ਜਦੋਂ ਸੋਨੂੰ ਸੂਦ ਨੇ ਦਿਖਾਇਆ ਆਪਣਾ ਖ਼ਾਸ ਟਰੈਕਟਰ ਤਾਂ ਅਭਿਸ਼ੇਕ ਬੱਚਨ ਨੇ ਕੁਮੈਂਟ ਕਰਕੇ ਆਖ ਦਿੱਤੀ ਇਹ ਗੱਲ

Wednesday, Dec 08, 2021 - 03:19 PM (IST)

ਜਦੋਂ ਸੋਨੂੰ ਸੂਦ ਨੇ ਦਿਖਾਇਆ ਆਪਣਾ ਖ਼ਾਸ ਟਰੈਕਟਰ ਤਾਂ ਅਭਿਸ਼ੇਕ ਬੱਚਨ ਨੇ ਕੁਮੈਂਟ ਕਰਕੇ ਆਖ ਦਿੱਤੀ ਇਹ ਗੱਲ

ਮੁੰਬਈ (ਬਿਊਰੋ) : ਮਹਾਂਮਾਰੀ ਦੌਰਾਨ ਲੋਕਾਂ ਦੀ ਮਦਦ ਕਰਕੇ ਮਸੀਹਾ ਕਹੇ ਜਾਣ ਵਾਲੇ ਅਦਾਕਾਰ ਸੋਨੂੰ ਸੂਦ ਹਰ ਰੋਜ਼ ਸੋਸ਼ਲ ਮੀਡੀਆ 'ਤੇ ਕੋਈ ਨਾ ਕੋਈ ਮਜ਼ਾਕੀਆ ਪੋਸਟਾਂ ਸ਼ੇਅਰ ਕਰਦੇ ਰਹਿੰਦੇ ਹਨ। ਹੁਣ ਆਪਣੀ ਤਾਜ਼ਾ ਪੋਸਟ 'ਚ ਸੋਨੂੰ ਸੂਦ ਨੇ ਇੱਕ ਬਹੁਤ ਹੀ ਖ਼ਾਸ ਟਰੈਕਟਰ ਦੀ ਵੀਡੀਓ ਸਾਂਝੀ ਕੀਤੀ ਹੈ, ਜੋ ਸਭ ਤੋਂ ਆਧੁਨਿਕ ਅਤੇ ਆਟੋਸਟਾਰਟ ਤਕਨੀਕ ਨਾਲ ਲੈਸ ਹੈ। ਉਸ ਨੇ ਇਸ ਟਰੈਕਟਰ 'ਚ ਭਾਰਤ ਦੇ ਲੋਕਾਂ ਲਈ ਮੁਫਤ ਸਵਾਰੀ ਦਾ ਵਿਕਲਪ ਵੀ ਰੱਖਿਆ ਹੈ।

ਜੇਕਰ ਤੁਸੀਂ ਸੋਚ ਰਹੇ ਹੋ ਕਿ ਸੋਨੂੰ ਸੂਦ ਕੋਲ ਵਾਕਈ ਸਭ ਤੋਂ ਐਡਵਾਂਸ ਤਕਨੀਕ ਵਾਲਾ ਟਰੈਕਟਰ ਹੈ, ਤਾਂ ਪਹਿਲਾਂ ਵੀਡੀਓ ਦੇਖੋ। ਦਰਅਸਲ, ਸੋਨੂੰ ਸੂਦ ਜਿਸ ਟਰੈਕਟਰ ਦੀ ਗੱਲ ਕਰ ਰਹੇ ਹਨ, ਉਸ ਦੇ ਪਾਰਟਸ ਇੰਨੇ ਢਿੱਲੇ ਹੋ ਗਏ ਹਨ ਕਿ ਹੁਣ ਉਸ ਨੂੰ ਰੱਸੀ ਦੀ ਮਦਦ ਨਾਲ ਹੱਥ ਨਾਲ ਜ਼ੋਰ ਲਗਾ ਕੇ ਸਟਾਰਟ ਕਰਨਾ ਪੈਂਦਾ ਹੈ। ਉਨ੍ਹਾਂ ਨੇ ਇਸ ਵੀਡੀਓ ਨੂੰ ਲਾਫਿੰਗ ਇਮੋਜੀ ਨਾਲ ਸ਼ੇਅਰ ਕੀਤਾ ਹੈ।

ਵੀਡੀਓ 'ਚ ਟਰੈਕਟਰ ਸਟਾਰਟ ਕਰਨ ਲਈ ਸੋਨੂੰ ਸੂਦ ਦੇ ਹੱਥ 'ਚ ਰੱਸੀ ਫੜੀ ਦਿਖਾਈ ਦੇ ਰਹੀ ਹੈ। ਉਹ ਆਖ ਰਹੇ ਹਨ- ''ਅੱਜ ਅਸੀਂ ਪੰਜਾਬ ਦੇ ਅੰਦਰ ਹਾਂ ਅਤੇ ਇੱਥੇ ਇੱਕ ਬਹੁਤ ਹੀ ਖਾਸ ਟਰੈਕਟਰ ਹੈ, ਜਿੱਥੇ ਆਟੋਮੈਟਿਕ ਦੁਨੀਆ ਦਾ ਦੌਰ ਹੈ, ਬਟਨ ਦਬਾਓ ਅਤੇ ਕਾਰ ਸਟਾਰਟ ਹੋ ਜਾਂਦੀ ਹੈ। ਇਸ ਟਰੈਕਟਰ ਦਾ ਬਟਨ ਇਸ ਪੁਲੀ ਦੇ ਅੰਦਰ ਹੈ।'' ਇਸ ਤੋਂ ਬਾਅਦ ਸੋਨੂੰ ਸੂਦ ਪੁਲੀ 'ਚ ਰੱਸੀ ਕੱਸਦਾ ਹੈ ਅਤੇ ਫਿਰ ਰੱਸੀ ਨੂੰ ਖਿੱਚ ਕੇ ਟਰੈਕਟਰ ਸਟਾਰਟ ਕਰਨ ਦੀ ਕੋਸ਼ਿਸ਼ ਕਰਦਾ ਹੈ ਪਰ ਜਦੋਂ ਟਰੈਕਟਰ ਸਟਾਰਟ ਨਹੀਂ ਹੁੰਦਾ ਤਾਂ ਉਹ ਮਦਦ ਮੰਗਦੇ ਹਨ ਤਾਂ ਦੋਵੇਂ ਮਿਲ ਕੇ ਟਰੈਕਟਰ ਸਟਾਰਟ ਕਰਦੇ ਹਨ।

PunjabKesari

ਅਭਿਸ਼ੇਕ ਬੱਚਨ ਨੇ ਵੀ ਉਨ੍ਹਾਂ ਦੀ ਇਸ ਵੀਡੀਓ ਦਾ ਮਜ਼ਾ ਲਿਆ ਹੈ। ਆਪਣੇ ਬੌਬ ਬਿਸਵਾਸ ਦੇ ਕਿਰਦਾਰ ਦੀ ਆੜ 'ਚ ਆਪਣੇ ਜੀਜਾ ਨਿਖਿਲ ਨੰਦਾ ਨੂੰ ਕਿਹਾ, ''ਮੈਂ ਤੁਹਾਨੂੰ ਟਰੈਕਟਰ ਕਾਰੋਬਾਰ 'ਚ ਸਭ ਤੋਂ ਵਧੀਆ ਆਦਮੀ ਨਾਲ ਸੰਪਰਕ ਕਰਵਾ ਸਕਦਾ ਹਾਂ। @realnikhilnanda ਕੀ ਤੁਸੀਂ ਸੁਣ ਰਹੇ ਹੋ?'


ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News