ਫਾਲਗੁਨੀ ਪਾਠਕ ਤੇ ਨੇਹਾ ਕੱਕੜ ਦੇ ਵਿਵਾਦ ’ਤੇ ਬੋਲੀ ਇਹ ਮਸ਼ਹੂਰ ਗਾਇਕਾ, ਕਿਹਾ– ‘ਰੀਮੇਕ ਨਾਲ ਬਰਬਾਦ ਹੋ ਰਹੇ ਗੀਤ’

Tuesday, Sep 27, 2022 - 10:17 AM (IST)

ਫਾਲਗੁਨੀ ਪਾਠਕ ਤੇ ਨੇਹਾ ਕੱਕੜ ਦੇ ਵਿਵਾਦ ’ਤੇ ਬੋਲੀ ਇਹ ਮਸ਼ਹੂਰ ਗਾਇਕਾ, ਕਿਹਾ– ‘ਰੀਮੇਕ ਨਾਲ ਬਰਬਾਦ ਹੋ ਰਹੇ ਗੀਤ’

ਮੁੰਬਈ (ਬਿਊਰੋ)– ਫਾਲਗੁਨੀ ਪਾਠਕ ਤੇ ਨੇਹਾ ਕੱਕੜ ’ਚ ਚੱਲ ਰਹੇ ਵਿਵਾਦ ਵਿਚਾਲੇ ਸੋਮਾ ਮੋਹਾਪਾਤਰਾ ਨੇ ਵੀ ਐਂਟਰੀ ਮਾਰ ਲਈ ਹੈ। ਸੋਨਾ ਨੇ ਕਿਹਾ ਕਿ ਮਿਊਜ਼ਿਕ ਲੇਬਲਜ਼ ਤੇ ਬਾਲੀਵੁੱਡ ਫ਼ਿਲਮ ਪ੍ਰੋਡਿਊਸਰ ਗੀਤਾਂ ਦੀ ਕ੍ਰਿਏਟੀਵਿਟੀ ਦਾ ਕਤਲ ਕਰ ਰਹੇ ਹਨ। ਗਾਇਕਾਂ ਦੀ ਦੁਨੀਆ ’ਚ ਸਨਸਨੀ ਮਚੀ ਹੋਈ ਹੈ। ਉਂਝ ਤਾਂ ਅਕਸਰ ਹੀ ਕਿਸੇ ਗੀਤ ਦੇ ਰੀਮੇਕ ’ਤੇ ਕਿਤੇ ਨਾ ਕਿਤੇ ਇਤਰਾਜ਼ ਜਤਾਇਆ ਜਾਂਦਾ ਹੈ ਪਰ ਇਸ ਵਾਰ ਇਹ ਵਿਵਾਦ ਥੋੜ੍ਹਾ ਜ਼ਿਆਦਾ ਹੀ ਲੰਮਾ ਚੱਲ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ : ਹੁਣ ਸੁਪਰੀਮ ਕੋਰਟ ਤੋਂ ਵੀ ਸ਼ਾਹਰੁਖ ਖ਼ਾਨ ਨੂੰ ਮਿਲੀ ਵੱਡੀ ਰਾਹਤ, ਹੱਕ 'ਚ ਆਇਆ ਫ਼ੈਸਲਾ

ਨੇਹਾ ਕੱਕੜ ਨੇ ਜਦੋਂ ਤੋਂ ‘ਮੈਨੇ ਪਾਇਲ ਹੈ ਛਨਕਾਈ’ ਗੀਤ ਦਾ ਰੀਮੇਕ ‘ਓ ਸਜਨਾ’ ਨੂੰ ਰਿਲੀਜ਼ ਕੀਤਾ ਹੈ, ਉਦੋਂ ਤੋਂ ਹੀ ਉਸ ਦੇ ਖ਼ਿਲਾਫ਼ ਜਿਵੇਂ ਇਕ ਮੁਹਿੰਮ ਛਿੜ ਗਈ ਹੈ। ਨੇਹਾ ਨੂੰ ਫਾਲਗੁਨੀ ਤੋਂ ਲੈ ਕੇ ਸੋਸ਼ਲ ਮੀਡੀਆ ਦੇ ਲੋਕਾਂ ਤਕ ਤੋਂ ਖਰੀਆਂ-ਖਰੀਆਂ ਸੁਣਨ ਨੂੰ ਮਿਲ ਰਹੀਆਂ ਹਨ। ਨੇਹਾ ਗੀਤ ਤੋਂ ਘੱਟ ਪਰ ਟਰੋਲ ਨੂੰ ਲੈ ਕੇ ਜ਼ਿਆਦਾ ਟਰੈਂਡ ਕਰ ਰਹੀ ਹੈ। 90 ਦੇ ਦਹਾਕੇ ਦੇ ਇਸ ਹਿੱਟ ਗੀਤ ਦੇ ਰੀਮੇਕ ਨੂੰ ਲੈ ਕੇ ਉਸ ਨੂੰ ਹਰ ਜਗ੍ਹਾ ਤੋਂ ਨਿੰਦਿਆ ਝੱਲਣੀ ਪੈ ਰਹੀ ਹੈ। ਨੇਹਾ ਨੂੰ ਗੀਤ ਕਾਰਨ ਫੈਟ ਸ਼ੇਮ ਵੀ ਕੀਤਾ ਜਾ ਰਿਹਾ ਹੈ।

ਉਥੇ ਹੁਣ ਸੋਨਾ ਮੋਹਾਪਾਤਰਾ ਨੇ ਇਸ ਵਿਵਾਦ ’ਤੇ ਆਪਣੀ ਰਾਏ ਦਿੱਤੀ ਹੈ। ਸੋਨਾ ਨੇ ਟਵਿਟਰ ’ਤੇ ਆਪਣਾ ਪੱਖ ਲਿਖਦਿਆਂ ਲੋਕਾਂ ਨੂੰ ਅਪੀਲ ਵੀ ਕੀਤੀ ਹੈ। ਸੋਨਾ ਨੇ ਲਿਖਿਆ, ‘‘ਮੈਂ ਸਿਰਫ ਇਹ ਉਮੀਦ ਕਰ ਸਕਦੀ ਹਾਂ ਕਿ ਰੀਮੇਕ ਤੇ ਰੀਮਿਕਸ ਰਾਹੀਂ ਮਿਊਜ਼ਿਕ ਲੇਬਲ ਤੇ ਬਾਲੀਵੁੱਡ ਫ਼ਿਲਮ ਪ੍ਰੋਡਿਊਸਰ ਸ਼ਾਰਟਕੱਟ ਮਾਰ ਕੇ ਕ੍ਰਿਏਟੀਵਿਟੀ ਨੂੰ ਮਾਰ ਰਹੇ ਹਨ। ਹਾਲ ਹੀ ’ਚ ਫਾਲਗੁਨੀ ਪਾਠਕ ਦੇ ਹਿੱਟ ਗੀਤ ’ਤੇ ਲੋਕਾਂ ਦੀ ਪ੍ਰਤੀਕਿਰਿਆ ਇਸ ਗੱਲ ਦਾ ਸਬੂਤ ਹੈ। ਇਸ ਤੋਂ ਇਲਾਵਾ ਪਿਆਰੇ ਭਾਰਤ, ਇੰਝ ਹੀ ਇਨ੍ਹਾਂ ਮੁੱਦਿਆਂ ’ਤੇ ਹਰ ਵਾਰ ਖੜ੍ਹੇ ਹੁੰਦੇ ਰਹੋ।’’

PunjabKesari

ਸੋਨਾ ਮੋਹਾਪਾਤਰਾ ਨੇ ਭਾਰਤ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਅਜਿਹੇ ਮੁੱਦਿਆਂ ’ਤੇ ਹਮੇਸ਼ਾ ਹੀ ਖੜ੍ਹੇ ਹੋਣ, ਨਾ ਕਿ ਕਦੇ-ਕਦੇ। ਸੋਨਾ ਦਾ ਮੰਨਣਾ ਹੈ ਕਿ ਜੇਕਰ ਹਰ ਵਾਰ ਲੋਕ ਅਜਿਹੇ ਰੀਮੇਕ ਗੀਤਾਂ ਦਾ ਵਿਰੋਧ ਕਰਨਗੇ ਤਾਂ ਸ਼ਾਇਦ ਪ੍ਰੋਡਿਊਸਰ ਇਨ੍ਹਾਂ ਨੂੰ ਬਣਾਉਣਾ ਬੰਦ ਕਰ ਦੇਣਗੇ। ਸੋਨਾ ਨੇ ਟਵੀਟ ਕਰਕੇ ਇਸ ਵਿਵਾਦ ’ਤੇ ਆਪਣੀ ਸਹਿਮਤੀ ਦਰਜ ਕਰਵਾਈ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News