ਇਨਕਮ ਟੈਕਸ ਵਿਭਾਗ ਦੀ ਜਾਂਚ ’ਤੇ ਬੋਲੇ ਸੋਨੂੰ ਸੂਦ, ‘ਕਰ ਭਲਾ, ਹੋ ਭਲਾ, ਅੰਤ ਭਲੇ ਦਾ ਭਲਾ’

Monday, Sep 20, 2021 - 01:12 PM (IST)

ਇਨਕਮ ਟੈਕਸ ਵਿਭਾਗ ਦੀ ਜਾਂਚ ’ਤੇ ਬੋਲੇ ਸੋਨੂੰ ਸੂਦ, ‘ਕਰ ਭਲਾ, ਹੋ ਭਲਾ, ਅੰਤ ਭਲੇ ਦਾ ਭਲਾ’

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰ ਸੋਨੂੰ ਸੂਦ ਦੇ ਘਰ ਤੇ ਦੂਜੀਆਂ ਥਾਵਾਂ ’ਤੇ ਇਨਕਮ ਟੈਕਸ ਵਿਭਾਗ ਦੇ ਸਰਵੇ ਤੋਂ ਬਾਅਦ ਹੁਣ ਅਦਾਕਾਰ ਨੇ ਸੋਸ਼ਲ ਮੀਡੀਆ ’ਤੇ ਬਿਆਨ ਜਾਰੀ ਕੀਤਾ ਹੈ। ਸੋਨੂੰ ਸੂਦ ਨੇ ਬਿਆਨ ਜਾਰੀ ਕਰਦਿਆਂ ਲਿਖਿਆ, ‘ਸਖ਼ਤ ਰਾਹਾਂ ’ਚ ਵੀ ਆਸਾਨ ਸਫਰ ਲੱਗਦਾ ਹੈ, ਹਰ ਹਿੰਦੁਸਤਾਨੀ ਦੀਆਂ ਦੁਆਵਾਂ ਦਾ ਅਸਰ ਲੱਗਦਾ ਹੈ।’

ਦੱਸ ਦੇਈਏ ਕਿ ਸੋਨੂੰ ਸੂਦ ਦੇ ਮੁੰਬਈ ਸਥਿਤ ਘਰ ਸਮੇਤ ਨਾਗਪੁਰ, ਜੈਪੁਰ ’ਚ ਵੀ ਇਨਕਮ ਟੈਕਸ ਵਿਭਾਗ ਨੇ ਸਰਚ ਮੁਹਿੰਮ ਚਲਾਈ। ਬੁੱਧਵਾਰ ਨੂੰ ਸੋਨੂੰ ਸੂਦ ਨਾਲ ਜੁੜੀਆਂ 6 ਥਾਵਾਂ ’ਤੇ ਤਲਾਸ਼ੀ ਲਈ ਗਈ ਸੀ।

ਇਹ ਖ਼ਬਰ ਵੀ ਪੜ੍ਹੋ : ਸਪਨਾ ਚੌਧਰੀ ਨੂੰ ਲੱਗਾ ਝਟਕਾ, ਪੈਸਾ ਹੜੱਪਣ ਦੇ ਮਾਮਲੇ ’ਚ ਅਰਜ਼ੀ ਹੋਈ ਖਾਰਜ

ਬਿਆਨ ’ਚ ਉਨ੍ਹਾਂ ਲਿਖਿਆ, ‘ਤੁਹਾਨੂੰ ਹਮੇਸ਼ਾ ਆਪਣੇ ਸਾਈਡ ਦੀ ਸਟੋਰੀ ਦੱਸਣ ਦੀ ਲੋੜ ਨਹੀਂ ਹੁੰਦੀ, ਸਮਾਂ ਦੱਸ ਦੇਵੇਗਾ। ਮੈਂ ਆਪਣੇ ਦਿਲ ਤੇ ਤਾਕਤ ਨਾਲ ਭਾਰਤ ਦੇ ਲੋਕਾਂ ਦੀ ਸੇਵਾ ਲਈ ਪ੍ਰਣ ਲਿਆ ਹੈ। ਮੇਰੇ ਫਾਊਂਡੇਸ਼ਨ ਦਾ ਇਕ-ਇਕ ਰੁਪਿਆ ਕਿਸੇ ਦੀ ਕੀਮਤੀ ਜਾਨ ਬਚਾਉਣ ਲਈ ਹੋਰ ਕਿਸੇ ਜ਼ਰੂਰਤਮੰਦ ਦੇ ਕੋਲ ਪਹੁੰਚਣ ਦੇ ਇੰਤਜ਼ਾਰ ’ਚ ਹੈ।’

ਸੋਨੂੰ ਨੇ ਅੱਗੇ ਲਿਖਿਆ, ‘ਇਸ ਤੋਂ ਇਲਾਵਾ ਕਈ ਮੌਕਿਆਂ ’ਤੇ ਮੈਂ ਬ੍ਰਾਂਡਸ ਦੇ ਲੋਕਾਂ ਦੀ ਭਲਾਈ ਲਈ ਮੇਰੀ ਐਂਡੋਰਸਮੈਂਟ ਫੀਸ ਵੀ ਡੋਨੇਟ ਕਰਨ ਲਈ ਉਤਸ਼ਾਹਿਤ ਕੀਤਾ ਹੈ। ਪਿਛਲੇ 4 ਦਿਨਾਂ ਤੋਂ ਮੈਂ ਕੁਝ ਮਹਿਮਾਨਾਂ ਨੂੰ ਅਟੈਂਡ ਕਰਨ ’ਚ ਬਿਜ਼ੀ ਸੀ, ਇਸ ਲਈ ਤੁਹਾਡੀ ਸਰਵਿਸ ’ਚ ਨਹੀਂ ਸੀ। ਹੁਣ ਮੈਂ ਵਾਪਸ ਆ ਗਿਆ ਹਾਂ। ਕਰ ਭਲਾ, ਹੋ ਭਲਾ, ਅੰਤ ਭਲੇ ਦਾ ਭਲਾ, ਮੇਰਾ ਸਫਰ ਜਾਰੀ ਹੈ... ਜੈ ਹਿੰਦ। ਸੋਨੂੰ ਸੂਦ।’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News