''ਦਿ ਕਪਿਲ ਸ਼ਰਮਾ ਸ਼ੋਅ'' ਦੇ ਪਹਿਲੇ ਮਹਿਮਾਨ ਬਣੇ ਸੋਨੂੰ ਸੂਦ, ਤਸਵੀਰਾਂ ਵਾਇਰਲ

07/28/2020 11:47:20 AM

ਮੁੰਬਈ (ਵੈੱਬ ਡੈਸਕ) : ਕੋਰੋਨਾ ਕਾਲ 'ਚ ਲੋਕਾਂ ਦੇ ਚਿਹਰਿਆਂ 'ਤੇ ਹਾਸਾ ਵਾਪਸ ਲਿਆਉਣ ਲਈ ਕਪਿਲ ਸ਼ਰਮਾ ਨਾਲ ਉਸ ਦੀ ਸਾਰੀ ਟੀਮ ਇੱਕ ਵਾਰ ਮੁੜ ਤਿਆਰ ਹੈ। ਦੱਸ ਦਈਏ ਕਿ ਕਪਿਲ ਸ਼ਰਮਾ ਨੇ ਆਪਣੇ ਸ਼ੋਅ 'ਦਿ ਕਪਿਲ ਸ਼ਰਮਾ ਸ਼ੋਅ' ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ, ਜਿਸ ਦੇ ਪਹਿਲੇ ਗੈਸਟ ਸੋਨੂੰ ਸੂਦ ਹਨ।

 
 
 
 
 
 
 
 
 
 
 
 
 
 

Coming back with the fresh episodes of #thekapilsharmashow only at @sonytvofficial #tkss #comedy #fun #laughter #staysafe 🙏

A post shared by Kapil Sharma (@kapilsharma) on Jul 24, 2020 at 10:00am PDT

ਦੱਸ ਦਈਏ ਕਿ ਕੋਰੋਨਾ ਦੌਰ 'ਚ ਲੋਕਾਂ ਦੇ ਮਸੀਹਾ ਬਣ ਉੱਭਰੇ ਸੋਨੂੰ ਸੂਦ 'ਦਿ ਕਪਿਲ ਸ਼ਰਮਾ ਸ਼ੋਅ' ਦੇ ਪਹਿਲੇ ਹਫ਼ਤੇ 'ਚ ਨਜ਼ਰ ਆਉਣਗੇ। ਇਸ ਦੇ ਨਾਲ ਹੀ ਜੇਕਰ ਅਸੀਂ ਸੋਨੂੰ ਸੂਦ ਦੀ ਗੱਲ ਕਰੀਏ ਤਾਂ ਬਾਲੀਵੁੱਡ ਦੇ ਮਸ਼ਹੂਰ ਐਕਟਰ ਕੋਰੋਨਾਵਾਇਰਸ ਦੌਰਾਨ ਲੱਖਾਂ ਲੋਕਾਂ ਲਈ ਸੁਪਰਹੀਰੋ ਸਾਬਤ ਹੋਏ।
PunjabKesari
ਬਹੁਤ ਸਾਰੇ ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰ ਲੈ ਜਾਣ ਤੋਂ ਬਾਅਦ, ਸੋਨੂੰ ਨੇ ਵਿਦੇਸ਼ਾਂ ਵਿੱਚ ਫਸੇ 1500 ਮੈਡੀਕਲ ਵਿਦਿਆਰਥੀਆਂ ਨੂੰ ਘਰ ਪਹੁੰਚਣ ਵਿੱਚ ਮਦਦ ਕੀਤੀ। ਇਸ ਤੋਂ ਜ਼ਿਆਦਾ ਖੁਸ਼ੀ ਦੀ ਗੱਲ ਸ਼ਾਇਦ ਹੀ ਕਿਸੇ ਪਰਿਵਾਰ ਲਈ ਕੋਈ ਹੋਈ ਹੋਏਗੀ।
PunjabKesari
ਕਪਿਲ ਸ਼ਰਮਾ ਦੇ ਸ਼ੋਅ 'ਤੇ ਸੈਲੇਬ੍ਰਿਟੀ ਅਕਸਰ ਬਹੁਤ ਮਸਤੀ ਕਰਦੇ ਹਨ ਅਤੇ ਆਪਣੀਆਂ ਪੁਰਾਣੀਆਂ ਕਹਾਣੀਆਂ ਨੂੰ ਯਾਦ ਕਰਦੇ ਹਨ। ਸ਼ੋਅ 'ਤੇ ਮੌਜੂਦ ਦਰਸ਼ਕ ਵੀ ਬਹੁਤ ਹੱਸਦੇ ਹਨ। ਟੈਲੀਵਿਜ਼ਨ ਦੇ ਮਸ਼ਹੂਰ ਕਾਮੇਡੀ ਸ਼ੋਅ 'ਦਿ ਕਪਿਲ ਸ਼ਰਮਾ ਸ਼ੋਅ' 'ਤੇ ਹਰ ਹਫ਼ਤੇ ਸਿਤਾਰੇ ਆਉਂਦੇ ਹਨ ਤੇ ਬਹੁਤ ਮਸਤੀ ਕਰਦੇ ਹਨ।
PunjabKesari
ਕੋਰੋਨਾ ਵਾਇਰਸ ਅਤੇ ਤਾਲਾਬੰਦੀ ਕਰਕੇ ਸ਼ੋਅ ਦੀ ਸ਼ੂਟਿੰਗ ਰੋਕ ਦਿੱਤੀ ਗਈ ਸੀ ਪਰ ਸਰਕਾਰ ਦੇ ਆਦੇਸ਼ ਨਾਲ 'ਦਿ ਕਪਿਲ ਸ਼ਰਮਾ ਸ਼ੋਅ' ਦੀ ਸ਼ੂਟਿੰਗ ਫ਼ਿਰ ਤੋਂ ਸ਼ੁਰੂ ਹੋ ਗਈ ਹੈ ਤੇ ਜਲਦ ਹੀ ਇਹ ਸ਼ੋਅ ਇੱਕ ਵਾਰ ਫਿਰ ਲੋਕਾਂ ਨੂੰ ਹਸਾਉਂਦਾ ਨਜ਼ਰ ਆਏਗਾ।


sunita

Content Editor

Related News