ਸੋਨੂੰ ਸੂਦ ਨੇ ਦਿੱਤੀ ਪਤਨੀ ਦੀ ਹੈਲਥ ਅਪਡੇਟ

Wednesday, Mar 26, 2025 - 01:19 PM (IST)

ਸੋਨੂੰ ਸੂਦ ਨੇ ਦਿੱਤੀ ਪਤਨੀ ਦੀ ਹੈਲਥ ਅਪਡੇਟ

ਐਂਟਰਟੇਨਮੈਂਟ ਡੈਸਕ - ਬਾਲੀਵੁੱਡ ਅਦਾਕਾਰ ਸੋਨੂੰ ਸੂਦ ਨੇ ਆਪਣੀ ਪਤਨੀ ਤੇ ਪਰਿਵਾਰ ਦੇ 2 ਹੋਰ ਮੈਂਬਰਾਂ ਦੀ ਹੈਲਥ ਅਪਡੇਟ ਦਿੱਤੀ ਹੈ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਟੋਰੀ ਸਾਂਝੀ ਕਰਦਿਆਂ ਲਿਖਿਆ, "ਦੁਆ ਵਿਚ ਬਹੁਤ ਤਾਕਤ ਹੁੰਦੀ ਹੈ ਅਤੇ ਅਸੀਂ ਇਸਨੂੰ ਇੱਕ ਵਾਰ ਫਿਰ ਮਹਿਸੂਸ ਕੀਤਾ ਹੈ। ਤੁਹਾਡੇ ਸਾਰਿਆਂ ਦੀਆਂ ਪ੍ਰਾਰਥਨਾਵਾਂ ਅਤੇ ਦਿਲੋਂ ਸੁਨੇਹਿਆਂ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਅਸੀਂ ਤੁਹਾਡੇ ਸਮਰਥਨ ਦੀ ਸੱਚਮੁੱਚ ਕਦਰ ਕਰਦੇ ਹਾਂ। ਸੋਨਾਲੀ ਅਤੇ ਪਰਿਵਾਰ ਦੇ ਬਾਕੀ 2 ਮੈਂਬਰ ਠੀਕ ਹੋ ਰਹੇ ਹਨ। ਤੁਹਾਡੇ ਪਿਆਰ ਅਤੇ ਦਿਆਲਤਾ ਲਈ ਹਮੇਸ਼ਾ ਧੰਨਵਾਦੀ ਹਾਂ।"

ਇਹ ਵੀ ਪੜ੍ਹੋ : ਸ਼ੂਟਿੰਗ ਦੌਰਾਨ ਇਸ ਮਸ਼ਹੂਰ ਅਦਾਕਾਰ ਨੂੰ ਲੱਗੀ ਸੱਟ, ਤਸਵੀਰ ਸਾਂਝੀ ਕਰ ਪੁੱਛਿਆ-ਠੀਕ ਹੋਣ 'ਚ ਕਿੰਨਾ ਸਮਾਂ ਲੱਗੇਗਾ

PunjabKesari

ਇੱਥੇ ਦੱਸ ਦੇਈਏ ਕਿ ਮਹਾਰਾਸ਼ਟਰ ਦੇ ਨਾਗਪੁਰ ਸ਼ਹਿਰ ਵਿਚ ਵਾਪਰੇ ਇਕ ਸੜਕ ਹਾਦਸੇ ਵਿਚ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਦੀ ਪਤਨੀ ਸੋਨਾਲੀ ਅਤੇ 2 ਹੋਰ ਲੋਕ ਜ਼ਖਮੀ ਹੋ ਗਏ ਸਨ। ਇਹ ਹਾਦਸਾ ਸੋਮਵਾਰ ਰਾਤ ਲਗਭਗ 10.30 ਵਜੇ ਵਾਪਰਿਆ ਸੀ। ਜਿਸ ਕਾਰ ਵਿਚ ਸੋਨਾਲੀ ਸੂਦ ਆਪਣੀ ਭੈਣ ਅਤੇ ਭਤੀਜੇ ਨਾਲ ਸਫ਼ਰ ਕਰ ਰਹੀ ਸੀ, ਉਹ ਵਰਧਾ ਰੋਡ ਵਾਇਆ ਡਕਟ ਬ੍ਰਿਜ ’ਤੇ ਇਕ ਟਰੱਕ ਨਾਲ ਟਕਰਾ ਗਈ। ਹਾਦਸੇ ਵਿਚ ਜ਼ਖਮੀ ਹੋਏ ਤਿੰਨੋਂ ਲੋਕ ਨਾਗਪੁਰ ਦੇ ਇਕ ਨਿੱਜੀ ਹਸਪਤਾਲ ਵਿਚ ਜ਼ੇਰੇ ਇਲਾਜ ਹਨ।

ਇਹ ਵੀ ਪੜ੍ਹੋ: ਸੋਨੂੰ ਨਿਗਮ ਦੇ ਲਾਈਵ ਕੰਸਰਟ ਦੌਰਾਨ ਸੁੱਟੇ ਗਏ ਪੱਥਰ ਅਤੇ ਬੋਤਲਾਂ! ਖ਼ਬਰਾਂ 'ਤੇ ਗਾਇਕ ਨੇ ਤੋੜੀ ਚੁੱਪੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 

 


author

cherry

Content Editor

Related News