ਸੋਨਾਲੀ ਫੋਗਾਟ ਦੀ ਧੀ ਨੇ PM ਮੋਦੀ ਨੂੰ ਲਿਖੀ ਚਿੱਠੀ, ਕਿਹਾ- ‘ਮੇਰੀ ਮਾਂ ਦੇ ਕਤਲ ਲਈ CBI ਜਾਂਚ ਕਰਵਾਈ ਜਾਵੇ’
Tuesday, Sep 06, 2022 - 12:31 PM (IST)
ਮੁੰਬਈ: ਟਿਕ-ਟੌਕ ਸਟਾਰ ਅਤੇ ‘ਬਿੱਗ ਬੌਸ’ ਫ਼ੇਮ ਸੋਨਾਲੀ ਫੋਗਾਟ ਦਾ ਅਗਸਤ ਮਹੀਨੇ ’ਚ ਦਿਹਾਂਤ ਹੋ ਗਿਆ ਸੀ। ਸ਼ੁਰੂਆਤ ’ਚ ਇਹ ਗੱਲ ਸਾਹਮਣੇ ਆਈ ਸੀ ਕਿ ਸੋਨਾਲੀ ਫੋਗਾਟ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਸੀ ਪਰ ਗੰਭੀਰ ਸੱਟ ਅਤੇ ਪਰਿਵਾਰ ਦੇ ਦਬਾਅ ਦੀ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਪੁਲਸ ਨੇ ਕਤਲ ਦਾ ਮਾਮਲਾ ਦਰਜ ਕਰ ਲਿਆ।
ਇਹ ਵੀ ਪੜ੍ਹੋ : 2 ਮਹੀਨੇ ’ਚ ਖ਼ਤਮ ਹੋਇਆ ਲਲਿਤ ਮੋਦੀ-ਸੁਸ਼ਮਿਤਾ ਸੇਨ ਦਾ ਰਿਸ਼ਤਾ! ਹੋ ਰਹੀਆਂ ਬ੍ਰੇਕਅੱਪ ਦੀਆਂ ਚਰਚਾਵਾਂ
ਸੋਨਾਲੀ ਫੋਗਾਟ ਕਤਲ ਕੇਸ ’ਚ ਹੁਣ ਤੱਕ 5 ਲੋਕਾਂ ਨੂੰ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ। ਜਿਨ੍ਹਾਂ ’ਚ ਸੋਨਾਲੀ ਦਾ ਪੀ.ਏ ਸੁਧੀਰ ਸਾਂਗਵਾਨ ਅਤੇ ਦੋਸਤ ਸੁਖਵਿੰਦਰ ਵੀ ਸ਼ਾਮਲ ਹੈ। ਇਸ ਦੇ ਨਾਲ ਹੀ ਸੋਨਾਲੀ ਫੋਗਾਟ ਦੇ ਕਤਲ ਦੀ ਚੱਲ ਰਹੀ ਜਾਂਚ ਤੋਂ ਉਸ ਦਾ ਪਰਿਵਾਰ ਅਤੇ ਧੀ ਯਸ਼ੋਧਰਾ ਖੁਸ਼ ਨਹੀਂ ਹਨ।
ਯਸ਼ੋਧਰਾ ਨੇ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਮਾਂ ਲਈ ਇਨਸਾਫ਼ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਆਪਣੀ ਮਾਂ ਦੇ ਕਤਲ ਦੀ ਸੀ.ਬੀ.ਆਈ ਜਾਂਚ ਦੀ ਮੰਗ ਕੀਤੀ ਹੈ ਅਤੇ ਪਰਿਵਾਰ ਨੇ ਯਸ਼ੋਧਰਾ ਲਈ ਪੁਲਸ ਸੁਰੱਖਿਆ ਦੀ ਮੰਗ ਕੀਤੀ ਹੈ। ਸੋਨਾਲੀ ਦੇ ਜਾਣ ਤੋਂ ਬਾਅਦ ਧੀ ਯਸ਼ੋਧਰਾ ਉਸ ਦੀ ਸਾਰੀ ਜਾਇਦਾਦ ਦੀ ਵਾਰਸ ਹੈ। ਅਜਿਹੇ ’ਚ ਪਰਿਵਾਰ ਦਾ ਕਹਿਣਾ ਹੈ ਕਿ ਯਸ਼ੋਧਰਾ ਦੀ ਜਾਨ ਨੂੰ ਖ਼ਤਰਾ ਹੈ।
ਇਹ ਵੀ ਪੜ੍ਹੋ : ਅਨਿਲ ਕਪੂਰ ਨੇ ਪਾਕਿਸਤਾਨ ’ਚ ਹੜ੍ਹਾਂ ਲਈ ਦਾਨ ਕੀਤੇ 5 ਕਰੋੜ ਰੁਪਏ!
ਯਸ਼ੋਧਰਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ’ਚ ਲਿਖਿਆ ਕਿ ‘ਮੈਂ ਸੋਨਾਲੀ ਫੋਗਾਟ ਦੀ ਧੀ ਯਸ਼ੋਧਰਾ ਫੋਗਾਟ ਸਰਕਾਰ ਨੂੰ ਇਸ ਮਾਮਲੇ ਦੀ ਜਾਂਚ ਗੋਆ ਪੁਲਸ ਤੋਂ ਸੀ.ਬੀ.ਆਈ ਨੂੰ ਸੌਂਪਣ ਦੀ ਅਪੀਲ ਕਰਦੀ ਹਾਂ।’
ਸੋਨਾਲੀ ਫੋਗਾਟ ਦਾ ਪਰਿਵਾਰ ਉਸ ਦੇ ਕਤਲ ਨੂੰ ਸੋਚੀ ਸਮਝੀ ਸਾਜ਼ਿਸ਼ ਦੱਸ ਰਿਹਾ ਹੈ। ਸ਼ੁਰੂਆਤ ’ਚ ਹੀ ਪੁਲਸ ਦੀ ਜਾਂਚ ’ਚ ਸਵਾਲ ਉੱਠ ਰਹੇ ਹਨ। ਸੁਧੀਰ ਸਾਂਗਵਾਨ ਅਤੇ ਸੁਖਵਿੰਦਰ ਸੋਨਾਲੀ ਫੋਗਾਟ ਦੇ ਕਤਲ ਕੇਸ ਦੇ ਮੁੱਖ ਮੁਲਜ਼ਮ ਹਨ। ਪੁਲਸ ਵੱਲੋਂ ਪੁੱਛਗਿੱਛ ਦੌਰਾਨ ਸੁਧੀਰ ਅਤੇ ਸੁਖਵਿੰਦਰ ਨੇ ਸੋਨਾਲੀ ਫੋਗਾਟ ਨੂੰ ਜ਼ਬਰਦਸਤੀ ਕੋਈ ਨਸ਼ੀਲਾ ਪਦਾਰਥ ਪਿਲਾਉਣ ਦੀ ਗੱਲ ਕਬੂਲੀ ਹੈ।