ ਲਿਖਿਆ ਹੈ ਤੇ ਮਿਊਜ਼ਿਕ ਬੌਬੀ ਸ਼ਰਮਾ ਨੇ ਤਿਆਰ ਕੀਤਾ ਹੈ। ਇਸ ਗੀਤ ਨੂੰ ਪ੍ਰਾਇਮ ਬੀਟਸ ਦੇ ਆਫੀਸ਼ੀਅਲ ਯੂਟਿਊਬ ਚੈਨਲ 'ਤੇ ਰਿਲੀਜ਼ ਕੀਤਾ ਗਿਆ ਹੈ।'ਕੰਟਰੋਵਰਸੀ' 'ਤੇ ਅਧਾਰਿਤ ਇਸ ਗੀਤ 'ਚ 'ਬੰਬੀਹਾ ਬੋਲੇ' ਗੀਤ ਦੀ ਧੁਨ ਵੀ ਸਰੋਤਿਆਂ ਨੂੰ ਸੁਣਨ ਨੂੰ ਮਿਲੇਗੀ। 'ਕੰਟਰੋਵਰਸੀ' ਗੀਤ ਦੀ ਲਿਰੀਕਲ ਵੀਡੀਓ ਵਿੱਕੀ.ਜੇ ਨੇ ਤਿਆਰ ਕੀਤੀ ਹੈ। 

ਦੱਸਣਯੋਗ ਹੈ ਕਿ ਸੋਨੀ ਧੁੱਗਾ ਨੇ ਇਸ ਤੋਂ ਪਹਿਲਾ 'ਫਰਾਈਡੇਅ ਨਾਈਟ', 'ਸਵੀਸ ਬੈਂਕ' ਤੇ 'ਮੁਸਕਾਨ' ਵਰਗੇ ਹਿੱਟ ਗੀਤ ਗਾ ਚੁੱਕੇ ਹਨ। ਸੋਨੀ ਧੁੱਗਾ ਦੇ ਇਸ ਨਵੇਂ ਗੀਤ ਨੂੰ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ। ਫੈਨਜ਼ ਵੱਲੋਂ ਯੂਟਿਊਬ 'ਤੇ ਵੱਡੀ ਗਿਣਤੀ 'ਚ ਕੁਮੈਂਟ ਕਰ ਕੇ ਸਰਾਹਿਆ ਜਾ ਰਿਹਾ ਹੈ। 


Lakhan

Content Editor

Related News