ਕੁੰਭ ਮੇਲੇ ’ਤੇ ਬੋਲੇ ਸੋਨੂੰ ਨਿਗਮ, ਕਿਹਾ- ‘ਇਕ ਹਿੰਦੂ ਕਰਕੇ ਮੈਂ...’

04/19/2021 2:13:42 PM

ਮੁੰਬਈ (ਬਿਊਰੋ)– ਦੇਸ਼ ਭਰ ’ਚ ਕੋਰੋਨਾ ਵਾਇਰਸ ਦਾ ਕਹਿਰ ਵਧਦਾ ਜਾ ਰਿਹਾ ਹੈ। ਹਰ ਰੋਜ਼ ਹਜ਼ਾਰਾਂ ਲੋਕ ਇਸ ਦੀ ਚਪੇਟ ’ਚ ਆ ਰਹੇ ਹਨ ਤੇ ਬਹੁਤ ਸਾਰੇ ਲੋਕ ਆਪਣੀ ਜਾਨ ਵੀ ਗੁਆ ਰਹੇ ਹਨ। ਗਾਇਕ ਸੋਨੂੰ ਨਿਗਮ ਨੇ ਸਮੇਂ ਦੀ ਨਾਜ਼ੁਕਤਾ ਦੇ ਮੱਦੇਨਜ਼ਰ ਕੋਰੋਨਾ ਦੀ ਸਥਿਤੀ ’ਤੇ ਚਿੰਤਾ ਜ਼ਾਹਿਰ ਕੀਤੀ ਹੈ।

ਸੋਨੂੰ ਨੇ ਆਪਣੇ ਘਰ ’ਚ ਇਕ ਵਿਅਕਤੀ ਦੇ ਬੀਮਾਰ ਹੋਣ ਦੀ ਗੱਲ ਦੱਸਦਿਆਂ ਕਿਹਾ ਹੈ ਕਿ ਦੇਸ਼ ਤੇ ਡਾਕਟਰਾਂ ਦੀ ਹਾਲਤ ਬਹੁਤ ਖ਼ਰਾਬ ਹੈ। ਨਾਲ ਹੀ ਸੋਨੂੰ ਨਿਗਮ ਨੇ ਕਿਹਾ ਕਿ ਇਸ ਸਾਲ ਕੁੰਭ ਮੇਲਾ ਨਹੀਂ ਲੱਗਣਾ ਚਾਹੀਦਾ ਸੀ।

ਇਹ ਖ਼ਬਰ ਵੀ ਪੜ੍ਹੋ : ਕੋਰੋਨਾ ਤੋਂ ਠੀਕ ਹੋਣ ਤੋਂ ਬਾਅਦ ਘੁੰਮਣ ਨਿਕਲੇ ਰਣਬੀਰ-ਆਲੀਆ, ਤਸਵੀਰਾਂ ਆਈਆਂ ਸਾਹਮਣੇ

ਸੋਨੂੰ ਨਿਗਮ ਨੇ ਆਪਣਾ ਵੀਡੀਓ ਬਲਾਗ ਦੁਪਹਿਰ 3 ਵਜੇ ਬਣਾਇਆ ਹੈ ਤੇ ਇਸ ਨੂੰ ਇੰਸਟਾਗ੍ਰਾਮ ’ਤੇ ਸਾਂਝਾ ਕੀਤਾ ਹੈ। ਇਸ ਵੀਡੀਓ ’ਚ ਸੋਨੂੰ ਕਹਿੰਦੇ ਹਨ, ‘ਮੈਂ ਕਿਸੇ ਹੋਰ ਬਾਰੇ ਕੁਝ ਨਹੀਂ ਕਹਿ ਸਕਦਾ ਪਰ ਇਕ ਹਿੰਦੂ ਹੋਣ ਕਰਕੇ ਮੈਂ ਯਕੀਨਣ ਕਹਿ ਸਕਦਾ ਹਾਂ ਕਿ ਕੁੰਭ ਮੇਲਾ ਨਹੀਂ ਹੋਣਾ ਚਾਹੀਦਾ ਸੀ ਪਰ ਇਹ ਚੰਗਾ ਹੈ ਕਿ ਥੋੜ੍ਹੀ ਜਿਹੀ ਬੁੱਧੀ ਹੈ ਤੇ ਇਸ ਨੂੰ ਇਤਿਹਾਸਕ ਕਰ ਦਿੱਤਾ ਗਿਆ ਹੈ। ਮੈਂ ਵਿਸ਼ਵਾਸ ਨੂੰ ਸਮਝਦਾ ਹਾਂ ਪਰ ਮੈਨੂੰ ਲੱਗਦਾ ਹੈ ਕਿ ਇਸ ਸਮੇਂ ਲੋਕਾਂ ਦੀਆਂ ਜ਼ਿੰਦਗੀਆਂ ਤੋਂ ਇਲਾਵਾ ਹੋਰ ਕਿਸੇ ਵੀ ਚੀਜ਼ ਦੀ ਜ਼ਰੂਰਤ ਨਹੀਂ ਹੈ।’

 
 
 
 
 
 
 
 
 
 
 
 
 
 
 
 

A post shared by Sonu Nigam (@sonunigamofficial)

ਸੋਨੂੰ ਨਿਗਮ ਅੱਗੇ ਕਹਿੰਦੇ ਹਨ, ‘ਕੀ ਤੁਹਾਨੂੰ ਲੱਗਦਾ ਹੈ ਕਿ ਅਸੀਂ ਸ਼ੋਅ ਕਰਨਾ ਪਸੰਦ ਨਹੀਂ ਕਰਦੇ ਪਰ ਮੈਂ ਸਮਝਦਾ ਹਾਂ ਕਿ ਸ਼ੋਅ ਨਹੀਂ ਹੋਣਾ ਚਾਹੀਦਾ। ਇਕ ਗਾਇਕ ਹੋਣ ਕਾਰਨ ਮੈਂ ਕਹਿ ਰਿਹਾ ਹਾਂ ਕਿ ਹੋ ਸਕਦਾ ਹੈ ਕਿ ਸਮਾਜਿਕ ਦੂਰੀਆਂ ਵਾਲੇ ਸ਼ੋਅ ਬਾਅਦ ’ਚ ਕੀਤੇ ਜਾ ਸਕਣ ਪਰ ਸਥਿਤੀ ਬਹੁਤ ਖ਼ਰਾਬ ਹੈ। ਸਾਨੂੰ ਇਸ ਨੂੰ ਸਮਝਣਾ ਚਾਹੀਦਾ ਹੈ।’

ਇਹ ਖ਼ਬਰ ਵੀ ਪੜ੍ਹੋ : ਫੇਸ਼ੀਅਲ ਕਰਵਾਉਣ ਗਈ ਅਦਾਕਾਰਾ ਦੇ ਚਿਹਰੇ ਦਾ ਹੋਇਆ ਇਹ ਹਾਲ, ਦੇਖ ਤੁਸੀਂ ਵੀ ਹੋਵੋਗੇ ਹੈਰਾਨ

ਸੋਨੂੰ ਨੇ ਇਸ ਬਾਰੇ ਇਹ ਵੀ ਕਿਹਾ ਕਿ ਇਹ ਪ੍ਰੇਸ਼ਾਨ ਕਰਨ ਵਾਲੀ ਹੈ ਕਿ ਲੋਕਾਂ ਕੋਲ ਸਵਾ ਸਾਲ ਤੋਂ ਕੰਮ ਨਹੀਂ ਹੈ ਪਰ ਕੋਰੋਨਾ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਇਸ ਤੋਂ ਇਲਾਵਾ ਉਸ ਨੇ ਇਹ ਵੀ ਦੱਸਿਆ ਕਿ ਉਸ ਦਾ ਇਕ ਸੀਨੀਅਰ ਤੇ ਉਸ ਦੀ ਪਤਨੀ ਵੀ ਕੋਰੋਨਾ ਦਾ ਸਾਹਮਣਾ ਕਰ ਰਹੀ ਹੈ।

ਦੱਸਣਯੋਗ ਹੈ ਕਿ ਸੋਨੂੰ ਨਿਗਮ ਤੋਂ ਪਹਿਲਾਂ ਅਦਾਕਾਰਾ ਮਲਾਇਕਾ ਅਰੋੜਾ ਨੇ ਹਰਿਦੁਆਰ ’ਚ ਚੱਲ ਰਹੇ ਕੁੰਭ ਮੇਲੇ ’ਚ ਭੀੜ ਨੂੰ ਦੇਖ ਆਪਣੀ ਪ੍ਰਤੀਕਿਰਿਆ ਦਿੱਤੀ ਸੀ। ਇੰਸਟਾਗ੍ਰਾਮ ’ਤੇ ਕੁੰਭ ਮੇਲੇ ਦੀ ਤਸਵੀਰ ਸਾਂਝੀ ਕਰਦਿਆਂ ਉਨ੍ਹਾਂ ਲਿਖਿਆ, ‘ਇਹ ਮਹਾਮਾਰੀ ਦਾ ਯੁੱਗ ਹੈ ਪਰ ਇਹ ਹੈਰਾਨ ਕਰਨ ਵਾਲਾ ਹੈ।’ ਇਸ ਤੋਂ ਇਲਾਵਾ ਨਿਰਦੇਸ਼ਕ ਰਾਮ ਗੋਪਾਲ ਵਰਮਾ ਨੇ ਆਪਣੀ ਨਾਰਾਜ਼ਗੀ ਜ਼ਾਹਿਰ ਕੀਤੀ ਸੀ ਕਿ ਲੋਕ ਆਪਣੇ ਕਰਮ ਧੋਣ ਲਈ ਗੰਗਾ ’ਚ ਡੁੱਬ ਰਹੇ ਹਨ ਤੇ ਉਨ੍ਹਾਂ ਨੂੰ ਆਸ਼ੀਰਵਾਦ ਮਿਲ ਰਿਹਾ ਹੈ।

ਨੋਟ– ਸੋਨੂੰ ਨਿਗਮ ਦੀ ਇਸ ਵੀਡੀਓ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News