ਸੋਨੂੰ ਸੂਦ ਦਾ ਕੋਰੋਨਾ ਕਾਲ 'ਚ ਨਵਾਂ ਉਪਰਾਲਾ, ਇਸ ਨੰਬਰ 'ਤੇ ਕਰੋ ਕਾਲ ਘਰ ਪਹੁੰਚੇਗਾ ਆਕਸੀਜਨ ਸਿਲੰਡਰ

Monday, May 17, 2021 - 03:28 PM (IST)

ਸੋਨੂੰ ਸੂਦ ਦਾ ਕੋਰੋਨਾ ਕਾਲ 'ਚ ਨਵਾਂ ਉਪਰਾਲਾ, ਇਸ ਨੰਬਰ 'ਤੇ ਕਰੋ ਕਾਲ ਘਰ ਪਹੁੰਚੇਗਾ ਆਕਸੀਜਨ ਸਿਲੰਡਰ

ਮੁੰਬਈ-ਦੇਸ਼ ਭਰ ’ਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦਾ ਕਹਿਰ ਜਾਰੀ ਹੈ। ਦੇਸ਼ ਵਾਸੀ ਇਕਜੁੱਟ ਹੋ ਕੇ ਇਸ ਲਾਗ ਨੂੰ ਖਤਮ ਕਰਨ ਲਈ ਜੰਗ ਲੜ ਰਹੇ ਹਨ। ਲੋਕ ਆਪਣੇ ਪਰਿਵਾਰਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਹਸਪਤਾਲ ’ਚ ਬੈੱਡ, ਆਕਸੀਜਨ ਸਿਲੰਡਰ, ਟੀਕੇ ਅਤੇ ਦਵਾਈਆਂ ਦੀ ਘਾਟ ਦੀਆਂ ਲਗਾਤਾਰ ਸ਼ਿਕਾਇਤਾਂ ਕਰ ਰਹੇ ਹਨ। 
ਦੇਸ਼ ਭਰ ’ਚ ਲੋਕਾਂ ਨੂੰ ਆਪਣੇ ਪਰਿਵਾਰਾਂ ਨੂੰ ਬਚਾਉਣ ਲਈ ਜਿਸ ਤੋਂ ਵੀ ਉਮੀਦ ਹੈ ਉਸ ਨੂੰ ਮਦਦ ਕਰਨ ਦੀ ਗੁਹਾਰ ਲਗਾ ਰਹੇ ਹਨ। ਇਸ ਮੁਸ਼ਕਿਲ ਦੌਰ ’ਚ ਸਰਕਾਰ, ਨਿੱਜੀ ਖੇਤਰ, ਉਦਯੋਗਪਤੀਆਂ ਦੇ ਨਾਲ-ਨਾਲ ਬਾਲੀਵੁੱਡ ਸਿਤਾਰੇ ਵੀ ਅੱਗੇ ਆ ਕੇ ਲੋਕਾਂ ਦੀ ਮਦਦ ਕਰ ਰਹੇ ਹਨ। ਸਿਤਾਰਿਆਂ ’ਚੋਂ ਸਭ ਤੋਂ ਵੱਡਾ ਨਾਂ ਹੈ ਸੋਨੂੰ ਸੂਦ ਦਾ।

 
 
 
 
 
 
 
 
 
 
 
 
 
 
 

A post shared by Sonu Sood (@sonu_sood)

ਜਦੋਂ ਜ਼ਰੂਰਤਮੰਦ ਲੋਕ ਹਰ ਪਾਸੇ ਤੋਂ ਨਿਰਾਸ਼ ਹੋ ਜਾਂਦੇ ਹਨ ਤਾਂ ਉਹ ਸੋਨੂੰ ਸੂਦ ਨੂੰ ਮਦਦ ਦੀ ਗੁਹਾਰ ਲਗਾਉਂਦੇ ਹਨ। ਸੋਨੂੰ ਵੀ ਹਰ ਜ਼ਰੂਰਤਮੰਦ ਦੀ ਉਮੀਦ ਨੂੰ ਨਾ ਟੁੱਟਣ ਦੇਣ ਦੀ ਹਰਸੰਭਵ ਕੋਸ਼ਿਸ਼ ਕਰਦੇ ਹਨ। ਹਾਲ ਹੀ ’ਚ ਸੋਨੂੰ ਸੂਦ ਨੇ ਆਪਣੇ ਅਧਿਕਾਰਿਕ ਟਵਿਟਰ ਅਕਾਊਂਟ ਤੋਂ ਇਕ ਵੀਡੀਓ ਟਵੀਟ ਕਰ ਕਿਹਾ ਕਿ ਆਕਸੀਜਨ ਰਸਤੇ ’ਚ ਹਨ। ਉਨ੍ਹਾਂ ਦੇ ਇਸ ਟਵੀਟ ਨੂੰ ਪੰਜ ਘੰਟਿਆਂ ’ਚ 8600 ਤੋਂ ਵੱਧ ਰਿਟਵੀਟ ਕੀਤਾ ਜਾ ਚੁੱਕਾ ਹੈ। 

PunjabKesariਸੋਨੂੰ ਸੂਦ ਨੇ ਟਵਿਟਰ ’ਤੇ ਇਕ ਵੀਡੀਓ ਸ਼ੇਅਰ ਕੀਤੀ ਸੀ ਇਸ ’ਚ ਉਹ ਕਹਿ ਰਹੇ ਹਨ ਕਿ ‘ਦਿੱਲੀ ਤੋਂ ਸਭ ਤੋਂ ਜ਼ਿਆਦਾ ਮਾਮਲੇ ਸਾਡੇ ਕੋਲ ਆਏ ਹਨ ਇਸ ਲਈ ਹੁਣ ਦਿੱਲੀ ’ਚ ਅਸੀਂ ਇਕ ਨੰਬਰ 022-61403615 ਜਾਰੀ ਕਰ ਰਹੇ ਹਨ ਜਿਸ ’ਤੇ ਜੇਕਰ ਤੁਸੀਂ ਕਾਲ ਕਰੋਗੇ ਤਾਂ ਸਾਡੀ ਕੰਪਨੀ ’ਚੋਂ ਕੋਈ ਨਾ ਕੋਈ ਆ ਕੇ ਤੁਹਾਨੂੰ ਆਕਸੀਜਨ ਸਿਲੰਡਰ ਦੇ ਕੇ ਜਾਵੇਗਾ। ਇਹ ਸੇਵਾ ਬਿਲਕੁੱਲ ਮੁਫ਼ਤ ਹੈ। ਸੋਨੂੰ ਨੇ ਅੱਗੇ ਕਿਹਾ ਕਿ ਜਦੋਂ ਆਕਸੀਜਨ ਸਿਲੰਡਰ ਦੀ ਤੁਹਾਡੀ ਜ਼ਰੂਰਤ ਖਤਮ ਹੋ ਜਾਵੇ ਤਾਂ ਕਿ੍ਰਪਾ ਕਰਕੇ ਇਸ ਨੂੰ ਵਾਪਸ ਕਰ ਦਿਓ ਜਿਸ ਨਾਲ ਕਿਸੇ ਹੋਰ ਦੀ ਜਾਨ ਬਚਾਈ ਜਾ ਸਕੇ’। 

 

 


author

Aarti dhillon

Content Editor

Related News