ਸ਼ਿਵਰਾਤਰੀ ’ਤੇ ਟਰੋਲ ਹੋਣ ਤੋਂ ਬਾਅਦ ਸੋਨੂੰ ਸੂਦ ਦਾ ਪ੍ਰਸ਼ੰਸਕਾਂ ਨੂੰ ਸੁਨੇਹਾ

Friday, Mar 12, 2021 - 04:15 PM (IST)

ਸ਼ਿਵਰਾਤਰੀ ’ਤੇ ਟਰੋਲ ਹੋਣ ਤੋਂ ਬਾਅਦ ਸੋਨੂੰ ਸੂਦ ਦਾ ਪ੍ਰਸ਼ੰਸਕਾਂ ਨੂੰ ਸੁਨੇਹਾ

ਮੁੰਬਈ (ਬਿਊਰੋ)– ਲੋੜਵੰਦਾਂ ਦੇ ਫ਼ਰਿਸ਼ਤਾ ਬਣੇ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਅੱਜਕਲ ਕਾਫ਼ੀ ਚਰਚਾ ’ਚ ਹਨ। ਉਹ ਕਦੇ ਕਿਸੇ ਦੀ ਮਦਦ ਕਰਕੇ ਤਾਂ ਕਦੇ ਸੋਸ਼ਲ ਮੀਡੀਆ ’ਤੇ ਆਪਣੇ ਵਿਚਾਰ ਸਾਂਝੇ ਕਰਕੇ ਲਗਾਤਾਰ ਸੁਰਖ਼ੀਆਂ ’ਚ ਬਣੇ ਹੋਏ ਹਨ। ਹਾਲਾਂਕਿ ਸ਼ਿਵਰਾਤਰੀ ’ਤੇ ਕੁਝ ਲੋਕਾਂ ਨੇ ਉਨ੍ਹਾਂ ਨੂੰ ਟਰੋਲ ਵੀ ਕੀਤਾ ਸੀ।

ਹੁਣ ਉਨ੍ਹਾਂ ਨੇ ਆਪਣੇ ਟਵਿਟਰ ਅਕਾਊਂਟ ’ਤੇ ਇਕ ਵਾਰ ਮੁੜ ਇਕ ਵਿਚਾਰਕ ਪੋਸਟ ਸਾਂਝੀ ਕੀਤੀ ਹੈ, ਜਿਸ ਰਾਹੀਂ ਉਹ ਪ੍ਰਸ਼ੰਸਕਾਂ ਨੂੰ ਖ਼ਾਸ ਸੁਨੇਹਾ ਦੇ ਰਹੇ ਹਨ। ਯੂਜ਼ਰਸ ਇਸ ’ਤੇ ਖੂਬ ਪ੍ਰਤੀਕਿਰਿਆਵਾਂ ਦੇ ਰਹੇ ਹਨ ਤੇ ਸੋਨੂੰ ਦੀ ਤਾਰੀਫ਼ ਵੀ ਕਰ ਰਹੇ ਹਨ।

ਕਈ ਫ਼ਿਲਮਾਂ ’ਚ ਆਪਣੇ ਸ਼ਾਨਦਾਰ ਅਭਿਨੈ ਦਾ ਲੋਹਾ ਮਨਵਾਉਣ ਵਾਲੇ ਸੋਨੂੰ ਸੂਦ ਹੁਣ ਮਨੁੱਖਤਾ ਦਾ ਸੁਨੇਹਾ ਦੇ ਰਹੇ ਹਨ। ਉਨ੍ਹਾਂ ਨੇ ਆਪਣੇ ਅਧਿਕਾਰਕ ਟਵਿਟਰ ਅਕਾਊਂਟ ’ਤੇ ਆਪਣੇ ਵਿਚਾਰ ਸਾਂਝੇ ਕਰਦਿਆਂ ਲਿਖਿਆ, ‘ਈਸ਼ਵਰ ਚਿੰਨ੍ਹ ’ਚ ਨਹੀਂ ਚਰਿੱਤਰ ’ਚ ਵੱਸਦਾ ਹੈ, ਆਪਣੀ ਆਤਮਾ ਨੂੰ ਮੰਦਰ ਬਣਾਓ। ਹਰ ਹਰ ਮਹਾਦੇਵ।’

ਸੋਨੂੰ ਸੂਦ ਦੇ ਇਸ ਟਵੀਟ ’ਤੇ ਤਮਾਮ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਆ ਰਹੀਆਂ ਹਨ। ਇਨ੍ਹਾਂ ’ਚ ਜ਼ਿਆਦਾਤਰ ਲੋਕ ਉਸ ਦੀ ਤਾਰੀਫ ’ਚ ਟਵੀਟ ਕਰ ਰਹੇ ਹਨ। ਉਥੇ ਕੁਝ ਮਜ਼ੇਦਾਰ ਕੁਮੈਂਟਸ ਵੀ ਦੇਖਣ ਨੂੰ ਮਿਲੇ, ਜਿਨ੍ਹਾਂ ’ਚ ਲਵ ਮੈਰਿਜ ਕਰਵਾਉਣ ਲਈ ਸੋਨੂੰ ਤੋਂ ਮਦਦ ਮੰਗੀ ਗਈ। ਦੱਸਣਯੋਗ ਹੈ ਕਿ ਪ੍ਰਸ਼ੰਸਕ ਸੋਸ਼ਲ ਮੀਡੀਆ ਰਾਹੀਂ ਸੋਨੂੰ ਸੂਦ ਨਾਲ ਜੁੜੇ ਰਹਿੰਦੇ ਹਨ ਤੇ ਉਸ ਕੋਲੋਂ ਸਮੇਂ-ਸਮੇਂ ’ਤੇ ਮਦਦ ਮੰਗਦੇ ਰਹਿੰਦੇ ਹਨ।

ਨੋਟ– ਸੋਨੂੰ ਸੂਦ ਦੀ ਇਸ ਪੋਸਟ ’ਤੇ ਤੁਹਾਡੀ ਕੀ ਰਾਏ ਹੈ? ਕੁਮੈਂਟ ਕਰਕੇ ਦੱਸੋ।


author

Rahul Singh

Content Editor

Related News