ਸੋਨਮ ਕਪੂਰ ਨੇ ਦਿਖਾਇਆ ਖੂਬਸੂਰਤੀ ਦਾ ਜਾਦੂ, ਇੰਟਰਨੈੱਟ ’ਤੇ ਛਾਈਆਂ ਦੀਵਾਲੀ ਲੁੱਕ ਦੀਆਂ ਤਸਵੀਰਾਂ

Monday, Oct 24, 2022 - 11:07 AM (IST)

ਸੋਨਮ ਕਪੂਰ ਨੇ ਦਿਖਾਇਆ ਖੂਬਸੂਰਤੀ ਦਾ ਜਾਦੂ, ਇੰਟਰਨੈੱਟ ’ਤੇ ਛਾਈਆਂ ਦੀਵਾਲੀ ਲੁੱਕ ਦੀਆਂ ਤਸਵੀਰਾਂ

ਮੁੰਬਈ- ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਇਨ੍ਹੀਂ ਦਿਨੀਂ ਮਾਂ ਬਣਨ ਦਾ ਆਨੰਦ ਮਾਣ ਰਹੀ ਹੈ। ਆਪਣੇ ਪੁੱਤਰ ਨਾਲ ਪਿਆਰ ਭਰੇ ਪਲ ਬਿਤਾ ਰਹੀ ਸੋਨਮ ਸੋਸ਼ਲ ਮੀਡੀਆ ’ਤੇ ਵੀ ਕਾਫ਼ੀ ਐਕਟਿਵ ਰਹਿੰਦੀ ਹੈ। ਉਹ ਆਪਣੀ ਜ਼ਿੰਦਗੀ ਦੀ ਹਰ ਅਪਡੇਟ ਪ੍ਰਸ਼ੰਸਕਾਂ ਨਾਲ ਸਾਂਝੀ ਕਰਦੀ ਰਹਿੰਦੀ ਹੈ।

PunjabKesari

ਇਹ ਵੀ ਪੜ੍ਹੋ : ਦੀਵਾਲੀ ਪਾਰਟੀ ’ਚ ਸ਼ਹਿਨਾਜ਼ ਗਿੱਲ ਦਾ ਵੱਖਰਾ ਅੰਦਾਜ਼, ਬੇਜ ਰੰਗ ਦੇ ਲਹਿੰਗੇ ’ਚ ਦਿਖਾਏ ਜਲਵੇ

ਹਾਲ ਹੀ 'ਚ ਸੋਨਮ ਨੇ ਆਪਣੇ ਇੰਸਟਾ ਅਕਾਊਂਟ ’ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਸ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਹੈ। ਲੁੱਕ ਦੀ ਗੱਲ ਕਰੀਏ ਤਾਂ ਸੋਨਮ ਬਲੈਕ ਕਲਰ ਦੀ ਕਫ਼ਤਾਨ ਡਰੈੱਸ 'ਚ ਸਟਾਈਲਿਸ਼ ਲੱਗ ਰਹੀ ਹੈ।

PunjabKesari

ਅਦਾਕਾਰਾ ਦਾ ਮਿਨਿਮਲ ਮੇਕਅੱਪ, ਕਜਰਾਰੇ ਨੈਨ ਸੋਨਮ ਦੀ ਲੁੱਕ ਨੂੰ ਪਰਫ਼ੈਕਟ ਬਣਾ ਰਹੇ ਹਨ। ਸੋਨਮ ਨੇ ਮਾਂਗ ਟਿੱਕਾ, ਹੈਵੀ ਝੁਮਕਿਆਂ ਨਾਲ ਆਪਣੀ ਲੁੱਕ ਨੂੰ ਪੂਰਾ ਕੀਤਾ।

PunjabKesari

ਇਹ ਵੀ ਪੜ੍ਹੋ : ਕਪਿਲ ਸ਼ਰਮਾ ਨੇ ਪਤਨੀ ਨੂੰ KISS ਕਰਕੇ ਲੁੱਟਿਆ ਪਿਆਰ, ਦੀਵਾਲੀ ਪਾਰਟੀ ’ਚ ਦੋਵੇਂ ਰਵਾਇਤੀ ਲੁੱਕ ’ਚ ਆਏ ਨਜ਼ਰ

ਸੋਨਮ ਦਾ ਇਹ ਰਵਾਇਤੀ ਲੁੱਕ ਉਸ ਦੀ ਖੂਬਸੂਰਤੀ ਨੂੰ ਹੋਰ ਵੀ ਵਧਾ ਰਿਹਾ ਹੈ। ਅਦਾਕਾਰਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਪ੍ਰਸ਼ੰਸਕ ਕਾਫ਼ੀ ਪਸੰਦ ਕਰ ਰਹੇ ਹਨ।

PunjabKesari

ਇਸ ਤੋਂ ਪਹਿਲਾਂ ਅਦਾਕਾਰਾ ਨੇ ਆਪਣੀ ਵਰਕਆਊਟ ਵੀਡੀਓ ਵੀ ਸਾਂਝੀ ਕੀਤੀ ਸੀ । ਜਿਸ ’ਚ ਸੋਨਮ ਨੇ ਦੱਸਿਆ ਕਿ ਉਸ ਨੇ ਡਿਲੀਵਰੀ ਦੇ 60 ਦਿਨਾਂ ਬਾਅਦ ਵਰਕਆਊਟ ਕਰਨਾ ਸ਼ੁਰੂ ਕਰ ਦਿੱਤਾ ਹੈ।

PunjabKesari


author

Shivani Bassan

Content Editor

Related News