3 ਸਾਲ ਦੇ ਬੱਚੇ ਲਈ ਫ਼ਰਿਸ਼ਤਾ ਬਣੇ ਸੋਨੂੰ ਸੂਦ, ਨੇਕ ਕੰਮ ਦੀ ਹਰ ਪਾਸੇ ਹੋ ਰਹੀ ਵਡਿਆਈ

04/03/2021 2:06:18 PM

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰ ਸੋਨੂੰ ਸੂਦ ਹੁਣ ਦੇਸ਼ ਭਰ ’ਚ ਵੱਖ-ਵੱਖ ਨਾਵਾਂ ਨਾਲ ਜਾਣੇ ਜਾਂਦੇ ਹਨ। ਕੋਈ ਉਨ੍ਹਾਂ ਨੂੰ ‘ਗਰੀਬਾਂ ਦਾ ਮਸੀਹਾ’ ਤਾਂ ਕੋਈ ‘ਅਸਲ ਹੀਰੋ’ ਦੇ ਨਾਂ ਨਾਲ ਬੁਲਾ ਰਿਹਾ ਹੈ। ਕਾਰਨ ਹੈ ਸੋਨੂੰ ਦੇ ਨੇਕ ਕੰਮ। ਦੇਸ਼ ’ਚ ਕੋਰੋਨਾ ਦੇ ਚਲਦਿਆਂ ਤਾਲਾਬੰਦੀ ਤੋਂ ਬਾਅਦ ਸੋਨੂੰ ਦਾ ਨੇਕ ਚਿਹਰਾ ਦੁਨੀਆ ਦੇ ਸਾਹਮਣੇ ਆਇਆ ਸੀ। ਉਸ ਨੇ ਕਈ ਗਰੀਬਾਂ ਦੀ ਆਰਥਿਕ ਮਦਦ ਕਰਨ ਤੋਂ ਲੈ ਕੇ ਬੱਚਿਆਂ ਦੀ ਸਿੱਖਿਆ ’ਚ ਮਦਦ ਕਰਨ ਤਕ ਕਈ ਅਜਿਹੇ ਕੰਮ ਕੀਤੇ, ਜਿਨ੍ਹਾਂ ਨਾਲ ਲੋਕ ਖੁਸ਼ ਹੋ ਗਏ। ਹੁਣ ਸੋਨੂੰ ਨੇ ਇਕ ਹੋਰ ਅਜਿਹੇ ਹੀ ਕੰਮ ਦੀ ਜ਼ਿੰਮੇਵਾਰੀ ਚੁੱਕੀ ਹੈ।

ਸੋਨੂੰ ਸੂਦ ਇਕ 3 ਸਾਲ ਦੇ ਬੱਚੇ ਲਈ ਫ਼ਰਿਸ਼ਤਾ ਬਣ ਗਏ ਹਨ। ਅਸਲ ’ਚ ਝਾਂਸੀ ਦਾ ਅਹਿਮਦ ਦਿਲ ਦੀ ਬੀਮਾਰੀ ਨਾਲ ਪੀੜਤ ਹੈ। ਅਹਿਮਦ 3 ਸਾਲ ਦਾ ਹੈ, ਜਿਸ ਦੇ ਦਿਲ ’ਚ ਛੇਦ ਹੈ। ਬੱਚੇ ਦੀ ਬੀਮਾਰੀ ਦਾ ਪਤਾ ਲੱਗਣ ’ਤੇ ਸੋਨੂੰ ਸੂਦ ਨੇ ਬੱਚੇ ਦਾ ਇਲਾਜ ਕਰਵਾਉਣ ਦੀ ਜ਼ਿੰਮੇਵਾਰੀ ਖੁਦ ’ਤੇ ਲੈ ਲਈ ਹੈ ਤੇ ਬੱਚੇ ਦਾ ਇਲਾਜ ਸ਼ੁਰੂ ਕਰਵਾ ਦਿੱਤਾ ਹੈ। ਸੋਨੂੰ ਸੂਦ ਨੂੰ ਜਿਵੇਂ ਹੀ ਪਤਾ ਲੱਗਾ ਕਿ ਪੀੜਤ ਬੱਚੇ ਦੇ ਮਾਤਾ-ਪਿਤਾ ਦੀ ਆਰਥਿਕ ਹਾਲਤ ਠੀਕ ਨਹੀਂ ਹੈ ਤਾਂ ਉਨ੍ਹਾਂ ਨੇ ਬਿਨਾਂ ਦੇਰੀ ਕੀਤੇ ਬੱਚੇ ਦਾ ਇਲਾਜ ਸ਼ੁਰੂ ਕਰਵਾਉਣ ਦਾ ਫ਼ੈਸਲਾ ਲੈ ਲਿਆ।

ਹੁਣ 4 ਅਪ੍ਰੈਲ ਤੋਂ ਸੋਨੂੰ ਬੱਚੇ ਦਾ ਇਲਾਜ ਸ਼ੁਰੂ ਕਰਵਾ ਰਹੇ ਹਨ। ਸੋਨੂੰ ਸੂਦ ਨੇ ਬੱਚੇ ਤੇ ਉਸ ਦੇ ਪਰਿਵਾਰ ਨੂੰ ਇਲਾਜ ਲਈ ਮੁੰਬਈ ਆਉਣ ਦਾ ਸੱਦਾ ਭੇਜਿਆ ਹੈ। ਦਨਪੁਰਾ ਦੇ ਰਹਿਣ ਵਾਲੇ ਨਸੀਮ ਨੂੰ ਹਾਲ ਹੀ ’ਚ ਪਤਾ ਲੱਗਾ ਹੈ ਕਿ ਉਸ ਦੇ ਇਕ ਸਾਲ ਦੇ ਬੱਚੇ ਦੇ ਦਿਲ ’ਚ ਛੇਦ ਹੈ। ਡਾਕਟਰਾਂ ਨੇ ਨਸੀਮ ਨੂੰ ਛੇਤੀ ਤੋਂ ਛੇਤੀ ਬੱਚੇ ਦਾ ਆਪ੍ਰੇਸ਼ਨ ਕਰਵਾਉਣ ਦੀ ਸਲਾਹ ਦਿੱਤੀ ਹੈ।

ਆਰਥਿਕ ਹਾਲਤ ਠੀਕ ਨਾ ਹੋਣ ਦੇ ਚਲਦਿਆਂ ਨਸੀਮ ਲਈ ਇਲਾਜ ਕਰਵਾਉਣਾ ਮੁਸ਼ਕਿਲ ਹੋ ਰਿਹਾ ਸੀ। ਅਜਿਹੇ ’ਚ ਸੋਨੂੰ ਸੂਦ ਨੂੰ ਇਸ ਦੀ ਜਾਣਕਾਰੀ ਮਿਲੀ ਤਾਂ ਉਨ੍ਹਾਂ ਨੇ ਬੱਚੇ ਦੇ ਆਪ੍ਰੇਸ਼ਨ ਦੀ ਜ਼ਿੰਮੇਵਾਰੀ ਲੈ ਲਈ। ਦੱਸਿਆ ਜਾ ਰਿਹਾ ਹੈ ਕਿ ਇਕ ਸੰਸਥਾ ਵਲੋਂ ਸੋਨੂੰ ਸੂਦ ਨੂੰ ਇਸ ਦੀ ਜਾਣਕਾਰੀ ਮਿਲੀ ਹੈ।

ਨੋਟ– ਸੋਨੂੰ ਸੂਦ ਦੇ ਇਸ ਕੰਮ ਨੂੰ ਤੁਸੀਂ ਕਿਵੇਂ ਦੇਖਦੇ ਹੋ? ਕੁਮੈਂਟ ਕਰਕੇ ਜ਼ਰੂਰ ਦੱਸੋ।


Rahul Singh

Content Editor

Related News