ਆਂਧਰ ਪ੍ਰਦੇਸ਼ ’ਚ ਆਕਸੀਜਨ ਪਲਾਂਟ ਲਗਾਉਣਗੇ ਸੋਨੂੰ ਸੂਦ, ਕਿਹਾ- ‘ਗ੍ਰਾਮੀਣ ਭਾਰਤ ਦਾ ਸਮਰਥਨ ਕਰਨ ਦਾ ਸਮਾਂ’

Sunday, May 23, 2021 - 11:38 AM (IST)

ਆਂਧਰ ਪ੍ਰਦੇਸ਼ ’ਚ ਆਕਸੀਜਨ ਪਲਾਂਟ ਲਗਾਉਣਗੇ ਸੋਨੂੰ ਸੂਦ, ਕਿਹਾ- ‘ਗ੍ਰਾਮੀਣ ਭਾਰਤ ਦਾ ਸਮਰਥਨ ਕਰਨ ਦਾ ਸਮਾਂ’

ਮੁੰਬਈ (ਬਿਊਰੋ)– ਅਦਾਕਾਰ ਸੋਨੂੰ ਸੂਦ ਨੇ ਸ਼ਨੀਵਾਰ ਨੂੰ ਸੋਸ਼ਲ ਮੀਡੀਆ ’ਤੇ ਇਹ ਐਲਾਨ ਕੀਤਾ ਹੈ ਕਿ ਉਹ ਜੂਨ ’ਚ ਆਂਧਰ ਪ੍ਰਦੇਸ਼ ’ਚ ਕੁਝ ਆਕਸੀਜਨ ਪਲਾਂਟ ਸਥਾਪਿਤ ਕਰਨਗੇ। ਸੋਨੂੰ ਸੂਦ ਨੇ ਟਵੀਟ ਕਰਕੇ ਕਿਹਾ, ‘ਇਹ ਐਲਾਨ ਕਰਦਿਆਂ ਬਹੁਤ ਖੁਸ਼ੀ ਹੋ ਰਹੀ ਹੈ ਕਿ ਮੇਰੇ ਆਕਸੀਜਨ ਪਲਾਂਟਾਂ ਦਾ ਪਹਿਲਾ ਸੈੱਟ ਕੁਰਨੂਲ ਹਸਪਤਾਲ ਤੇ ਇਕ ਹੋਰ ਜ਼ਿਲਾ ਹਸਪਤਾਲ, ਆਤਮਾਕੁਰ, ਨੇਲੋਰ, ਆਂਧਰ ਪ੍ਰਦੇਸ਼ ’ਚ ਜੂਨ ਦੇ ਮਹੀਨੇ ’ਚ ਸਥਾਪਿਤ ਕੀਤਾ ਜਾਵੇ। ਇਸ ਤੋਂ ਬਾਅਦ ਹੋਰ ਜ਼ਰੂਤਮੰਦ ਸੂਬਿਆਂ ’ਚ ਹੋਰ ਜ਼ਿਆਦਾ ਪਲਾਂਟ ਸਥਾਪਿਤ ਕੀਤੇ ਜਾਣਗੇ। ਗ੍ਰਾਮੀਣ ਭਾਰਤ ਦਾ ਸਮਰਥਨ ਕਰਨ ਦਾ ਸਮਾਂ ਹੈ।’

ਅਦਾਕਾਰ ਕੋਵਿਡ ਮਰੀਜ਼ਾਂ ਲਈ ਆਕਸੀਜਨ ਕੰਸਨਟ੍ਰੇਟਰ ਤੇ ਹੋਰ ਜ਼ਰੂਰੀ ਚੀਜ਼ਾਂ ਦੀ ਵਿਵਸਥਾ ਕਰ ਰਹੇ ਹਨ ਕਿਉਂਕਿ ਭਾਰਤ ਮਹਾਮਾਰੀ ਦੀ ਦੂਜੀ ਲਹਿਰ ਨਾਲ ਜੂਝ ਰਿਹਾ ਹੈ। ਉਹ ਲਗਾਤਾਰ ਟਵਿਟਰ ਤੇ ਹੋਰਨਾਂ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਆਕਸੀਜਨ ਤੇ ਹੋਰ ਜ਼ਰੂਰੀ ਚੀਜ਼ਾਂ ਦੀ ਮੰਗ ਕਰਨ ਵਾਲਿਆਂ ਨਾਲ ਗੱਲਬਾਤ ਕਰ ਰਹੇ ਹਨ।

ਸੋਨੂੰ ਸੂਦ ਨੇ ਹਾਲ ਹੀ ’ਚ ਸੋਸ਼ਲ ਮੀਡੀਆ ’ਤੇ ਲੋਕਾਂ ਕੋਲੋਂ ਪੈਸੇ ਕੱਢਵਾਉਣ ਲਈ ਉਨ੍ਹਾਂ ਦੇ ਨਾਂ ਦੀ ਵਰਤੋਂ ਕਰਕੇ ਧੋਖਾਧੜੀ ਕਰਨ ਵਾਲਿਆਂ ਨੂੰ ਚਿਤਾਵਨੀ ਦੇਣ ਲਈ ਸੋਸ਼ਲ ਮੀਡੀਆ ਦਾ ਸਹਾਰਾ ਲਿਆ।

ਇਹ ਖ਼ਬਰ ਵੀ ਪੜ੍ਹੋ : ਗਗਨ ਕੋਕਰੀ ਨੇ ਪੋਸਟ ਰਾਹੀਂ ਬਿਆਨ ਕੀਤੇ ਦਿਲ ਦੇ ਜਜ਼ਬਾਤ, ਲਿਖਿਆ– ‘ਕਦੇ ਕਿਸੇ ਦੀ ਮਿਹਨਤ ਨੂੰ ਮਾੜਾ ਨਹੀਂ ਕਿਹਾ’

ਸੋਨੂੰ ਸੂਦ ਨੇ ਇਕ ਯੂਜ਼ਰ ਦੇ ਟਵੀਟ ’ਤੇ ਪ੍ਰਤੀਕਿਰਿਆ ਦਿੱਤੀ, ਜਿਸ ਨੇ ਸਾਂਝਾ ਕੀਤਾ ਕਿ ਕਿਵੇਂ ਉਸ ਨੂੰ ਕਥਿਤ ਤੌਰ ’ਤੇ ਸੋਨੂੰ ਸੂਦ ਫਾਊਂਡੇਸ਼ਨ ਤੋਂ ਕਾਲ ਆਈ, ਜਿਸ ’ਚ ਉਸ ਨੂੰ ਮੈਂਬਰਸ਼ਿਪ ਲਈ 10,000 ਰੁਪਏ ਦਾ ਭੁਗਤਾਨ ਕਰਨ ਲਈ ਕਿਹਾ ਗਿਆ।

ਸੋਨੂੰ ਸੂਦ ਨੇ ਸ਼ੁੱਕਰਵਾਰ ਨੂੰ ਪੋਸਟ ਕਰਕੇ ਪ੍ਰਤੀਕਿਰਿਆ ਦਿੰਦਿਆਂ ਟਵੀਟ ਕੀਤਾ, ਜੋ ਕੋਈ ਵੀ ਪੈਸੇ ਮੰਗਦਾ ਹੈ, ਉਹ ਨਕਲੀ ਹੈ। ਕਿਰਪਾ ਕਰਕੇ ਕਿਸੇ ਧੋਖੇ ’ਚ ਨਾ ਪਓ। ਮੇਰੀਆਂ ਸੇਵਾਵਾਂ ਮੁਫ਼ਤ ਹਨ। ਸੂਦ ਫਾਊਂਡੇਸ਼ਨ।’

ਨੋਟ– ਸੋਨੂੰ ਸੂਦ ਦੇ ਇਸ ਕਦਮ ਨੂੰ ਤੁਸੀਂ ਕਿਵੇਂ ਦੇਖਦੇ ਹੋ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News