ਸੋਨੂੰ ਸੂਦ ਨੇ ਇਕ ਵਾਰ ਮੁੜ ਜਿੱਤਿਆ ਦਿਲ, ਗਰੀਬ ਬੱਚਿਆਂ ਨਾਲ ਬਿਤਾਇਆ ਸਮਾਂ

Tuesday, Jul 16, 2024 - 05:40 PM (IST)

ਸੋਨੂੰ ਸੂਦ ਨੇ ਇਕ ਵਾਰ ਮੁੜ ਜਿੱਤਿਆ ਦਿਲ, ਗਰੀਬ ਬੱਚਿਆਂ ਨਾਲ ਬਿਤਾਇਆ ਸਮਾਂ

ਨਵੀਂ ਦਿੱਲੀ- ਸੋਨੂੰ ਸੂਦ ਭਾਰਤੀ ਸਿਨੇਮਾ ਦੇ ਅਜਿਹੇ ਅਦਾਕਾਰ ਹਨ ਜੋ ਆਪਣੀ ਦਰਿਆਦਿਲੀ ਲਈ ਜਾਣੇ ਜਾਂਦੇ ਹੈ। ਉਸ ਨੇ ਕੋਰੋਨਾ ਦੇ ਦੌਰ 'ਚ ਲੋਕਾਂ ਦੀ ਬਹੁਤ ਮਦਦ ਕੀਤੀ। ਕਿਸੇ ਨੂੰ ਆਕਸੀਜਨ ਪ੍ਰਦਾਨ ਕਰਨਾ ਹੋਵੇ ਜਾਂ ਤਾਲਾਬੰਦੀ ਦੌਰਾਨ ਕਿਸੇ ਨੂੰ ਘਰ ਭੇਜਣ ਦਾ ਪ੍ਰਬੰਧ ਕਰਨਾ ਹੋਵੇ ,ਅਦਾਕਾਰ ਮਦਦ ਕਰਨ ਵਾਲਿਆਂ 'ਚ ਸਭ ਤੋਂ ਅੱਗੇ ਸਨ। ਆਪਣੇ ਦਲੇਰ ਸੁਭਾਅ ਕਾਰਨ ਉਹ ਬਹੁਤ ਸਾਰੇ ਲੋਕਾਂ ਦੇ ਚਹੇਤਾ ਬਣ ਗਏ ਹਨ।

ਇਹ ਖ਼ਬਰ ਵੀ ਪੜ੍ਹੋ - Hina Khan ਨੇ ਮੁੜ ਤੋਂ ਸ਼ੇਅਰ ਕੀਤੀ ਹਸਪਤਾਲ ਦੇ ਬੈੱਡ ਤੋਂ ਤਸਵੀਰ, ਕਿਹਾ ਮੇਰੇ ਲਈ ਦੁਆ ਕਰੋ

ਸੋਨੂੰ ਸੂਦ ਕਿਸੇ ਦੀ ਤਾਰੀਫ਼ ਕਰਨ ਤੋਂ ਪਿੱਛੇ ਨਹੀਂ ਹਟਦੇ। ਉਸ ਨੇ ਸੋਸ਼ਲ ਮੀਡੀਆ 'ਤੇ ਕੁਝ ਅਜਿਹੀਆਂ ਵੀਡੀਓਜ਼ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਹ ਗਰੀਬ ਬੱਚਿਆਂ ਨਾਲ ਪੋਜ਼ ਦਿੰਦੇ ਨਜ਼ਰ ਆ ਰਹੇ ਹਨ। ਲੋਕ ਅਕਸਰ ਉਸ ਦੇ ਨੇਕ ਵਿਵਹਾਰ ਦੀ ਤਾਰੀਫ਼ ਕਰਦੇ ਹਨ। ਹਾਲ ਹੀ 'ਚ ਅਦਾਕਾਰ ਨੇ ਇਕ ਵੀਡੀਓ ਸ਼ੇਅਰ ਕੀਤਾ ਹੈ, ਜਿਸ 'ਚ ਉਹ ਉੱਤਰਾਖੰਡ ਦੇ ਬੱਚਿਆਂ ਨਾਲ ਸਮਾਂ ਬਿਤਾਉਂਦੇ ਨਜ਼ਰ ਆ ਰਹੇ ਹਨ। ਇਸ ਨੂੰ ਦੇਖਦੇ ਹੋਏ ਇਕ ਵਾਰ ਫਿਰ ਲੋਕਾਂ ਨੇ ਉਨ੍ਹਾਂ ਦੀ ਤਾਰੀਫ ਕੀਤੀ ਹੈ।

 

ਉੱਤਰਾਖੰਡ ਦੇ ਬੱਚਿਆਂ ਨਾਲ ਸਮਾਂ ਬਿਤਾਇਆ
ਸੋਨੂੰ ਸੂਦ ਸ਼ੇਅਰ ਕੀਤੇ ਵੀਡੀਓ ਦੇ ਕੈਪਸ਼ਨ 'ਚ ਲਿਖਿਆ ਕਿ ਇਹ ਬੱਚੇ ਉੱਤਰਾਖੰਡ ਤੋਂ ਮੁੰਬਈ ਛੁੱਟੀਆਂ ਬਿਤਾਉਣ ਆਏ ਸਨ। ਇਨ੍ਹਾਂ ਬੱਚਿਆਂ ਨੂੰ ਅਕਾਦਮਿਕ ਉੱਤਮਤਾ ਦੇ ਰੂਪ 'ਚ ਇਸ ਯਾਤਰਾ ਨੂੰ ਕਰਨ ਦਾ ਮੌਕਾ ਮਿਲਿਆ। ਉਨ੍ਹਾਂ ਨੇ ਲਿਖਿਆ, 'ਪਹਿਲੀ ਵਾਰ ਫਲਾਈਟ ਚੜਨ ਦੀ ਖੁਸ਼ੀ ਖਾਸ ਹੈ ਅਤੇ ਮੈਨੂੰ ਇਨ੍ਹਾਂ ਬੱਚਿਆਂ ਨਾਲ ਸਮਾਂ ਬਿਤਾਉਣ 'ਚ ਮਜ਼ਾ ਆਇਆ। ਸਮਾਜ ਲਈ ਕੁਝ ਕਰਨ ਤੋਂ ਵਧੀਆ ਹੋਰ ਕੁਝ ਨਹੀਂ ਹੈ।

ਇਹ ਖ਼ਬਰ ਵੀ ਪੜ੍ਹੋ - ਸਲਮਾਨ ਖ਼ਾਨ ਨੂੰ ਧਮਕੀ ਦੇਣ ਵਾਲੇ ਯੂਟਿਊਬਰ ਨੂੰ ਮਿਲੀ ਰਾਹਤ, ਹੋਈ ਜ਼ਮਾਨਤ

ਇਸ ਵੀਡੀਓ ਅਤੇ ਤਸਵੀਰ ਨੂੰ ਦੇਖ ਕੇ ਲੋਕਾਂ ਨੇ ਇਕ ਵਾਰ ਫਿਰ 'ਦਬੰਗ' ਐਕਟਰ ਦੀ ਤਾਰੀਫ ਕੀਤੀ ਹੈ। ਇਕ ਨੇ ਲਿਖਿਆ, 'ਤੁਸੀਂ ਸਾਡੇ ਹੀਰੋ ਹੋ। ਵੱਡੇ ਪਰਦੇ 'ਤੇ ਵੀ ਅਤੇ ਅਸਲ ਜ਼ਿੰਦਗੀ 'ਚ ਵੀ। ਇੱਕ ਨੇ ਟਿੱਪਣੀ ਕੀਤੀ, 'ਲੋੜਵੰਦ ਲੋਕਾਂ ਲਈ ਤੁਹਾਡਾ ਕੰਮ ਸ਼ਲਾਘਾਯੋਗ ਹੈ।'ਦੱਸ ਦਈਏ ਕਿ ਸੋਨੂੰ ਸੂਦ 'ਫਤਿਹ' ਨਾਂ ਦੀ ਫ਼ਿਲਮ ਦਾ ਨਿਰਦੇਸ਼ਨ ਕਰ ਰਹੇ ਹਨ। ਨਸੀਰੂਦੀਨ ਸ਼ਾਹ ਅਤੇ ਜੈਕਲੀਨ ਫਰਨਾਂਡੀਜ਼ ਇਸ ਫ਼ਿਲਮ ਦਾ ਹਿੱਸਾ ਹੋਣਗੇ।


author

Priyanka

Content Editor

Related News