‘ਕੇਸਰੀਆ’ ਤੇ ‘ਦੇਵਾ ਦੇਵਾ’ ਤੋਂ ਬਾਅਦ, ਤੀਸਰਾ ਗੀਤ ‘ਡਾਂਸ ਕਾ ਭੂਤ’, ਬ੍ਰਹਮਾਸਤਰ ਦੀ ਸੈਲੀਬ੍ਰੇਸ਼ਨ

Friday, Aug 26, 2022 - 01:23 PM (IST)

‘ਕੇਸਰੀਆ’ ਤੇ ‘ਦੇਵਾ ਦੇਵਾ’ ਤੋਂ ਬਾਅਦ, ਤੀਸਰਾ ਗੀਤ ‘ਡਾਂਸ ਕਾ ਭੂਤ’, ਬ੍ਰਹਮਾਸਤਰ ਦੀ ਸੈਲੀਬ੍ਰੇਸ਼ਨ

ਬਾਲੀਵੁੱਡ ਡੈਸਕ- ਲਗਾਤਾਰ ਦੋ ਬਲਾਕਬਸਟਰ ਹਿੱਟ ਗੀਤਾਂ ਤੋਂ ਬਾਅਦ, ‘ਡਾਂਸ ਕਾ ਭੂਤ’ ਮੈਗਨਮ ਓਪਸ ਦੀ ਬ੍ਰਹਮਾਸਤਰ ਪਾਰਟ ਵਨ : ਸ਼ਿਵਾ ਦਾ ਨਵਾਂ ਟਰੈਕ ਹੈ। ਰਣਬੀਰ ਕਪੂਰ ਨੂੰ ਡੀ.ਜੇ. ਸ਼ਿਵਾ ਦੇ ਰੂਪ ’ਚ ਪੇਸ਼ ਕਰਦੇ ਹੋਏ ਅਤੇ ਗਣੇਸ਼ ਆਚਾਰੀਆ ਦੁਆਰਾ ਕੋਰੀਓਗ੍ਰਾਫ਼ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਮਹਿੰਗੀਆਂ ਕਾਰਾਂ ਦੀ ਸ਼ੌਕੀਨ ਨੀਰੂ ਬਾਜਵਾ ਫ਼ਿਲਮ ਲਈ ਲੈਂਦੀ ਹੈ ਮੋਟੀ ਫੀਸ, ਆਮਿਤ ਸਾਧ ਨਾਲ ਵੀ ਜੁੜਿਆ ਸੀ ਨਾਂ

ਵੀਡੀਓ ’ਚ ਰਣਬੀਰ ਦੀਆਂ ਸ਼ਾਨਦਾਰ ਡਾਂਸ ਮੂਵਜ਼ ਤੇ ਉਤਸ਼ਾਹੀ, ਰੰਗੀਨ ਮਾਹੌਲ ਦਾ ਸੰਪੂਰਨ ਸੁਮੇਲ ਹੈ, ਜੋ ਸੰਗੀਤ ’ਚ ਗੁਆਚ ਜਾਣ ਦੀ ਗਾਰੰਟੀ ਦਿੰਦਾ ਹੈ। ਪ੍ਰੀਤਮ ਦੁਆਰਾ ਰਚਿਤ ਸੰਗੀਤ, ਅਮਿਤਾਭ ਭੱਟਾਚਾਰੀਆ ਦੁਆਰਾ ਗੀਤ ਤੇ ਅਰਿਜੀਤ ਦੇ ਗਾਇਨ ਨਾਲ ‘ਬ੍ਰਹਮਾਸਤਰ’ ਦਾ ਜਸ਼ਨ ਗੀਤ ‘ਡਾਂਸ ਕਾ ਭੂਤ’ ਰਣਬੀਰ ਦੇ ਪ੍ਰਸ਼ੰਸਕਾਂ ਲਈ ਇਕ ਟ੍ਰੀਟ ਬਣਨ ਲਈ ਤਿਆਰ ਹੈ।

 

ਇਹ ਵੀ ਪੜ੍ਹੋ : ਸਾੜ੍ਹੀ ਲੁੱਕ ’ਚ ਮੌਨੀ ਦਾ ਸ਼ਾਨਦਾਰ ਫ਼ੋਟੋਸ਼ੂਟ, ਮਾਂਗ ਟਿੱਕੇ ਨੇ ਲਗਾਏ ਚਾਰ-ਚੰਨ

ਤੁਹਾਨੂੰ ਦੱਸ ਦੇਈਏ ਕਿ ਆਲੀਆ ਦੀ ਇਹ ਫ਼ਿਲਮ ‘ਬ੍ਰਹਮਾਸਤਰ’ 9 ਸਤੰਬਰ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਣ ਜਾ ਰਹੀ ਹੈ। ਪ੍ਰਸ਼ੰਸਕ ਇਸ  ਫ਼ਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।


author

Shivani Bassan

Content Editor

Related News