ਸੋਨਮ ਕਪੂਰ ਦੇ ਘਰ ਆਇਆ ਨੰਨ੍ਹਾ ਮਹਿਮਾਨ, ਦਿੱਤਾ ਪੁੱਤਰ ਨੂੰ ਜਨਮ

Saturday, Aug 20, 2022 - 04:45 PM (IST)

ਸੋਨਮ ਕਪੂਰ ਦੇ ਘਰ ਆਇਆ ਨੰਨ੍ਹਾ ਮਹਿਮਾਨ, ਦਿੱਤਾ ਪੁੱਤਰ ਨੂੰ ਜਨਮ

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਗਰਭਵਤੀ ਹੋਣ ਤੋਂ ਬਾਅਦ ਕਾਫੀ ਸੁਰਖ਼ੀਆਂ ’ਚ ਹੈ। ਆਏ ਦਿਨ ਉਹ ਬੇਬੀ ਬੰਪ ਦਿਖਾਉਂਦਿਆਂ ਤਸਵੀਰਾਂ ਤੇ ਵੀਡੀਓਜ਼ ਸਾਂਝੀਆਂ ਕਰ ਰਹੀ ਹੈ। ਹੁਣ ਖ਼ਬਰ ਆਈ ਹੈ ਕਿ ਸੋਨਮ ਕਪੂਰ ਦੇ ਘਰ ਨੰਨ੍ਹਾ ਮਹਿਮਾਨ ਆ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ : ਰਣਬੀਰ ਕਪੂਰ ਨੇ ਪਤਨੀ ਆਲੀਆ ਭੱਟ ਦੇ ਵਧੇ ਭਾਰ ਦਾ ਉਡਾਇਆ ਮਜ਼ਾਕ, ਲੋਕਾਂ ਨੇ ਕੀਤਾ ਟਰੋਲ

ਇਸ ਗੱਲ ਦੀ ਜਾਣਕਾਰੀ ਖ਼ੁਦ ਸੋਨਮ ਕਪੂਰ ਨੇ ਇੰਸਟਾਗ੍ਰਾਮ ’ਤੇ ਪੋਸਟ ਸਾਂਝੀ ਕਰਕੇ ਦਿੱਤੀ ਹੈ। ਪੋਸਟ ’ਚ ਸੋਨਮ ਲਿਖਦੀ ਹੈ, ‘‘ਅੱਜ ਯਾਨੀ 20.08.2022 ਨੂੰ ਅਸੀਂ ਖੁੱਲ੍ਹੇ ਦਿਲ ਨਾਲ ਆਪਣੇ ਖ਼ੂਬਸੂਰਤ ਪੁੱਤਰ ਦਾ ਸੁਆਗਤ ਕਰਦੇ ਹਾਂ। ਡਾਕਟਰਾਂ, ਨਰਸਾਂ, ਦੋਸਤਾਂ ਤੇ ਪਰਿਵਾਰਕ ਮੈਂਬਰਾਂ ਦਾ ਧੰਨਵਾਦ, ਜਿਨ੍ਹਾਂ ਨੇ ਇਸ ਸਫਰ ਦੌਰਾਨ ਸਾਡਾ ਸਾਥ ਦਿੱਤਾ।’’

ਸੋਨਮ ਨੇ ਅੱਗੇ ਲਿਖਿਆ, ‘‘ਇਹ ਅਜੇ ਸਿਰਫ ਸ਼ੁਰੂਆਤ ਹੈ ਪਰ ਅਸੀਂ ਜਾਣਦੇ ਹਾਂ ਕਿ ਸਾਡੀ ਜ਼ਿੰਦਗੀ ਹਮੇਸ਼ਾ ਲਈ ਬਦਲ ਗਈ ਹੈ। ਸੋਨਮ ਤੇ ਆਨੰਦ।’’

PunjabKesari

ਦੱਸ ਦੇਈਏ ਕਿ ਸੋਨਮ ਦੀ ਇਸ ਪੋਸਟ ’ਤੇ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗ ਗਿਆ ਹੈ। ਹਰ ਕੋਈ ਇਸ ਖ਼ੁਸ਼ਖ਼ਬਰੀ ਨੂੰ ਸੁਣ ਕੇ ਸੋਨਮ ਦੀ ਇਸ ਪੋਸਟ ’ਤੇ ਕੁਮੈਂਟ ਕਰ ਰਿਹਾ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News