ਪਾਕਿਸਤਾਨੀ ਗਾਇਕ ਨੇ ਸੋਨੂੰ ਨਿਗਮ ਨੂੰ ਸੁਣਾਈਆਂ ਖ਼ਰੀਆਂ-ਖ਼ਰੀਆਂ, ਜਾਣੋ ਕੀ ਹੈ ਪੂਰਾ ਮਾਮਲਾ

Saturday, Dec 16, 2023 - 11:49 AM (IST)

ਮੁੰਬਈ (ਬਿਊਰੋ)– ਸੰਗੀਤ ਦੀ ਦੁਨੀਆ ’ਚ ਅਕਸਰ ਕੋਈ ਨਾ ਕੋਈ ਲਹਿਰ ਚੱਲਦੀ ਰਹਿੰਦੀ ਹੈ। ਅਰਿਜੀਤ ਸਿੰਘ ਤੇ ਸਲਮਾਨ ਖ਼ਾਨ ਵਿਚਾਲੇ ਮਾਮਲਾ ਸੁਲਝਣ ਤੋਂ ਬਾਅਦ ਹੁਣ ਇਕ ਹੋਰ ਵਿਵਾਦ ਸਾਹਮਣੇ ਆਇਆ ਹੈ। ਬਾਲੀਵੁੱਡ ’ਚ ਸਭ ਦੇ ਪਸੰਦੀਦਾ ਗਾਇਕ ਸੋਨੂੰ ਨਿਗਮ ਨੇ ਹਾਲ ਹੀ ’ਚ ਸੋਸ਼ਲ ਮੀਡੀਆ ’ਤੇ ਇਕ ਪਾਕਿਸਤਾਨੀ ਗੀਤ ਨੂੰ ਲੈ ਕੇ ਆਪਣਾ ਸਪੱਸ਼ਟੀਕਰਨ ਦਿੱਤਾ ਹੈ। ਇਕ ਪਾਕਿਸਤਾਨੀ ਗਾਇਕ ਨੇ ਉਸ ’ਤੇ ਸਾਹਿਤਕ ਚੋਰੀ ਦਾ ਦੋਸ਼ ਲਗਾਇਆ ਸੀ, ਜਿਸ ਤੋਂ ਬਾਅਦ ਇਹ ਮਾਮਲਾ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਿਆ ਸੀ। ਹੁਣ ਸੋਨੂੰ ਨੇ ਇਸ ਸਬੰਧੀ ਆਪਣਾ ਪੱਖ ਪੇਸ਼ ਕੀਤਾ ਹੈ।

ਇਹ ਸਾਰਾ ਮਾਮਲਾ ਉਦੋਂ ਸ਼ੁਰੂ ਹੋਇਆ, ਜਦੋਂ ਸੋਨੂੰ ਨਿਗਮ ਦਾ ਨਵਾਂ ਗੀਤ ‘ਸੁਨ ਜ਼ਰਾ’ ਰਿਲੀਜ਼ ਹੋਇਆ। ਜਦੋਂ ਇਹ ਗੀਤ ਇੰਟਰਨੈੱਟ ’ਤੇ ਚਰਚਾ ’ਚ ਆਉਣ ਲੱਗਾ ਤਾਂ ਪਾਕਿਸਤਾਨੀ ਗਾਇਕ ਉਮਰ ਨਦੀਮ ਨੇ ਇਸ ਦਾ ਨੋਟਿਸ ਲਿਆ। ਸੋਸ਼ਲ ਮੀਡੀਆ ’ਤੇ ਸੋਨੂੰ ਨੂੰ ਟੈਗ ਕਰਦਿਆਂ ਉਮਰ ਨੇ ਲਿਖਿਆ, ‘‘ਮੈਂ ਜ਼ਿੰਦਗੀ ਦੇ ਉਸ ਪੜਾਅ ’ਤੇ ਪਹੁੰਚ ਗਿਆ ਹਾਂ ਜਿਥੇ ਮੈਨੂੰ ਅਜਿਹੀਆਂ ਚੀਜ਼ਾਂ ਦੀ ਪਰਵਾਹ ਨਹੀਂ ਹੈ ਪਰ ਜੇ ਤੁਸੀਂ ਅਜਿਹਾ ਕੁਝ ਕਰ ਰਹੇ ਹੋ ਤਾਂ ਘੱਟੋ-ਘੱਟ ਅਸਲੀ ਟਰੈਕ ਨੂੰ ਕ੍ਰੈਡਿਟ ਦਿਓ। ਮੈਂ ਸੋਨੂੰ ਨਿਗਮ ਦਾ ਬਹੁਤ ਵੱਡਾ ਪ੍ਰਸ਼ੰਸਕ ਹਾਂ ਪਰ ਕਿਰਪਾ ਕਰਕੇ ਅਸਲੀ ਬਣੋ।’’

ਇਹ ਖ਼ਬਰ ਵੀ ਪੜ੍ਹੋ : ਪ੍ਰਸਿੱਧ ਟੀ. ਵੀ. ਅਦਾਕਾਰਾ ਨਾਲ ਹੋਈ ਕੁੱਟਮਾਰ, CID ਸਣੇ ਕਈ ਸ਼ੋਅਜ਼ ’ਚ ਕਰ ਚੁੱਕੀ ਹੈ ਕੰਮ (ਵੀਡੀਓ)

ਸੋਨੂੰ ਨੇ ਕਿਹਾ, ‘ਮੁਆਫ਼ ਕਰਨਾ ਮੈਂ ਤੁਹਾਡਾ...’
ਜਦੋਂ ਇਹ ਸਾਰਾ ਮਾਮਲਾ ਸੋਨੂੰ ਨਿਗਮ ਦੇ ਧਿਆਨ ’ਚ ਆਇਆ ਤਾਂ ਉਨ੍ਹਾਂ ਨੇ ਸੋਸ਼ਲ ਮੀਡੀਆ ’ਤੇ ਉਮਰ ਨਦੀਮ ਨੂੰ ਸਪੱਸ਼ਟੀਕਰਨ ਦਿੱਤਾ। ਸੋਨੂੰ ਨੇ ਲਿਖਿਆ, ‘‘ਮੇਰਾ ਇਸ ਸਭ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਦੁਬਈ ’ਚ ਮੇਰੇ ਗੁਆਂਢੀ ਕਮਾਰ ਆਰ. ਖ਼ਾਨ ਨੇ ਮੈਨੂੰ ਇਸ ਗੀਤ ਲਈ ਬੇਨਤੀ ਕੀਤੀ ਸੀ ਤੇ ਮੈਂ ਇਨਕਾਰ ਨਹੀਂ ਕਰ ਸਕਿਆ। ਜੇ ਮੈਂ ਉਮਰ ਦਾ ਸੰਸਕਰਣ ਸੁਣਿਆ ਹੁੰਦਾ ਤਾਂ ਮੈਂ ਇਸ ਨੂੰ ਕਦੇ ਨਾ ਗਾਇਆ ਹੁੰਦਾ। ਫਿਰ ਵੀ ਤੁਸੀਂ ਮੇਰੇ ਨਾਲੋਂ ਵਧੀਆ ਗਾਇਆ। ਮੁਆਫ਼ ਕਰਨਾ ਮੈਂ ਤੁਹਾਡਾ ਗੀਤ ਨਹੀਂ ਸੁਣਿਆ ਸੀ, ਹੁਣ ਸੁਣਿਆ। ਕਿੰਨਾ ਵਧੀਆ ਗੀਤ ਹੈ ਤੇ ਤੁਸੀਂ ਯਕੀਨੀ ਤੌਰ ’ਤੇ ਮੇਰੇ ਨਾਲੋਂ ਬਿਹਤਰ ਗਾਇਆ ਹੈ।’’

ਸੋਨੂੰ ਦੇ ਮੈਸੇਜ ਤੋਂ ਬਾਅਦ ਉਮਰ ਨੇ ਜਵਾਬ ਦਿੱਤਾ, ‘‘ਮੈਂ ਤੁਹਾਡੇ ਨਾਲ ਸਹਿਮਤ ਹਾਂ ਤੇ ਮੈਂ ਕਦੇ ਨਹੀਂ ਕਿਹਾ ਕਿ ਤੁਸੀਂ ਅਜਿਹਾ ਕੀਤਾ ਹੈ। ਮੈਂ ਤੁਹਾਡਾ ਬਹੁਤ ਵੱਡਾ ਪ੍ਰਸ਼ੰਸਕ ਹਾਂ। ਮੈਂ ਤੁਹਾਡੇ ਗੀਤ ਸੁਣ ਕੇ ਵੱਡਾ ਹੋਇਆ ਹਾਂ ਤੇ ਤੁਹਾਡੇ ਤੋਂ ਬਹੁਤ ਕੁਝ ਸਿੱਖਿਆ ਹੈ। ਜਿਥੋਂ ਤੱਕ ਇਸ ਡਰਾਮੇ ’ਚ ਸ਼ਾਮਲ ਅਸਲ ਕਿਰਦਾਰਾਂ ਦਾ ਸਵਾਲ ਹੈ, ਉਹ ਮੇਰੀ ਰਡਾਰ ’ਤੇ ਵੀ ਨਹੀਂ ਹਨ।’’ ਸੋਨੂੰ ਦੇ ਤਾਰੀਫ਼ ਨਾਲ ਭਰੇ ਸੰਦੇਸ਼ ਦੇ ਜਵਾਬ ’ਚ ਉਮਰ ਨੇ ਲਿਖਿਆ, ‘‘ਤੁਹਾਡੇ ਤੋਂ ਇਹ ਸੁਣਨਾ ਮੇਰੇ ਲਈ ਬਹੁਤ ਮਾਇਨੇ ਰੱਖਦਾ ਹੈ। ਤੁਹਾਡੇ ਜਿੰਨਾ ਬਹੁਮੁਖੀ ਗਾਇਕ ਦੁਨੀਆ ’ਚ ਸ਼ਾਇਦ ਹੀ ਕੋਈ ਹੋਰ ਹੋਵੇ।’’

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News