''ਸਨ ਆਫ ਸਰਦਾਰ 2'' ਦੀ ਸ਼ੂਟਿੰਗ ਸ਼ੁਰੂ, ਪੰਜਾਬੀ ਸੂਟ ''ਚ ਦਿਸੀ ਮ੍ਰਿਣਾਲ ਠਾਕੁਰ

Tuesday, Aug 06, 2024 - 01:00 PM (IST)

''ਸਨ ਆਫ ਸਰਦਾਰ 2'' ਦੀ ਸ਼ੂਟਿੰਗ ਸ਼ੁਰੂ, ਪੰਜਾਬੀ ਸੂਟ ''ਚ ਦਿਸੀ ਮ੍ਰਿਣਾਲ ਠਾਕੁਰ

ਮੁੰਬਈ (ਬਿਊਰੋ) : 'ਸਨ ਆਫ ਸਰਦਾਰ' ਦੇ ਸੀਕਵਲ ਦਾ ਇੰਤਜ਼ਾਰ ਖ਼ਤਮ ਹੋ ਗਿਆ ਹੈ। ਕਾਫੀ ਸਮੇਂ ਤੋਂ 'ਸਨ ਆਫ ਸਰਦਾਰ 2' ਦੀ ਚਰਚਾ ਸੀ ਅਤੇ ਇਸ ਫ਼ਿਲਮ ਦਾ ਵਾਰ-ਵਾਰ ਜ਼ਿਕਰ ਕੀਤਾ ਜਾ ਰਿਹਾ ਸੀ। ਹੁਣ ਆਖਿਰਕਾਰ 'ਸਨ ਆਫ ਸਰਦਾਰ 2' ਦਾ ਇੰਤਜ਼ਾਰ ਖਤਮ ਹੋ ਗਿਆ ਹੈ। ਜੀ ਹਾਂ...ਅੱਜ 6 ਅਗਸਤ ਨੂੰ ਅਜੇ ਦੇਵਗਨ ਨੇ ਆਪਣੀ ਫ਼ਿਲਮ 'ਸਨ ਆਫ ਸਰਦਾਰ 2' ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। 5 ਅਗਸਤ ਨੂੰ ਅਜੇ ਦੇਵਗਨ ਨੇ ਆਪਣੀ ਪਤਨੀ ਕਾਜੋਲ ਦਾ ਜਨਮਦਿਨ ਮਨਾਇਆ। ਅੱਜ ਅਜੇ ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ 'ਚ ਅਜੇ ਦੇਵਗਨ ਨੇ ਅਰਦਾਸ ਨਾਲ ਫ਼ਿਲਮ 'ਸਨ ਆਫ ਸਰਦਾਰ 2' ਦੀ ਸ਼ੂਟਿੰਗ ਸ਼ੁਰੂ ਕੀਤੀ ਹੈ। ਇਸ ਦੇ ਨਾਲ ਹੀ ਇਸ ਵੀਡੀਓ 'ਚ ਫ਼ਿਲਮ 'ਸਨ ਆਫ ਸਰਦਾਰ 2' ਦੇ ਸੈੱਟ ਤੋਂ ਕੁਝ ਵਿਜ਼ੂਅਲ ਸਾਹਮਣੇ ਆਏ ਹਨ, ਜਿਸ 'ਚ ਫ਼ਿਲਮ ਦੀ ਲੀਡ ਅਦਾਕਾਰਾ ਮ੍ਰਿਣਾਲ ਠਾਕੁਰ ਦਾ ਦੇਸੀ ਲੁੱਕ ਸਾਹਮਣੇ ਆਇਆ ਹੈ।

ਇਹ ਖ਼ਬਰ ਵੀ ਪੜ੍ਹੋ - ਅਦਾਕਾਰਾ ਦੀਪਿਕਾ ਪਾਦੂਕੋਣ ਨੇ ਦਿੱਤਾ ਪੁੱਤਰ ਨੂੰ ਜਨਮ! ਹਸਪਤਾਲ ਤੋਂ ਵਾਇਰਲ ਹੋਈ ਤਸਵੀਰ

ਅਜੇ ਦੇਵਗਨ ਨੇ ਫ਼ਿਲਮ 'ਸਨ ਆਫ ਸਰਦਾਰ 2' ਦੇ ਸੈੱਟ ਤੋਂ ਇੱਕ ਵੀਡੀਓ ਸ਼ੇਅਰ ਕੀਤਾ ਹੈ। ਇਸ ਵੀਡੀਓ 'ਚ ਅਜੇ ਦੇਵਗਨ ਸਭ ਤੋਂ ਪਹਿਲਾਂ ਗੁਰਦੁਆਰੇ 'ਚ ਅਰਦਾਸ ਕਰਦੇ ਨਜ਼ਰ ਆ ਰਹੇ ਹਨ ਅਤੇ ਇਸ ਤੋਂ ਬਾਅਦ ਉਨ੍ਹਾਂ ਦਾ ਬੇਟਾ ਅਤੇ ਭਤੀਜਾ ਆਪਣੇ ਹੱਥਾਂ 'ਚ ਫ਼ਿਲਮ 'ਸਨ ਆਫ ਸਰਦਾਰ 2' ਦਾ ਕਲੈਪਬੋਰਡ ਫੜੇ ਨਜ਼ਰ ਆ ਰਹੇ ਹਨ।

ਇਸ ਤੋਂ ਬਾਅਦ ਫ਼ਿਲਮ ਦੇ ਨਿਰਦੇਸ਼ਕ ਵਿਜੇ ਕੁਮਾਰ ਅਰੋੜਾ ਨਜ਼ਰ ਆਉਂਦੇ ਹਨ। ਫਿਰ ਵੀਡੀਓ 'ਚ ਚੰਕੀ ਪਾਂਡੇ ਢੋਲ 'ਤੇ ਨੱਚਦੇ ਨਜ਼ਰ ਆ ਰਹੇ ਹਨ ਅਤੇ ਫ਼ਿਲਮ ਦੀ ਲੀਡ ਅਦਾਕਾਰਾ ਮ੍ਰਿਣਾਲ ਠਾਕੁਰ ਦੇਸੀ ਪੰਜਾਬੀ ਲੁੱਕ 'ਚ ਢੋਲ ਵਜਾਉਂਦੀ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਸੈੱਟ 'ਤੇ ਅਜੇ ਦੇਵਗਨ 'ਸਰਦਾਰ ਜੀ' ਦੇ ਰੂਪ 'ਚ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਅਜੇ ਨੇ ਲਿਖਿਆ, 'ਫ਼ਿਲਮ 'ਸਨ ਆਫ ਸਰਦਾਰ 2' ਦਾ ਸਫ਼ਰ ਪ੍ਰਾਰਥਨਾਵਾਂ, ਆਸ਼ੀਰਵਾਦ ਅਤੇ ਸ਼ਾਨਦਾਰ ਟੀਮ ਨਾਲ ਸ਼ੁਰੂ ਹੁੰਦਾ ਹੈ।' 'ਸਨ ਆਫ ਸਰਦਾਰ' ਸਾਲ 2012 'ਚ ਰਿਲੀਜ਼ ਹੋਈ ਸੀ ਅਤੇ ਇਸ 'ਚ ਅਜੇ ਦੇਵਗਨ ਦੇ ਨਾਲ ਸੋਨਾਕਸ਼ੀ ਸਿਨਹਾ ਅਤੇ ਸੰਜੇ ਦੱਤ ਦੀ ਕਾਮੇਡੀ ਫਲੇਵਰ ਸੀ। ਹੁਣ ਸੋਨਾਕਸ਼ੀ ਦੀ ਥਾਂ ਮ੍ਰਿਣਾਲ ਠਾਕੁਰ ਫ਼ਿਲਮ 'ਚ ਮੁੱਖ ਅਦਾਕਾਰਾ ਦੇ ਰੂਪ 'ਚ ਨਜ਼ਰ ਆਵੇਗੀ। ਇਸ ਦੇ ਨਾਲ ਹੀ ਸੰਜੇ ਦੱਤ ਨੂੰ ਵੀਜ਼ਾ ਨਾ ਮਿਲਣ ਕਾਰਨ ਸ਼ੂਟਿੰਗ 'ਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News