ਸੋਨੂੰ ਸੂਦ ਨੂੰ ਦੇਖ ਸੜਕ ’ਤੇ ਬਜ਼ੁਰਗ ਨੇ ਗਾਇਆ ਗੀਤ, ਰੂਹ ਖ਼ੁਸ਼ ਕਰ ਦੇਵੇਗੀ ਵੀਡੀਓ
Monday, Apr 03, 2023 - 11:54 AM (IST)
ਚੰਡੀਗੜ੍ਹ (ਬਿਊਰੋ)– ਬਾਲੀਵੁੱਡ ਅਦਾਕਾਰ ਸੋਨੂੰ ਸੂਦ ਸੋਸ਼ਲ ਮੀਡੀਆ ’ਤੇ ਬੇਹੱਦ ਸਰਗਰਮ ਰਹਿੰਦੇ ਹਨ। ਸੋਨੂੰ ਸੂਦ ਇਨ੍ਹੀਂ ਦਿਨੀਂ ਆਪਣੀ ਇਕ ਫ਼ਿਲਮ ਤੇ ਟੀ. ਵੀ. ਰਿਐਲਿਟੀ ਸ਼ੋਅ ਦੀ ਸ਼ੂਟਿੰਗ ’ਚ ਰੁੱਝੇ ਹੋਏ ਹਨ।
ਇਸ ਦੌਰਾਨ ਸੋਨੂੰ ਸੂਦ ਨੇ ਸੜਕ ’ਤੇ ਇਕ ਬਜ਼ੁਰਗ ਨਾਲ ਮਿਲਦਿਆਂ ਦੀ ਵੀਡੀਓ ਸਾਂਝੀ ਕੀਤੀ ਹੈ, ਜੋ ਤੁਹਾਡੀ ਰੂਹ ਖ਼ੁਸ਼ ਕਰ ਦੇਵੇਗੀ।
ਇਹ ਖ਼ਬਰ ਵੀ ਪੜ੍ਹੋ : ਡਾਂਸ ਕਰਦਿਆਂ ਵਰੁਣ ਧਵਨ ਨੇ ਹਾਲੀਵੁੱਡ ਸੁਪਰਮਾਡਲ Gigi Hadid ਨੂੰ ਗੋਦ ’ਚ ਚੁੱਕਿਆ, ਭੜਕ ਉਠੇ ਲੋਕ
ਅਸਲ ’ਚ ਵੀਡੀਓ ’ਚ ਬਜ਼ੁਰਗ ਨੂੰ ਸੋਨੂੰ ਸੂਦ ਨੂੰ ਦੇਖ ਕੇ ਬੇਹੱਦ ਉਤਸ਼ਾਹਿਤ ਹੁੰਦੇ ਦੇਖਿਆ ਜਾ ਸਕਦਾ ਹੈ। ਜਦੋਂ ਸੋਨੂੰ ਸੂਦ ਬਜ਼ੁਰਗ ਨੂੰ ਗੀਤ ਸੁਣਾਉਣ ਲਈ ਕਹਿੰਦੇ ਹਨ ਤਾਂ ਉਹ ਸੋਨੂੰ ਸੂਦ ਨੂੰ ਕੁਝ ਗੀਤ ਵੀ ਸੁਣਾਉਂਦੇ ਹਨ।
ਇਸ ਵੀਡੀਓ ਨੂੰ ਸਾਂਝੀ ਕਰਦਿਆਂ ਕੈਪਸ਼ਨ ’ਚ ਸੋਨੂੰ ਸੂਦ ਨੇ ਲਿਖਿਆ, ‘‘ਹੁਨਰ ਸੜਕਾਂ ’ਤੇ ਤਮਾਸ਼ਾ ਕਰਦਾ ਰਿਹਾ ਤੇ ਕਿਸਮਤ ਮਹਿਲਾਂ ’ਚ ਰਾਜ਼ ਕਰਦੀ ਹੈ।’’
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।