ਕਰਵਾ ਚੌਥ ਮੌਕੇ ਸੋਨੂੰ ਸੂਦ ਨੇ ਔਰਤਾਂ ਨੂੰ ਦਿੱਤਾ ਅਜਿਹਾ ਤੋਹਫ਼ਾ, ਇਨ੍ਹਾਂ ਸੂਬਿਆਂ ’ਚ ਖੁੱਲ੍ਹਣਗੇ ਸਕਿੱਲ ਸੈਂਟਰ

Friday, Oct 14, 2022 - 01:02 PM (IST)

ਕਰਵਾ ਚੌਥ ਮੌਕੇ ਸੋਨੂੰ ਸੂਦ ਨੇ ਔਰਤਾਂ ਨੂੰ ਦਿੱਤਾ ਅਜਿਹਾ ਤੋਹਫ਼ਾ, ਇਨ੍ਹਾਂ ਸੂਬਿਆਂ ’ਚ ਖੁੱਲ੍ਹਣਗੇ ਸਕਿੱਲ ਸੈਂਟਰ

ਨਵੀਂ ਦਿੱਲੀ- ਬਾਲੀਵੁੱਡ ਅਦਾਕਾਰ ਸੋਨੂੰ ਸੂਦ ਨੂੰ ਅਦਾਕਾਰ ਦੇ ਨਾਲ-ਨਾਲ ਲੋਕਾਂ ਲਈ ਮਸੀਹਾ ਵੀ ਕਿਹਾ ਜਾਂਦਾ ਹੈ।ਅਦਾਕਾਰ ਹਮੇਸ਼ਾ ਲੋਕਾਂ ਦੀ ਮਦਦ ਲਈ ਅੱਗੇ ਰਹਿੰਦੇ ਹਨ। ਇਸ ਦੇ ਨਾਲ ਦੱਸ ਦੇਈਏ ਅਦਾਕਾਰਾ ਕਰਵਾਚੌਥ ’ਤੇ ਔਰਤਾਂ ਲਈ ਕੁਝ ਖ਼ਾਸ ਕਰਨ ਦਾ ਫ਼ੈਸਲਾ ਲਿਆ ਹੈ। 

ਇਹ ਵੀ ਪੜ੍ਹੋ : ਕੈਮਰਾਮੈਨਜ਼ ਵੱਲੋਂ ਬਜ਼ੁਰਗਾਂ ਨੂੰ ਧੱਕਾ ਦੇਣ ਦੇ ਭੜਕੀ ਕਿਆਰਾ ਅਡਵਾਨੀ, ਦੇਖੋ ਵੀਡੀਓ

ਕਰਵਾ ਚੌਥ ਦੇ ਮੌਕੇ ’ਤੇ ਜਿੱਥੇ ਉੱਤਰ ਭਾਰਤ ਦੀਆਂ ਕਈ ਔਰਤਾਂ ਆਪਣੇ ਪਤੀ ਦੀ ਲੰਬੀ ਉਮਰ ਲਈ ਵਰਤ ਰੱਖਦੀਆਂ ਹਨ, ਉੱਥੇ ਹੀ ਸੋਨੂੰ ਸੂਦ ਨੇ ਯੂਪੀ, ਪੰਜਾਬ, ਬਿਹਾਰ ਅਤੇ ਹੋਰ ਸੂਬਿਆਂ ’ਚ ਔਰਤਾਂ ਲਈ ਕੁਝ ਖ਼ਾਸ ਕਰਨ ਦਾ ਫ਼ੈਸਲਾ ਕੀਤਾ ਹੈ। 

PunjabKesari

ਅਦਾਕਾਰ ਸੋਨੂੰ ਸੂਦ ਨੇ ਕਿਹਾ ਕਿ ‘ਮੈਂ ਇਸ ਤਰ੍ਹਾਂ ਦੇ ਸਕਿੱਲ ਸੈਂਟਰ ਖੋਲ੍ਹਣਾ ਚਾਹੁੰਦਾ ਸੀ। ਜਿੱਥੇ ਇਨ੍ਹਾਂ ਔਰਤਾਂ ਨੂੰ ਆਪਣੇ ਆਪ ਨੂੰ ਸਮਰੱਥ ਬਣਾਉਣ ਲਈ ਲੋੜੀਂਦੇ ਔਜ਼ਾਰ ਮੁਹੱਈਆ ਪ੍ਰਦਾਨ ਹੋਣ। ਦੇਸ਼ ਦੀ ਤਰੱਕੀ ਅਤੇ ਔਰਤਾਂ ਲਈ ਵਿੱਤੀ ਸੁਤੰਤਰਤਾ ਪ੍ਰਾਪਤ ਕਰਨਾ ਬਹੁਤ ਜ਼ਰੂਰੀ ਹੈ।’

PunjabKesari

ਸੋਨੂੰ ਨੇ ਅੱਗੇ ਕਿਹਾ ਕਿ ‘ਉਹ ਔਰਤਾਂ ਨੂੰ ਨੌਕਰੀਆਂ ਦੇ ਬਿਹਤਰ ਮੌਕੇ ਪ੍ਰਾਪਤ ਕਰਨ ਲਈ ਹੁਨਰ ਸਿਖਾਉਣ ’ਚ ਮਦਦ ਕਰਨਾ ਚਾਹੁੰਦਾ ਹੈ ਅਤੇ ਖ਼ਾਸ ਕਰਕੇ ਉਨ੍ਹਾਂ ਲਈ ਜਿਨ੍ਹਾਂ ਨੇ ਆਪਣੇ ਪਰਿਵਾਰ ਅਤੇ ਆਪਣੇ ਬੱਚਿਆਂ ਦੀ ਪੜ੍ਹਾਈ ਲਈ ਵੀ ਕਮਾਉਣਾ ਹੈ।’ 

ਇਹ ਵੀ ਪੜ੍ਹੋ : ਮੰਗਲਸੂਤਰ ਅਤੇ ਲਾਲ ਚੂੜੀਆਂ ’ਚ ਪੰਜਾਬੀ ਨੂੰਹ ਕੈਟਰੀਨਾ ਲਗਾਏ ਚਾਰ-ਚੰਨ, ਤਸਵੀਰਾਂ ਕੀਤੀਆਂ ਸਾਂਝੀਆਂ

ਇਸ ਤੋਂ ਇਲਾਵਾ ਅਦਾਕਾਰਾ ਨੇ ਕਿ ‘ਅਕਸਰ ਅਸੀਂ ਅਜਿਹੇ ਪਰਿਵਾਰ ਦੇਖਦੇ ਹਾਂ ਜਿੱਥੇ ਔਰਤਾਂ ਹੀ ਕਮਾਉਣ ਵਾਲੀਆਂ ਹੁੰਦੀਆਂ ਹਨ। ਮੈਂ ਉਨ੍ਹਾਂ ਨੂੰ ਉਹ ਹੁਨਰ ਪ੍ਰਦਾਨ ਕਰਨਾ ਚਾਹੁੰਦਾ ਹਾਂ ਜੋ ਉਨ੍ਹਾਂ ਨੂੰ ਬਿਹਤਰ ਨੌਕਰੀਆਂ ਪ੍ਰਾਪਤ ਕਰਨ ਅਤੇ ਉਹਨਾਂ ਦੀ ਸਥਿਤੀ ਨੂੰ ਸੁਧਾਰਨ ਲਈ ਲੋੜੀਂਦੇ ਹੋਣ।’


author

shivani attri

Content Editor

Related News