ਸੋਨਮ ਨੇ ਕੈਰੀ ਕੀਤੀ ਬੈਸਟ ਫ੍ਰੈਂਡ ਦੀ ਮੈਟਰਨਿਟੀ ਡਰੈੱਸ, ਬੇਬੀ ਬੰਪ ਫਲਾਂਟ ਕਰਦੇ ਹੋਏ ਸਾਂਝੀਆਂ ਕੀਤੀਆਂ (ਤਸਵੀਰਾਂ)

Thursday, Apr 28, 2022 - 04:07 PM (IST)

ਸੋਨਮ ਨੇ ਕੈਰੀ ਕੀਤੀ ਬੈਸਟ ਫ੍ਰੈਂਡ ਦੀ ਮੈਟਰਨਿਟੀ ਡਰੈੱਸ, ਬੇਬੀ ਬੰਪ ਫਲਾਂਟ ਕਰਦੇ ਹੋਏ ਸਾਂਝੀਆਂ ਕੀਤੀਆਂ (ਤਸਵੀਰਾਂ)

ਮੁੰਬਈ- ਵਿਆਹ ਦੇ 4 ਸਾਲਾਂ ਬਾਅਦ ਸੋਨਮ ਕਪੂਰ ਇਨੀਂ ਦਿਨੀਂ ਆਪਣੇ ਪ੍ਰੈਗਨੈਂਸੀ ਸਮੇਂ ਦਾ ਆਨੰਦ ਮਾਣ ਰਹੀ ਹੈ। ਉਹ ਜਲਦ ਹੀ ਪਤੀ ਆਨੰਦ ਆਹੂਜਾ ਦੇ ਬੱਚੇ ਨੂੰ ਜਨਮ ਦੇਵੇਗੀ। ਆਪਣੇ ਪਹਿਲੇ ਬੱਚੇ ਨੂੰ ਇਸ ਦੁਨੀਆ 'ਚ ਲਿਆਉਣ ਲਈ ਸੋਨਮ ਬਹੁਤ ਉਤਸ਼ਾਹਿਤ ਹੈ ਅਤੇ ਉਹ ਆਪਣੇ ਗਰਭਅਵਸਥਾ ਦੇ ਹਰ ਪਲ ਦਾ ਆਨੰਦ ਲੈ ਰਹੀ ਹੈ। ਹਾਲ ਹੀ 'ਚ ਪ੍ਰੈਗਨੈੱਟ ਸੋਨਮ ਨੇ ਆਪਣੀ ਬੈਸਟੀ ਵਲੋਂ ਮਿਲੀ ਡਰੈੱਸ ਪਾ ਕੇ ਇਕ ਵੀਡੀਓ ਸਾਂਝੀ ਕੀਤੀ, ਜਿਸ 'ਚ ਉਹ ਬਹੁਤ ਪਿਆਰੀ ਲੱਗ ਰਹੀ ਹੈ।

 PunjabKesari
ਸੋਨਮ ਕਪੂਰ ਨੂੰ ਇਹ ਡਰੈੱਸ ਸੈਲੀਬ੍ਰਿਟੀ ਫੈਸ਼ਨ ਡਿਜ਼ਾਈਨਰ ਮਸਾਬਾ ਗੁਪਤਾ ਵਲੋਂ ਕੀਤੀ ਗਈ ਹੈ। ਇਹ ਆਰੇਂਜ ਰੰਗ ਦਾ ਓਪਨ ਕਾਫਤਾਨੀ ਕੁੜਤਾ ਹੈ, ਜਿਸ ਨੂੰ ਉਨ੍ਹਾਂ ਨੇ ਵ੍ਹਾਈਟ ਪਲਾਜ਼ੋ ਦੇ ਨਾਲ ਡਰੈੱਸ ਅਪ ਕੀਤਾ ਹੈ। ਹੱਥ 'ਚ ਫੋਨ ਲੈ ਕੇ ਡਰੈੱਸ ਨੂੰ ਸਟਾਈਲ ਕਰਦੇ ਹੋਏ ਉਹ ਆਪਣਾ ਬੇਬੀ ਬੰਪ ਫਲਾਂਟ ਕਰਦੀ ਨਜ਼ਰ ਆ ਰਹੀ ਹੈ। 

PunjabKesari
ਇਸ ਦੌਰਾਨ ਉਨ੍ਹਾਂ ਦੇ ਚਿਹਰੇ 'ਤੇ ਪ੍ਰੈਗਨੈਂਸੀ ਚਮਕ ਦੇਖੀ ਜਾ ਸਕਦੀ ਹੈ। ਇਸ ਵੀਡੀਓ ਦੇ ਨਾਲ ਉਨ੍ਹਾਂ ਨੇ ਮਸਾਬਾ ਦਾ ਧੰਨਵਾਦ ਕਰਦੇ ਹੋਏ 'ਥੈਕਿਊ ਮਸਾਬਾ ਲਵ' ਲਿਖਿਆ ਹੈ। ਇਸ ਵੀਡੀਓ ਨੂੰ ਸੋਨਮ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਦੀ ਸਟੋਰੀ 'ਤੇ ਸਾਂਝਾ ਕੀਤਾ ਹੈ। 

PunjabKesari
ਦੱਸ ਦੇਈਏ ਕਿ ਸੋਨਮ ਕਪੂਰ ਅਤੇ ਨੀਨਾ ਗੁਪਤਾ ਦੀ ਧੀ ਮਸਾਬਾ ਗੁਪਤਾ ਦੋਵੇਂ ਪੱਕੀਆਂ ਸਹੇਲੀਆਂ ਹਨ। ਦੋਵੇਂ ਹਮੇਸ਼ਾ ਇਕ ਦੂਜੇ ਲਈ ਪੋਸਟਾਂ ਵੀ ਸਾਂਝੀਆਂ ਕਰਦੀਆਂ ਨਜ਼ਰ ਆਉਂਦੀਆਂ ਹਨ। ਉਧਰ ਹੁਣ ਮਾਂ ਬਣਨ ਜਾ ਰਹੀ ਅਦਾਕਾਰਾ ਨੂੰ ਖੁਦ ਡਿਜ਼ਾਈਨ ਕੀਤੀ ਡਰੈੱਸ ਗਿਫਟ ਕਰਕੇ ਉਨ੍ਹਾਂ ਨੇ ਪਿਆਰ ਜ਼ਾਹਿਰ ਕੀਤਾ ਹੈ।

PunjabKesari


author

Aarti dhillon

Content Editor

Related News