ਕੋਰੋਨਾ ਦੇ ਚਲਦਿਆਂ ਪਿਤਾ ਦੀ ਮੌਤ, ਕਰਜ਼ ’ਚ ਡੁੱਬਾ ਪਰਿਵਾਰ, ਨੇਪਾਲੀ ਲੜਕੀ ਲਈ ਮਸੀਹਾ ਬਣੇ ਸੋਨੂੰ ਸੂਦ

05/07/2022 10:10:51 AM

ਮੁੰਬਈ (ਬਿਊਰੋ)– ਬਿਹਾਰ-ਨੇਪਾਲ ਸਰਹੱਦ ਦੇ ਰਕਸੌਲ ਨਾਲ ਲੱਗਦੇ ਜ਼ਿਲ੍ਹਾ ਦੇ ਬੀਰਗੰਜ ਦੇ ਵਾਰਡ ਨੰਬਰ 13 ਰਾਧੇ ਮਾਈ ਨੇਪਾਲ ਦੀ ਰਹਿਣ ਵਾਲੀ ਤ੍ਰਿਪਤੀ ਮੁਸਕਾਨ ਕਰਨ ਬਚਪਨ ਤੋਂ ਹੀ ਆਪਣੀ ਪ੍ਰਤਿਭਾ ਨਾਲ ਆਪਣੇ ਘਰਵਾਲਿਆਂ ਦੇ ਨਾਲ ਸਮਾਜ ਦਾ ਦਿਲ ਜਿੱਤਦੀ ਆ ਰਹੀ ਹੈ ਪਰ ਤ੍ਰਿਪਤੀ ਦੇ ਘਰ ’ਚ ਸਿਰਫ ਉਸ ਦੇ ਪਿਤਾ ਹੀ ਕਮਾਉਣ ਵਾਲੇ ਸਨ, ਜੋ ਪਿਛਲੇ ਸਾਲ ਕੋਵਿਡ ਦਾ ਸ਼ਿਕਾਰ ਹੋ ਗਏ।

ਇਹ ਖ਼ਬਰ ਵੀ ਪੜ੍ਹੋ : ਫਿਲਮ 'ਚ ਕੰਡੋਮ ਵੇਚਣ 'ਤੇ ਬੁਰੀ ਤਰ੍ਹਾਂ ਟਰੋਲ ਹੋਈ ਨੁਸਰਤ, ਟ੍ਰੋਲਰਸ ਦੇ ਭੱਦੇ ਕੁਮੈਂਟ ਕੀਤੇ ਜਨਹਿਤ 'ਚ ਜਾਰੀ

ਹੁਣ ਕੋਈ ਕਮਾਈ ਦਾ ਸਾਧਨ ਉਸ ਦੇ ਘਰ ’ਚ ਨਹੀਂ ਹੈ। ਅਜਿਹੇ ’ਚ ਹੁਣ ਅਦਾਕਾਰ ਸੋਨੂੰ ਸੂਦ ਨੇ ਤ੍ਰਿਪਤੀ ਦੀ ਮਦਦ ਕੀਤੀ ਹੈ। ਸੋਨੂੰ ਨੇ ਬੱਚੀ ਦੀ ਸਿੱਖਿਆ ਦਾ ਪੂਰਾ ਖਰਚ ਦੇਣ ਦਾ ਵਾਅਦਾ ਕੀਤਾ ਹੈ। ਸੋਨੂੰ ਨੇ ਤ੍ਰਿਪਤੀ ਦੀ ਮੈਟ੍ਰਿਕ ਤਕ ਦੀ ਪੜ੍ਹਾਈ ਲਈ ਸਕੂਲ ’ਚ ਫੀਸ ਜਮ੍ਹਾ ਕਰਵਾ ਦਿੱਤੀ ਹੈ।

PunjabKesari

ਤ੍ਰਿਪਤੀ ਮੁਸਕਾਨ ਕਰਨ ਦਾ ਇਕ ਵੱਡਾ ਭਰਾ ਉਜਵਲ ਕਰਨ ਹੈ, ਜੋ ਦਿਮਾਗੀ ਤੌਰ ’ਤੇ ਬੀਮਾਰ ਹੈ। ਦੋਵੇਂ ਬੱਚਿਆਂ ਦੀ ਜ਼ਿੰਮੇਵਾਰੀ ਉਸ ਦੀ ਮਾਂ ਬਬਿਤਾ ਕਰਨ ਗੁਹਾਨੀ ’ਤੇ ਹੈ। ਬਬਿਤਾ ਤੋਂ ਇਲਾਵਾ ਘਰ ’ਚ ਕਮਾਉਣ ਵਾਲਾ ਕੋਈ ਨਹੀਂ ਹੈ। ਤ੍ਰਿਪਤੀ ਦੇ ਪਿਤਾ ਦਾ ਨਾਂ ਤ੍ਰਿਲੋਕੋ ਨਾਥ ਕਰਨ ਸੀ। ਉਹ ਇਕ ਸੁਰੱਖਿਆ ਸੰਸਥਾਨ ’ਚ ਅਕਾਊਂਟੈਂਟ ਦਾ ਕੰਮ ਕਰਦੇ ਸਨ। ਕੋਰੋਨਾ ਨਾਲ ਪੀੜਤ ਹੋਣ ਤੋਂ ਬਾਅਦ ਉਨ੍ਹਾਂ ਦਾ ਦਿਹਾਂਤ ਹੋ ਗਿਆ ਸੀ।

PunjabKesari

ਮੁਸਕਾਨ ਦੇ ਕਿਸੇ ਰਿਸ਼ਤੇਦਾਰ ਨੇ ਸੋਸ਼ਲ ਮੀਡੀਆ ਦੇ ਮਾਧਿਅਮ ਨਾਲ ਸੋਨੂੰ ਸੂਦ ਤੋਂ ਮਦਦ ਦੀ ਮੰਗ ਕੀਤੀ ਸੀ। ਸੋਸ਼ਲ ਮੀਡੀਆ ਰਾਹੀਂ ਉਸ ਨੂੰ ਮਦਦ ਦਾ ਵਾਅਦਾ ਕੀਤਾ ਗਿਆ। ਸੋਨੂੰ ਸੂਦ ਦੇ ਨੇਪਾਲੀ ਸਹਿਯੋਗੀ ਸੰਸਥਾਨ ਦੇ ਮਾਧਿਅਮ ਨਾਲ ਮੈਟ੍ਰਿਕ ਦੇ ਸਕੂਲ ਖਰਚ ਦਾ ਭੁਗਤਾਨ ਵੀ ਕੀਤਾ ਗਿਆ। ਇਸ ਤੋਂ ਇਲਾਵਾ ਸੋਨੂੰ ਸੂਦ ਨੇ ਤ੍ਰਿਪਤੀ ਦੀ ਅੱਗੇ ਦੀ ਪੂਰੀ ਪੜ੍ਹਾਈ ’ਚ ਮਦਦ ਕਰਨ ਦਾ ਵਾਅਦਾ ਵੀ ਕੀਤਾ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News