ਕਿਸੇ ਸ਼ਾਹੀ ਮਹਿਲ ਤੋਂ ਘੱਟ ਨਹੀਂ ਹੈ ਸੋਨਮ ਕਪੂਰ ਤੇ ਆਨੰਦ ਆਹੂਜਾ ਦਾ ਲਗਜ਼ਰੀ ਬੰਗਲਾ, ਵੇਖੋ ਤਸਵੀਰਾਂ

Tuesday, May 11, 2021 - 04:12 PM (IST)

ਕਿਸੇ ਸ਼ਾਹੀ ਮਹਿਲ ਤੋਂ ਘੱਟ ਨਹੀਂ ਹੈ ਸੋਨਮ ਕਪੂਰ ਤੇ ਆਨੰਦ ਆਹੂਜਾ ਦਾ ਲਗਜ਼ਰੀ ਬੰਗਲਾ, ਵੇਖੋ ਤਸਵੀਰਾਂ

ਮੁੰਬਈ (ਬਿਊਰੋ) : ਬਾਲੀਵੁੱਡ ਦੀਆਂ ਮਸ਼ਹੂਰ ਜੋੜਿਆਂ 'ਚੋਂ ਸੋਨਮ ਕਪੂਰ ਆਹੂਜਾ ਅਤੇ ਆਨੰਦ ਆਹੂਜਾ ਦੀ ਜੋੜੀ ਇਕ ਹੈ। ਦੋਵਾਂ ਦੀ ਫੈਨ ਫਾਲੋਇੰਗ ਕਾਫ਼ੀ ਜ਼ਿਆਦਾ ਹੈ। ਸੋਨਮ ਕਪੂਰ ਤਿੰਨ ਸਾਲ ਪਹਿਲਾਂ 8 ਮਈ 2018 ਨੂੰ ਆਪਣੇ ਪ੍ਰੇਮੀ ਆਨੰਦ ਆਹੂਜਾ ਨਾਲ ਵਿਆਹ ਦੇ ਬੰਧਨ 'ਚ ਬੱਝੀ ਸੀ। ਸੋਨਮ ਦਾ ਵਿਆਹ ਸਾਲ 2018 ਦਾ ਸਭ ਤੋਂ ਸ਼ਾਨਦਾਰ ਅਤੇ ਚਰਚਿਤ ਵਿਆਹ ਸੀ। ਸੋਨਮ ਦਾ ਵਿਆਹ ਸਿੱਖ ਰੀਤੀ-ਰਿਵਾਜਾਂ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਇਕ ਸ਼ਾਨਦਾਰ ਰਿਸੈਪਸ਼ਨ ਪਾਰਟੀ ਰੱਖੀ ਗਈ ਸੀ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋਈਆਂ ਸਨ।

PunjabKesari
ਦਿਲਚਸਪ ਗੱਲ ਇਹ ਹੈ ਕਿ ਵਿਆਹ ਤੋਂ ਬਾਅਦ ਸੋਨਮ ਅਤੇ ਆਨੰਦ ਲੰਡਨ-ਦਿੱਲੀ ਤੋਂ ਮੁੰਬਈ ਦੀ ਯਾਤਰਾ ਅਕਸਰ ਹੀ ਕਰਦੇ ਰਹਿੰਦੇ ਹਨ। ਉਹ ਆਪਣੇ ਸੋਸ਼ਲ ਮੀਡੀਆ 'ਤੇ ਹਰ ਜਗ੍ਹਾ ਦੀਆਂ ਤਸਵੀਰਾਂ ਸ਼ੇਅਰ ਕਰਦੇ ਹਨ।

PunjabKesari

ਆਲੀਸ਼ਾਨ ਮਹਿਲ ਵਰਗਾ ਹੈ ਸੋਨਮ-ਆਨੰਦ ਦਾ ਬੰਗਲਾ
ਸੋਨਮ ਕਪੂਰ ਅਤੇ ਆਨੰਦ ਆਹੂਜਾ ਦਾ ਰਹਿਣ ਵਾਲਾ ਕਮਰਾ ਬਹੁਤ ਵੱਡਾ ਅਤੇ ਬਹੁਤ ਖੂਬਸੂਰਤ ਹੈ, ਜਿਸ 'ਚ ਪੂਰਾ ਪਰਿਵਾਰ ਇਕੱਠੇ ਬੈਠ ਕੇ ਅਨੰਦ ਲੈ ਸਕਦਾ ਹੈ। ਇਸ ਕਮਰੇ ਦਾ ਅੰਦਰੂਨੀ ਹਿੱਸਾ ਵੀ ਬਹੁਤ ਆਲੀਸ਼ਾਨ ਹੈ। ਇਸ ਤੋਂ ਇਲਾਵਾ ਸੋਨਮ ਤੇ ਆਨੰਦ  ਦਾ ਦਿੱਲੀ ਵਾਲਾ ਬੰਗਲਾ ਵੀ ਕਾਫ਼ੀ ਸ਼ਾਨਦਾਰ ਹੈ। ਜਦੋਂ ਵੀ ਉਹ ਲੰਡਨ ਤੋਂ ਆਉਂਦੇ ਹਨ ਤਾਂ ਉਹ ਦਿੱਲੀ ਵਾਲੇ ਬੰਗਲੇ 'ਚ ਜ਼ਿਆਦਾਤਰ ਰੁਕਦੇ ਹਨ। ਅੱਜ ਅਸੀਂ ਤੁਹਾਨੂੰ ਇਸ ਖ਼ਬਰ ਰਾਹੀਂ ਉਨ੍ਹਾਂ ਦੇ ਇਸ ਆਲੀਸ਼ਾਨ ਬੰਗਲੇ ਦੀਆਂ ਤਸਵੀਰਾਂ ਦਿਖਾਉਣ ਜਾ ਰਹੇ ਹਾਂ, ਜੋ ਕਿ ਅੰਦਰੋਂ ਕਾਫ਼ੀ ਸ਼ਾਨਦਾਰ ਹੈ।

PunjabKesari

3 ਸਾਲ ਇਕ-ਦੂਜੇ ਨੂੰ ਕੀਤਾ ਡੇਟ
ਸੋਨਮ ਕਪੂਰ ਅਤੇ ਆਨੰਦ ਆਹੂਜਾ ਨੇ ਵਿਆਹ ਤੋਂ ਪਹਿਲਾਂ ਕਈ ਸਾਲਾਂ ਤਕ ਇਕ-ਦੂਜੇ ਨੂੰ ਡੇਟ ਕੀਤਾ ਸੀ। ਦੋਵਾਂ ਦੀ ਲਵ ਸਟੋਰੀ ਕਾਫ਼ੀ ਦਿਲਚਸਪ ਹੈ। ਸੋਨਮ ਅਤੇ ਆਨੰਦ ਦੀ ਪਹਿਲੀ ਮੁਲਾਕਾਤ ਫ਼ਿਲਮ 'ਪ੍ਰੇਮ ਰਤਨ ਧਨ ਪਾਓ' ਦੇ ਪ੍ਰਮੋਸ਼ਨ ਦੌਰਾਨ ਹੋਈ ਸੀ। ਇਸ ਬਾਰੇ ਸੋਨਮ ਨੇ ਖ਼ੁਦ ਆਪਣੇ ਇੰਸਟਾ ਲਾਈਵ 'ਤੇ ਦੱਸਿਆ ਸੀ। ਸੋਨਮ ਨੇ ਦੱਸਿਆ ਸੀ ਕਿ 'ਮੈਂ ਉਸ ਨੂੰ (ਆਨੰਦ) ਨੂੰ ਮਿਲੀ, ਜਦੋਂ ਮੈਂ 'ਪ੍ਰੇਮ ਰਤਨ ਧਨ ਪਾਓ' ਦੀ ਪ੍ਰਮੋਸ਼ਨ ਕਰ ਰਹੀ ਸੀ। ਮੇਰੀ ਦੋਸਤ ਮੈਨੂੰ ਉਸ ਦੇ ਬੈਸਟ ਫ੍ਰੈਂਡ ਨਾਲ ਮਿਲਵਾ ਰਹੀ ਸੀ। ਮੈਂ ਉਸ ਨਾਲ ਪੂਰੀ ਸ਼ਾਮ ਗੱਲ ਕਰਦੀ ਰਹੀ।'

PunjabKesari

ਸੋਨਮ ਕਪੂਰ ਦਾ ਦਿਲਚਸਪ ਖ਼ੁਲਾਸਾ
ਉਥੇ ਹੀ ਸੋਨਮ ਨੇ ਫਿਲਮਫੇਅਰ ਨਾਲ ਗੱਲਬਾਤ ਕਰਦਿਆਂ ਖ਼ੁਲਾਸਾ ਕੀਤਾ ਸੀ ਕਿ ਉਸ ਦੇ ਦੋਸਤ ਆਨੰਦ ਦੇ ਇਕ ਦੋਸਤ ਨਾਲ ਮੇਰਾ ਰਿਸ਼ਤਾ ਕਰਵਾਉਣ ਦੇ ਚੱਕਰ 'ਚ ਸਨ। ਆਨੰਦ ਦੇ ਬੈਸਟ ਫ੍ਰੈਂਡ ਵੀ ਸੋਨਮ ਦੀ ਤਰ੍ਹਾਂ ਲੰਬੇ ਸਨ, ਪੜ੍ਹਨ ਦਾ ਸ਼ੌਂਕ ਸੀ ਅਤੇ ਹਿੰਦੀ ਫ਼ਿਲਮਾਂ ਦੇ ਸ਼ੌਕੀਨ ਸਨ। ਸੋਨਮ ਨੇ ਦੱਸਿਆ, ਉਨ੍ਹਾਂ ਨੂੰ ਦੇਖ ਸੋਨਮ ਨੂੰ ਆਪਣੇ ਭਰਾ ਹਰਸ਼ਵਰਧਨ ਦੀ ਯਾਦ ਆਉਂਦੀ ਸੀ। 

PunjabKesari

ਪਹਿਲੀ ਮੁਲਾਕਾਤ ਤੋਂ ਬਾਅਦ ਵਧੀਆਂ ਨਜ਼ਦੀਕੀਆਂ
ਉਥੇ ਹੀ ਸਾਲ 2014 'ਚ ਆਨੰਦ ਨਾਲ ਪਹਿਲੀ ਮੁਲਾਕਾਤ ਤੋਂ ਬਾਅਦ ਦੋਵਾਂ ਨੇ ਇਕ-ਦੂਸਰੇ ਨੂੰ ਫੇਸਬੁੱਕ 'ਤੇ ਐਡ ਕਰ ਲਿਆ। ਇਸ ਤੋਂ ਬਾਅਦ ਦੋਵੇਂ ਇਕ-ਦੂਸਰੇ ਨਾਲ ਖ਼ੂਬ ਗੱਲਾਂ ਕਰਨ ਲੱਗੇ ਅਤੇ ਦੇਖਦੇ ਹੀ ਦੇਖਦੇ ਇਨ੍ਹਾਂ ਦੀ ਦੋਸਤੀ ਗਹਿਰੀ ਹੁੰਦੀ ਚਲੀ ਗਈ ਅਤੇ ਇਹ ਦੋਸਤੀ ਕਦੋਂ ਪਿਆਰ 'ਚ ਬਦਲ ਗਈ ਪਤਾ ਹੀ ਨਹੀਂ ਲੱਗਾ। ਇਸ ਤੋਂ ਬਾਅਦ ਸਾਲ 2018 'ਚ ਦੋਵੇਂ ਪਰਿਵਾਰ ਦੀ ਰਜ਼ਾਮੰਦੀ ਨਾਲ ਵਿਆਹ ਦੇ ਬੰਧਨ 'ਚ ਬੱਝ ਗਏ।

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari


author

sunita

Content Editor

Related News