ਲਾਈਵ ਦੌਰਾਨ ਭੜਕੀ ਸੋਨੀਆ ਮਾਨ, ਦੇਖੋ ਕਿਸ ਸਰਕਾਰ ’ਤੇ ਲਾਏ ਧਰਮ ਦੇ ਨਾਂ ’ਤੇ ਦੰਗੇ ਕਰਵਾਉਣ ਦੇ ਇਲਜ਼ਾਮ

Wednesday, Mar 31, 2021 - 05:35 PM (IST)

ਲਾਈਵ ਦੌਰਾਨ ਭੜਕੀ ਸੋਨੀਆ ਮਾਨ, ਦੇਖੋ ਕਿਸ ਸਰਕਾਰ ’ਤੇ ਲਾਏ ਧਰਮ ਦੇ ਨਾਂ ’ਤੇ ਦੰਗੇ ਕਰਵਾਉਣ ਦੇ ਇਲਜ਼ਾਮ

ਚੰਡੀਗੜ੍ਹ (ਬਿਊਰੋ)– ਪੰਜਾਬੀ ਮਾਡਲ ਤੇ ਅਦਾਕਾਰਾ ਸੋਨੀਆ ਮਾਨ ਨੇ ਹਾਲ ਹੀ ’ਚ ਇਕ ਲਾਈਵ ਵੀਡੀਓ ਸਾਂਝੀ ਕੀਤੀ ਹੈ। ਇਸ ਲਾਈਵ ਵੀਡੀਓ ’ਚ ਸੋਨੀਆ ਮਾਨ ਬੀ. ਜੇ. ਪੀ. ਬਾਰੇ ਗੱਲਬਾਤ ਕਰ ਰਹੀ ਹੈ। ਅਸਲ ’ਚ ਕੁਝ ਦਿਨ ਪਹਿਲਾਂ ਬੀ. ਜੇ. ਪੀ. ਲੀਡਰ ਦੀ ਕਿਸਾਨ ਅੰਦੋਲਨ ਦੌਰਾਨ ਹੋਈ ਕੁੱਟਮਾਰ ਤੋਂ ਬਾਅਦ ਇਹ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ ਕਿ ਹਿੰਦੂਆਂ ਨਾਲ ਪੰਜਾਬ ’ਚ ਧੱਕਾ ਹੁੰਦਾ ਹੈ। ਇਸ ’ਤੇ ਸੋਨੀਆ ਮਾਨ ਨੇ ਲਾਈਵ ਹੋ ਕੇ ਗੱਲਬਾਤ ਕੀਤੀ ਹੈ।

ਸੋਨੀਆ ਮਾਨ ਨੇ ਕਿਹਾ ਕਿ ਬੀ. ਜੇ. ਪੀ. ਨੇ ਹਮੇਸ਼ਾ ਲੋਕਾਂ ਨੂੰ ਤੋੜਨ ਦੀ ਗੱਲ ਕੀਤੀ ਹੈ। ਭਾਵੇਂ ਉਨ੍ਹਾਂ ਨੇ ਗੁਜਰਾਤ ’ਚ ਦੰਗੇ ਕਰਵਾਏ ਹੋਣ, ਭਾਵੇਂ ਉਨ੍ਹਾਂ ਨੇ ਜਾਟ ਅੰਦੋਲਨ ਕਰਵਾਇਆ ਹੋਵੇ। ਸੋਨੀਆ ਮਾਨ ਨੇ ਅੱਗੇ ਕਿਹਾ ਕਿ ਧਰਮ ਦੇ ਨਾਂ ’ਤੇ ਬੀ. ਜੇ. ਪੀ. ਨੇ ਦੰਗੇ ਕਰਵਾਏ ਹਨ ਪਰ ਸਾਨੂੰ ਇਕੱਠਿਆਂ ਰਹਿਣ ਦੀ ਲੋੜ ਹੈ ਤੇ ਧਰਮ ਦੇ ਨਾਂ ’ਤੇ ਆਪਸ ’ਚ ਲੜਨਾ ਨਹੀਂ ਚਾਹੀਦਾ।

ਸੋਨੀਆ ਮਾਨ ਨੇ ਬੀ. ਜੇ. ਪੀ. ਲੀਡਰ ਦੀ ਹੋਈ ਕੁੱਟਮਾਰ ’ਤੇ ਲਾਈਵ ਦੌਰਾਨ ਆਖਿਆ ਕਿ ਜੇਕਰ ਉਕਤ ਬੀ. ਜੇ. ਪੀ. ਲੀਡਰ ਹਿੰਦੂ ਨਾ ਹੋ ਕੇ ਬੀ. ਜੇ. ਪੀ. ਦਾ ਕੋਈ ਸਿੱਖ ਲੀਡਰ ਵੀ ਹੁੰਦਾ ਤਾਂ ਵੀ ਉਸ ਨਾਲ ਇਹੀ ਸਲੂਕ ਹੋਣਾ ਸੀ ਕਿਉਂਕਿ ਕਿਸਾਨਾਂ ’ਚ ਇਸ ਸਰਕਾਰ ਖ਼ਿਲਾਫ਼ ਗੁੱਸਾ ਬਹੁਤ ਵੱਧ ਗਿਆ ਹੈ।

ਕਿਸਾਨ 4 ਮਹੀਨਿਆਂ ਤੋਂ ਆਪਣੀਆਂ ਮੰਗਾਂ ਨੂੰ ਮੰਨਵਾਉਣ ਲਈ ਅੰਦੋਲਨ ਕਰ ਰਹੇ ਹਨ ਪਰ ਉਕਤ ਸਰਕਾਰ ਦੇ ਸਿਰ ’ਤੇ ਜੂੰ ਤਕ ਨਹੀਂ ਸਰਕ ਰਹੀ। ਕਿਸਾਨ ਸਿਰਫ ਆਪਣੇ ਲਈ ਨਹੀਂ ਲੜ ਰਹੇ, ਉਹ ਮਜ਼ਦੂਰਾਂ ਤੇ ਆਮ ਲੋਕਾਂ ਲਈ ਵੀ ਲੜ ਰਹੇ ਹਨ। ਕਿਸਾਨ ਆਪਣਾ ਢਿੱਡ ਭਰਨ ਲਈ ਖੇਤੀ ਕਰ ਸਕਦੇ ਹਨ ਪਰ ਕੀ ਆਮ ਆਦਮੀ ਜਾਂ ਮਜ਼ਦੂਰ ਆਪਣੇ ਲਈ ਖੇਤੀ ਕਰ ਸਕਦਾ ਹੈ?

ਨੋਟ– ਸੋਨੀਆ ਮਾਨ ਦੇ ਇਸ ਬਿਆਨ ’ਤੇ ਤੁਹਾਡੀ ਕੀ ਪ੍ਰਤੀਕਿਰਿਆ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News