ਸਿੱਧੂ ਮੂਸੇਵਾਲਾ ਨਾਲ ਸੋਨਮ ਬਾਜਵਾ ਦੀਆਂ ਤਸਵੀਰਾਂ ਵਾਇਰਲ, ਨਵੇਂ ਗੀਤ ਦੀ ਸ਼ੂਟਿੰਗ ਦੇ ਚਰਚੇ

Friday, Apr 23, 2021 - 05:00 PM (IST)

ਸਿੱਧੂ ਮੂਸੇਵਾਲਾ ਨਾਲ ਸੋਨਮ ਬਾਜਵਾ ਦੀਆਂ ਤਸਵੀਰਾਂ ਵਾਇਰਲ, ਨਵੇਂ ਗੀਤ ਦੀ ਸ਼ੂਟਿੰਗ ਦੇ ਚਰਚੇ

ਜਲੰਧਰ- ਪਾਲੀਵੁੱਡ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਨੇ ਪੰਜਾਬੀ ਇੰਡਸਟਰੀ ਨੂੰ ਬਹੁਤ ਹੀ ਹਿੱਟ ਗਾਣੇ ਦਿੱਤੇ ਹਨ ਜੋ ਪ੍ਰਸ਼ੰਸਕਾਂ ਵੱਲੋਂ ਖ਼ੂਬ ਪਸੰਦ ਕੀਤੇ ਜਾ ਰਹੇ ਹਨ। ਦੱਸ ਦੇਈਏ ਕਿ ਹੁਣ ਸਿੱਧੂ ਮੂਸੇਵਾਲਾ ਦੀ ਆਉਣ ਵਾਲੀ ਐਲਬਮ ਮੂਸੇਟੇਪ ਦੀ ਸ਼ੂਟਿੰਗ ਜ਼ੋਰਾਂ 'ਤੇ ਹੈ। ਇਸ ਸ਼ੂਟ ਦਾ ਪਹਿਲਾ ਸ਼ਡਿਊਲ ਦੁਬਈ ਵਿਚ ਹੋਇਆ ਸੀ। ਥੋੜ੍ਹੇ ਸਮੇਂ ਬਾਅਦ ਟੀਮ ਸ਼ੂਟਿੰਗ ਨੂੰ ਪੂਰਾ ਕਰਨ ਲਈ ਯੂਕੇ ਪਹੁੰਚੀ।

PunjabKesari ਇਸ ਐਲਬਮ ਦੀਆਂ ਵਾਈਰਲ ਹੋ ਰਹੀਆਂ ਤਾਜ਼ਾ ਫੋਟੋਆਂ ਤੋਂ ਪਤਾ ਚੱਲਦਾ ਹੈ ਕਿ ਪੰਜਾਬੀ ਅਦਾਕਾਰਾ ਸੋਨਮ ਬਾਜਵਾ ਵੀ ਯੂਕੇ ਪਹੁੰਚੀ ਹੈ ਜਿਸ ਤੋਂ ਬਾਅਦ ਅੰਦਾਜ਼ੇ ਲਗਾਏ ਜਾ ਰਹੇ ਹਨ ਕਿ ਉਹ ਸ਼ਾਇਦ ਮੂਸੇਟੇਪ ਵਿਚ ਗਾਣੇ 'ਬੂ ਕਾਲ' ਦੇ ਸੰਗੀਤ ਵੀਡੀਓ ਦੀ ਸ਼ੂਟਿੰਗ ਲਈ ਉਥੇ ਪਹੁੰਚੀ।

PunjabKesari
ਤੁਹਾਨੂੰ ਦੱਸ ਦੇਈਏ ਕਿ ਮਸ਼ਹੂਰ ਵੀਡੀਓ ਡਾਇਰੈਕਟਰ ਸੁਖ ਸੰਘੇੜਾ ਨੇ ਇਸ ਸਬੰਧੀ ਹਿੰਟ ਦਿੰਦੇ ਹੋਏ ਸੋਨਮ ਬਾਜਵਾ ਦੀ ਸਿੱਧੂ ਮੂਸੇਵਾਲਾ ਦੇ ਨਾਲ ਇਕ ਤਸਵੀਰ ਇੰਸਟਾਗ੍ਰਾਮ ਪੋਸਟ ਕੀਤੀ। ਇਹ ਜੋੜੀ ਇੱਕ ਹਿੱਟ ਜੋੜੀ ਹੈ ਦੋਵਾਂ ਨੇ ਇਸ ਤੋਂ ਪਹਿਲਾਂ ਵੀ ਇੱਕਠੇ ਕੰਮ ਕੀਤਾ ਹੈ ਅਤੇ ਪ੍ਰਸ਼ੰਸਕਾਂ ਨੇ ਇਨ੍ਹਾਂ ਨੂੰ ਖ਼ੂਬ ਪਸੰਦ ਕੀਤਾ ਸੀ। ਇਹ ਦੋਵੇਂ ਇਕੱਠੇ ਫ਼ਿਲਮ ਅੜਬ ਮੁਟਿਆਰਾਂ ਦੇ ਇਕ ਗੀਤ 'ਜੱਟੀ ਜਿਓਣੇ ਮੋੜ ਦੀ ਬੰਦੂਕ ਵਰਗੀ' ਵਿਚ ਨਜ਼ਰ ਆਏ ਸਨ।

PunjabKesari
ਜੇ ਅਫਵਾਹਾਂ ਸੱਚੀਆਂ ਹਨ ਤਾਂ ਇਸ ਦਾ ਮਤਲਬ ਹੈ ਕਿ ਸਿੱਧੂ ਵੀ ਚਾਹੁੰਦੇ ਹਨ ਕਿ ਉਨ੍ਹਾਂ ਦੀ ਐਲਬਮ ਜਲਦੀ ਤੋਂ ਜਲਦੀ ਪ੍ਰਸ਼ੰਸਕਾਂ ਦੇ ਸਾਹਮਣੇ ਆ ਜਾਵੇ। ਉਹ ਇਕ ਤੋਂ ਬਾਅਦ ਇਕ ਮਿਊਜ਼ਿਕ ਵੀਡੀਓ 'ਤੇ ਕੰਮ ਕਰ ਰਿਹਾ ਹੈ।

PunjabKesari

ਮੂਸੇਟੇਪ ਦੀ ਸ਼ੂਟਿੰਗ ਬਾਰੇ ਚੱਲ ਰਹੀਆਂ ਖ਼ਬਰਾਂ ਨੇ ਪ੍ਰਸ਼ੰਸਕਾਂ ਨੂੰ ਇਹ ਉਮੀਦ ਦਿੱਤੀ ਹੈ ਕਿ ਮੂਸੇਟੇਪ ਜਲਦੀ ਹੀ ਰਿਲੀਜ਼ ਹੋ ਜਾਵੇਗੀ ਤੇ ਇਸ ਦੇ ਨਾਲ ਹੀ ਸਿੱਧੂ ਵੀ ਆਪਣੇ ਪ੍ਰਸ਼ੰਸਕਾਂ ਦੇ ਉਤਸ਼ਾਹ ਨੂੰ ਵਧਾਉਣ ਲਈ ਰੋਜ਼ ਆਪਣੇ ਇੰਸਟਾ 'ਤੇ ਇਸ ਟੇਪ ਦੇ ਗਾਣਿਆਂ ਦੇ ਨਵੇਂ ਪੋਸਟਰ ਅਪਲੋਡ ਕਰਦੇ ਰਹਿੰਦੇ ਹਨ।

PunjabKesari


 


author

Aarti dhillon

Content Editor

Related News