ਅਨੁ ਮਲਿਕ ''ਤੇ ਇਕ ਵਾਰ ਫਿਰ ਭਾਰੀ ਪਈ ਸੋਨਾ ਮੋਹਪਾਤਰਾ, ਸ਼ੋਅ ''ਚੋਂ ਕੱਢਣ ਦੀ ਹੋ ਰਹੀ ਤਿਆਰੀ

Tuesday, May 11, 2021 - 05:27 PM (IST)

ਅਨੁ ਮਲਿਕ ''ਤੇ ਇਕ ਵਾਰ ਫਿਰ ਭਾਰੀ ਪਈ ਸੋਨਾ ਮੋਹਪਾਤਰਾ, ਸ਼ੋਅ ''ਚੋਂ ਕੱਢਣ ਦੀ ਹੋ ਰਹੀ ਤਿਆਰੀ

ਨਵੀਂ ਦਿੱਲੀ (ਬਿਊਰੋ) : ਟੀ. ਵੀ. ਰਿਐਲਿਟੀ ਸ਼ੋਅ 'ਇੰਡੀਅਨ ਆਇਡਲ' ਇਸ ਸਮੇਂ ਕਾਫ਼ੀ ਚਰਚਾ 'ਚ ਬਣਿਆ ਹੋਇਆ ਹੈ। ਬੀਤੇ ਦਿਨੀਂ ਸ਼ੋਅ 'ਚ ਕਿਸ਼ੋਰ ਕੁਮਾਰ ਨੂੰ ਟਿ੍ਰਬਿਊਟ ਕੀਤਾ ਗਿਆ ਸੀ, ਜਿਸ ਨੂੰ ਲੈ ਕੇ ਸ਼ੋਅ ਦੇ ਜੱਜਾਂ ਨੂੰ ਕਾਫ਼ੀ ਅਲੋਚਨਾ ਦਾ ਸਾਹਮਣਾ ਕਰਨਾ ਪਿਆ। ਹੁਣ ਇਸ ਤੋਂ ਬਾਅਦ ਸ਼ੋਅ ਦੇ ਜੱਜ ਅਨੁ ਮਲਿਕ ਵੀ ਮੁਸੀਬਤ 'ਚ ਘਿਰਦੇ ਨਜ਼ਰ ਆ ਰਹੇ ਹਨ। ਅਨੁ ਮਲਿਕ ਨੂੰ ਸ਼ੋਅ 'ਚ ਜੱਜ ਦੇ ਰੂਪ 'ਚ ਦੇਖ ਕੇ ਕਈ ਲੋਕ ਸ਼ੋਅ ਦੀ ਅਤੇ ਚੈਨਲ ਦੀ ਸਖ਼ਤ ਨਿੰਦਾ ਕਰ ਰਹੇ ਹਨ।
ਦਰਅਸਲ, ਬੀਤੇ ਦਿਨੀਂ ਸ਼ੋਅ ਦੇ ਤੀਸਰੇ ਜੱਜ ਵਿਸ਼ਾਲ ਦਦਲਾਨੀ ਕਿਸੇ ਕਾਰਨ ਸ਼ੋਅ 'ਚ ਨਹੀਂ ਆ ਸਕੇ। ਵਿਸ਼ਾਲ ਦੀ ਥਾਂ ਸ਼ੋਅ 'ਚ ਅਨੁ ਮਲਿਕ ਨੂੰ ਜੱਜ ਦੇ ਤੌਰ 'ਤੇ ਲਿਆਂਦਾ ਗਿਆ, ਜਿਸ ਤੋਂ ਬਾਅਦ ਹੁਣ ਅਨੁ ਮਲਿਕ ਦਾ ਸ਼ੋਅ 'ਚ ਵਿਰੋਧ ਕੀਤਾ ਜਾ ਰਿਹਾ ਹੈ। ਇਸ ਦੇ ਚੱਲਦਿਆਂ ਹੁਣ ਖ਼ਬਰ ਹੈ ਕਿ ਸ਼ੋਅ 'ਚੋਂ ਅਨੁ ਮਲਿਕ ਦਾ ਇਕ ਵਾਰ ਫਿਰ ਪੱਤਾ ਸਾਫ਼ ਹੋਣ ਵਾਲਾ ਹੈ। ਵਿਸ਼ਾਲ ਦਦਲਾਨੀ ਹੁਣ ਇਕ ਵਾਰ ਫਿਰ ਤੋਂ ਸ਼ੋਅ 'ਚ ਵਾਪਸੀ ਕਰਨ ਵਾਲੇ ਹਨ।

PunjabKesari

ਦੱਸ ਦਈਏ ਕਿ ਸ਼ੋਅ 'ਚ ਅਨੁ ਮਲਿਕ ਦਾ ਵਿਰੋਧ 6 ਮਈ ਨੂੰ ਸਭ ਤੋਂ ਪਹਿਲਾਂ ਗਾਇਕਾ ਸੋਨਾ ਮੋਹਪਾਤਰਾ ਨੇ ਕੀਤਾ ਸੀ। ਸੋਨਾ ਨੇ ਟਵੀਟ ਕਰਦੇ ਹੋਏ ਲਿਖਿਆ ਸੀ, 'ਇਕ ਪਾਸੇ ਇਸ ਮਹਾਮਾਰੀ ਤੋਂ ਬਚਣ ਲਈ ਲੋਕ ਮੌਤ ਦੇ ਤਾਂਡਵ ਨਾਲ ਦੋ-ਦੋ ਹੱਥ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਅਜਿਹੇ ਸਮੇਂ ਦਾ ਫਾਇਦਾ ਚੁੱਕਦੇ ਹੋਏ ਟੀ. ਵੀ. ਚੈਨਲਾਂ ਨੇ ਕੁਝ ਸੈਕਸ਼ੁਅਲ-ਪ੍ਰੀਡੇਟਰਸ ਨੂੰ ਫਿਰ ਜੱਜ ਦੀ ਕੁਰਸੀ 'ਤੇ ਬਿਠਾਉਣ ਦਾ ਫ਼ੈਸਲਾ ਲੈ ਲਿਆ ਹੈ। ਇਹ ਮੇਰੇ ਲਈ ਨਹੀਂ ਸਗੋ ਰਾਸ਼ਟਰੀ ਮਹਿਲਾ ਕਮਿਸ਼ਨ ਲਈ ਵੀ ਸ਼ਰਮ ਦੀ ਗੱਲ ਹੈ।' ਉਥੇ ਹੀ ਸੋਨਾ ਤੋਂ ਬਾਅਦ ਕਈ ਆਮ ਲੋਕਾਂ ਨੇ ਵੀ ਸੋਨੀ ਟੀ. ਵੀ. ਦੀ ਸਖ਼ਤ ਨਿੰਦਾ ਕੀਤੀ ਸੀ। ਇਸ ਤੋਂ ਬਾਅਦ ਹੁਣ ਮੀਡੀਆ ਰਿਪੋਰਟ ਸਾਹਮਣੇ ਆ ਰਹੀ ਹੈ ਕਿ ਸ਼ੋਅ 'ਚੋਂ ਜਲਦ ਹੀ ਅਨੁ ਮਲਿਕ ਬਾਹਰ ਹੋਣਗੇ ਅਤੇ ਵਿਸ਼ਾਲ ਦਦਲਾਨੀ ਦੀ ਦੁਬਾਰਾ ਐਂਟਰੀ ਹੋਵੇਗੀ। 

PunjabKesari

ਦੱਸਿਆ ਜਾ ਰਿਹਾ ਹੈ ਕਿ ਸ਼ੋਅ ਦੀ ਇਸ ਹਫ਼ਤੇ ਦੀ ਸ਼ੂਟਿੰਗ ਪੂਰੀ ਹੋ ਚੁੱਕੀ ਹੈ, ਜਿਸ ਕਾਰਨ ਅਨੁ ਮਲਿਕ ਇਕ ਹਫ਼ਤੇ ਤਕ ਹੋਰ ਸ਼ੋਅ 'ਚ ਨਜ਼ਰ ਆਉਣਗੇ। ਅਗਲੇ ਹਫ਼ਤੇ ਤੋਂ ਸ਼ੋਅ 'ਚ ਅਸਲੀ ਜੱਜ ਵਿਸ਼ਾਲ ਦਦਲਾਨੀ ਸ਼ੋਅ 'ਚ ਵਾਪਸ ਆ ਜਾਣਗੇ।


author

sunita

Content Editor

Related News