ਸੋਨੂੰ ਸੂਦ ਨੇ ਯੂਜ਼ਰ ਦੇ ਘਰ ਲਗਵਾਇਆ ਬਿਜਲੀ ਦਾ ਮੀਟਰ, ਕਿਹਾ– ‘ਨਹੀਂ ਸੋਚਿਆ...’

01/18/2022 1:12:25 PM

ਮੁੰਬਈ (ਬਿਊਰੋ)– ਕੋਰੋਨਾ ਕਾਲ ’ਚ ਲੋਕਾਂ ਲਈ ਫ਼ਰਿਸ਼ਤਾ ਬਣੇ ਸੋਨੂੰ ਸੂਦ ਕੋਲੋਂ ਲੋਕ ਮਦਦ ਦੇ ਨਾਂ ’ਤੇ ਕਦੇ-ਕਦੇ ਅਜੀਬੋ-ਗਰੀਬ ਮੰਗ ਕਰਦੇ ਹਨ ਇਹ ਤਾਂ ਤੁਸੀਂ ਜਾਣਦੇ ਹੀ ਹੋਵੋਗੇ ਪਰ ਕੀ ਤੁਸੀਂ ਕਦੇ ਸੋਚਿਆ ਹੋਵੇਗਾ ਕਿ ਸੋਨੂੰ ਸੂਦ ਕਿਸੇ ਦਾ ਬਿਜਲੀ ਦਾ ਮੀਟਰ ਤਕ ਲਗਵਾ ਕੇ ਦੇਣਗੇ? ਨਹੀਂ ਨਾ... ਪਰ ਅਜਿਹਾ ਹੋਇਆ ਹੈ।

ਇਹ ਖ਼ਬਰ ਵੀ ਪੜ੍ਹੋ - ਜਦੋਂ ਕਪਿਲ ਸ਼ਰਮਾ ਨੇ ਅਰਚਨਾ ਨੂੰ ਲੈ ਕੇ ਫਰਾਹ ਖ਼ਾਨ ਨੂੰ ਕੀਤੀ ਇਹ ਰਿਕਵੈਸਟ ਤਾਂ ਅੱਗੋ ਮਿਲਿਆ ਇਹ ਜਵਾਬ

ਸੋਨੂੰ ਸੂਦ ਨੇ ਇਕ ਯੂਜ਼ਰ ਦੀ ਬੇਨਤੀ ’ਤੇ ਉਸ ਦਾ ਬਿਜਲੀ ਦਾ ਨਵਾਂ ਮੀਟਰ ਲਗਵਾ ਕੇ ਦਿੱਤਾ ਹੈ। ਸੋਨੂੰ ਸੂਦ ਨੇ ਟਵਿਟਰ ’ਤੇ ਨਵੇਂ ਬਿਜਲੀ ਦੇ ਮੀਟਰ ਦੀ ਤਸਵੀਰ ਸਾਂਝੀ ਕੀਤੀ ਹੈ, ਜਿਸ ਨੂੰ ਉਨ੍ਹਾਂ ਨੇ ਯੂਜ਼ਰ ਦੇ ਮੀਟਰ ਲੱਗਣ ਤੋਂ ਬਾਅਦ ਧੰਨਵਾਦ ਕਰਦਿਆਂ ਵਟਸਐਪ ਕੀਤਾ ਸੀ। ਸੋਨੂੰ ਨੂੰ ਪ੍ਰਿਆ ਦੁਬੇ ਨਾਂ ਦੀ ਇਕ ਯੂਜ਼ਰ ਨੇ ਟਵੀਟ ਕਰਕੇ ਲਿਖਿਆ ਸੀ, ‘ਸਰ ਮੇਰੇ ਬਿਜਲੀ ਦੇ ਮੀਟਰ ’ਚ ਡਿਸਪਲੇ ਦੀ ਦਿੱਕਤ ਹੈ, ਜਿਸ ਕਾਰਨ ਮੈਨੂੰ 1200 ਰੁਪਏ ਬਿੱਲ ਆਇਆ ਹੈ। ਮੈਂ 2 ਮਹੀਨੇ ਤੋਂ MSEB ਦਫ਼ਤਰ ਜਾ ਰਹੀ ਹਾਂ ਪਰ ਉਨ੍ਹਾਂ ਕੋਲ ਮੇਰਾ ਮੀਟਰ ਰਿਪਲੇਸ ਕਰਨ ਲਈ ਕੋਈ ਮੀਟਰ ਨਹੀਂ ਹੈ। ਕਿਰਪਾ ਕਰਕੇ ਮੇਰੀ ਮਦਦ ਕਰੋ।’

ਯੂਜ਼ਰ ਦੇ ਇਸ ਟਵੀਟ ਦੇ ਜਵਾਬ ’ਚ ਸੋਨੂੰ ਸੂਦ ਨੇ ਲਿਖਿਆ, ‘ਕਦੇ ਨਹੀਂ ਸੋਚਿਆ ਸੀ ਕਿ ਇਕ ਦਿਨ ਮੈਨੂੰ ਬਿਜਲੀ ਦਾ ਮੀਟਰ ਇੰਸਟਾਲ ਕਰਨਾ ਪਵੇਗਾ।’

ਯੂਜ਼ਰ ਦੇ ਘਰ ਬਿਜਲੀ ਦਾ ਮੀਟਰ ਲਗਵਾਉਣ ਤੋਂ ਬਾਅਦ ਸੋਨੂੰ ਸੂਦ ਨੇ ਟਵੀਟ ਕਰਕੇ ਲਿਖਿਆ, ‘ਅੱਜ ਤੁਸੀਂ ਮੇਰੇ ਤੋਂ ਿਬਜਲੀ ਦਾ ਨਵਾਂ ਮੀਟਰ ਵੀ ਲਗਵਾ ਲਿਆ।’ ਸੋਨੂੰ ਸੂਦ ਨੇ ਯੂਜ਼ਰ ਦੇ ਵਟਸਐਪ ਦਾ ਸਕ੍ਰੀਨਸ਼ਾਟ ਵੀ ਸਾਂਝਾ ਕੀਤਾ ਹੈ, ਜਿਸ ’ਚ ਉਸ ਨੇ ਅਦਾਕਾਰ ਦੇ ਸਹਿਯੋਗ ਦਾ ਧੰਨਵਾਦ ਕੀਤਾ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News